Weight loss tips : ਰਾਤ ਨੂੰ ਸੋਨ ਤੋਂ ਪਹਿਲਾ ਵਰਤੋਂ ਇਹ ਨੁਕਤੇ ਤੇ ਘਟਾਉ ਆਪਣਾ ਭਾਰ

By  Jasmeet Singh December 7th 2023 03:41 PM

Weight loss tips : ਜਿਵੇ ਤੁਸੀਂ ਜਾਣਦੇ ਹੋ ਕਿ ਅੱਜ ਕਲ ਹਰ ਕੋਈ ਆਪਣੇ ਵਧਦੇ ਭਾਰ ਤੋਂ ਪ੍ਰੇਸ਼ਾਨ ਹੈ। ਦੱਸ ਦੇਈਏ ਕਿ ਵਧਦਾ ਭਾਰ ਨਾ ਸਿਰਫ਼ ਤੁਹਾਡੇ ਸਰੀਰ ਦੀ ਬਣਤਰ ਨੂੰ ਬਦਲਦਾ ਹੈ, ਬਲਕਿ ਸ਼ੂਗਰ, ਥਾਇਰਾਇਡ, ਹਾਈ ਬੀ.ਪੀ., ਕੋਲੈਸਟ੍ਰੋਲ ਵਰਗੀਆਂ ਹੋਰ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਵੀ ਬਣਦਾ ਹੈ। 

ਸਿਹਤ ਮਾਹਿਰ ਹਮੇਸ਼ਾ ਆਪਣੀ ਸਿਹਤ ਦੇ ਹਿਸਾਬ ਨਾਲ ਭਾਰ ਬਰਕਰਾਰ ਰੱਖਣ ਦੀ ਸਲਾਹ ਦਿੰਦੇ ਹਨ। ਲੋਕ ਆਪਣੇ ਵਧਦੇ ਭਾਰ ਨੂੰ ਘਟਾਉਣ ਲਈ ਯੋਗਾ ਅਤੇ ਜਿੰਮ ਜਾ ਕੇ ਬੱਧੀ ਪਸੀਨਾ ਵਹਾਉਂਦੇ ਹਨ, ਜਦੋਂ ਕਿ ਆਪਣੀ ਖੁਰਾਕ ਅਤੇ ਜੀਵਨ ਸ਼ੈਲੀ 'ਚ ਬਦਲਾਅ ਕਰਕੇ ਵੀ ਆਪਣੇ ਭਾਰ ਆਸਾਨੀ ਨਾਲ ਘਟਾਇਆ ਜਾ ਸਕਦਾ ਹੈ। ਆਉ ਜਾਣਦੇ ਹਾਂ ਉਨ੍ਹਾਂ ਆਸਾਨ ਤਰੀਕਿਆਂ ਬਾਰੇ, ਜਿਨ੍ਹਾਂ ਨੂੰ ਭਾਰ ਘਟਾਉਣ ਲਈ ਸੌਣ ਤੋਂ ਪਹਿਲਾਂ ਲਾਗੂ ਕੀਤਾ ਜਾ ਸਕਦਾ ਹੈ।


ਸਮੇਂ ਤੇ ਖਾਉ ਰਾਤ ਦਾ ਖਾਣਾ
ਸਭ ਤੋਂ ਪਹਿਲਾਂ ਆਪਣੇ ਰਾਤ ਦੇ ਖਾਣੇ ਦਾ ਸਮਾਂ ਤੈਅ ਕਰਨਾ ਚਾਹੀਦਾ ਹੈ। ਤੁਹਾਡੀ ਨੀਂਦ ਅਤੇ ਰਾਤ ਦੇ ਖਾਣੇ ਵਿੱਚ ਘੱਟੋ-ਘੱਟ 3 ਘੰਟੇ ਦਾ ਅੰਤਰ ਹੋਣਾ ਚਾਹੀਦਾ ਹੈ। ਰਾਤ ਨੂੰ ਦੇਰ ਨਾਲ ਖਾਣਾ ਖਾਣ ਅਤੇ ਤੁਰੰਤ ਸੌਣ ਨਾਲ ਤੁਹਾਡੇ ਸਰੀਰ ਦਾ ਭਾਰ ਤੇਜ਼ੀ ਨਾਲ ਵਧਦਾ ਹੈ। ਇਸ ਕਾਰਨ ਸਰੀਰ 'ਚ ਚਰਬੀ ਜਮ੍ਹਾ ਹੋਣ ਲੱਗਦੀ ਹੈ।



ਰਾਤ ਨੂੰ ਹਮੇਸ਼ਾ ਹਲਕਾ ਖਾਉ
ਤੁਸੀਂ ਰਾਤ ਨੂੰ ਹਲਕਾ ਖਾ ਕੇ ਵੀ ਆਪਣੇ ਭਾਰ ਨੂੰ ਘਟਾ ਸਕਦੇ ਹੋ। ਇਸ ਲਈ ਤੁਸੀਂ ਰਾਤ ਦੇ ਖਾਣੇ 'ਚ ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਚੀਜ਼ਾਂ ਸ਼ਾਮਲ ਕਰ ਸਕਦੇ ਹੋ। ਜਿਵੇ ਸੂਪ, ਸਲਾਦ ਅਤੇ ਦਾਲ। ਇਸ ਦੇ ਨਾਲ ਹੀ ਜੇਕਰ ਤੁਹਾਨੂੰ ਦੇਰ ਰਾਤ ਭੁੱਖ ਲੱਗਦੀ ਹੈ ਤਾਂ ਤੁਸੀਂ ਸੇਬ ਖਾ ਸਕਦੇ ਹੋ।



ਲਾਈਟਾਂ ਜਗਾ ਕੇ ਨਾ ਸੌਂਵੋ
ਜੇਕਰ ਤੁਸੀਂ ਆਪਣੇ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਲਾਈਟਾਂ ਜਗਾ ਕੇ ਨਹੀਂ ਸੋਨਾ ਚਾਹੀਦਾ। ਕਿਉਂਕਿ ਹਨੇਰੇ 'ਚ ਸੌਣ ਨਾਲ ਸਰੀਰ 'ਚ ਜ਼ਿਆਦਾ ਮੇਲਾਟੋਨਿਨ ਹਾਰਮੋਨ ਪੈਦਾ ਹੁੰਦਾ ਹੈ, ਜੋ ਤੇਜ਼ੀ ਨਾਲ ਭਾਰ ਘਟਾਉਣ 'ਚ ਮਦਦ ਕਰਦਾ ਹੈ। ਇਸ ਲਈ ਰਾਤ ਨੂੰ ਹਮੇਸ਼ਾ ਹਨੇਰੇ ਵਿੱਚ ਸੌਂਵੋ ਅਤੇ ਸੌਣ ਤੋਂ ਪਹਿਲਾਂ ਮੋਬਾਈਲ ਅਤੇ ਇਲੈਕਟ੍ਰਿਕ ਯੰਤਰਾਂ ਦੀ ਵਰਤੋਂ ਨਾ ਕਰੋ।



ਪਿਉ ਹਲਦੀ ਵਾਲਾ ਦੁੱਧ
ਸੌਣ ਤੋਂ ਪਹਿਲਾਂ ਹਲਦੀ ਵਾਲਾ ਦੁੱਧ ਪੀਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਚੰਗੀ ਨੀਂਦ ਆਉਂਦੀ ਹੈ ਅਤੇ ਇਸ 'ਚ ਥਰਮੋਜੈਨਿਕ ਗੁਣ ਹੁੰਦੇ ਹਨ, ਜੋ ਚਰਬੀ ਨੂੰ ਸਾੜਨ ਦੇ ਨਾਲ ਨਾਲ ਮੈਟਾਬੋਲਿਜ਼ਮ ਨੂੰ ਮਜ਼ਬੂਤ ਕਰਨ 'ਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਮੋਟਾਪੇ ਦਾ ਸਿੱਧਾ ਸਬੰਧ ਚੰਗੀ ਨੀਂਦ ਨਾ ਆਉਣ ਨਾਲ ਹੁੰਦਾ ਹੈ। ਇਸ ਨਾਲ ਭਾਰ ਘਟਾਉਣਾ ਮੁਸ਼ਕਲ ਹੋ ਜਾਂਦਾ ਹੈ। ਇਸ ਲਈ ਤੁਹਾਨੂੰ ਘੱਟੋ-ਘੱਟ 7 ਘੰਟੇ ਦੀ ਨੀਂਦ ਜ਼ਰੂਰ ਲੈਣੀ ਚਾਹੀਦੀ ਹੈ। ਇਹ ਤੁਹਾਡਾ ਭਾਰ ਘਟਾਉਣ ਵਿੱਚ ਪੂਰੀ ਤਰ੍ਹਾਂ ਮਦਦ ਕਰੇਗਾ।

ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ, ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

Related Post