VIDEO : PM ਮੋਦੀ ਨੇ ਜਿੱਤ ਤੋਂ ਬਾਅਦ ਮਨੂ ਭਾਕਰ ਨੂੰ ਕੀਤਾ ਫ਼ੋਨ, ਜਾਣੋ ਕੀ ਹੋਈ ਗੱਲਬਾਤ ?
Manu Bhakar ਨੇ ਪੈਰਿਸ ਓਲੰਪਿਕ 2024 ਦੇ ਦੂਜੇ ਦਿਨ ਭਾਰਤ ਲਈ ਕਾਂਸੀ ਦਾ ਤਗਮਾ ਜਿੱਤਿਆ। ਪੀਐਮ ਨੇ ਮਨੂ ਭਾਕਰ ਨਾਲ ਫੋਨ ਉੱਤੇ ਵੀ ਗੱਲਬਾਤ ਕੀਤੀ ਤੇ ਉਹਨਾਂ ਨੂੰ ਜਿੱਤ ਲਈ ਵਧਾਈ ਦਿੱਤੀ।
PM Modi called Manu Bhakar after the victory : ਮਨੂ ਭਾਕਰ ਨੇ ਪੈਰਿਸ ਓਲੰਪਿਕ 2024 ਦੇ ਦੂਜੇ ਦਿਨ ਭਾਰਤ ਲਈ ਕਾਂਸੀ ਦਾ ਤਗਮਾ ਜਿੱਤਿਆ। 22 ਸਾਲ ਦੀ ਉਮਰ ਵਿੱਚ ਮਨੂ ਨੇ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਤਮਗਾ ਜਿੱਤਿਆ। ਮਨੂ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਪੀਐਮ ਮੋਦੀ ਨੇ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਤੋਂ ਬਾਅਦ ਪੀਐਮ ਨੇ ਮਨੂ ਭਾਕਰ ਨਾਲ ਫੋਨ ਉੱਤੇ ਵੀ ਗੱਲਬਾਤ ਕੀਤੀ ਤੇ ਉਹਨਾਂ ਨੂੰ ਜਿੱਤ ਲਈ ਵਧਾਈ ਦਿੱਤੀ।
ਪੀਐਮ ਮੋਦੀ ਨੇ ਕਿਹਾ, “ਹੈਲੋ…ਮਨੂ, ਤੁਹਾਨੂੰ ਬਹੁਤ-ਬਹੁਤ ਵਧਾਈਆਂ। ਮੈਂ ਬਹੁਤ ਵਧੀਆ ਹਾਂ। ਤੁਹਾਡੀ ਸਫ਼ਲਤਾ ਦੀ ਖ਼ਬਰ ਸੁਣ ਕੇ ਮੈਂ ਚੰਗਾ ਮਹਿਸੂਸ ਕਰ ਰਿਹਾ ਹਾਂ। ਤੁਸੀਂ ਕੁਝ ਅੰਕ ਤੋਂ ਪਿਛੇ ਰਹਿ ਗਏ ਪਰ ਤੁਸੀਂ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਤੁਸੀਂ ਦੇਸ਼ ਲਈ ਮੈਡਲ ਲਿਆਉਣ ਵਾਲੀ ਪਹਿਲੀ ਮਹਿਲਾ ਹੋ। ਤੁਹਾਨੂੰ ਮੇਰੀਆਂ ਵਧਾਈਆਂ। ਮੈਨੂੰ ਯਕੀਨ ਹੈ ਕਿ ਤੁਸੀਂ ਭਵਿੱਖ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰੋਗੇ। ਕੀ ਉਥੇ ਬਾਕੀ ਸਾਰੇ ਦੋਸਤ ਠੀਕ ਹਨ? ਇਸ 'ਤੇ ਮਨੂ ਨੇ ਕਿਹਾ, ਸਭ ਠੀਕ ਹੈ, ਮੈਂ ਵੀ ਤੁਹਾਨੂੰ ਨਮਸਤੇ ਕਰਦੀ ਹਾਂ।
ਪੀਐਮ ਮੋਦੀ ਨੇ ਅੱਗੇ ਕਿਹਾ, “ਅਸੀਂ ਇਹ ਯਕੀਨੀ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਕਿ ਸਾਡੇ ਜੋ ਖਿਡਾਰੀ ਉੱਥੇ ਹਨ, ਉਨ੍ਹਾਂ ਨੂੰ ਖੇਡ ਦ੍ਰਿਸ਼ਟੀਕੋਣ ਤੋਂ ਪੂਰਾ ਪ੍ਰਬੰਧ ਮਿਲੇ। ਮਨੂ ਨੇ ਕਿਹਾ, "ਇਸ ਸਬੰਧ ਵਿੱਚ ਤੁਹਾਡੇ ਸਾਰੇ ਯਤਨ ਸਫਲ ਹੋਏ।" ਫਿਰ ਪੀਐਮ ਨੇ ਕਿਹਾ, “ਤੁਸੀਂ ਘਰ ਵਿੱਚ ਗੱਲ ਕੀਤੀ ਸੀ ਜਾਂ ਨਹੀਂ? ਇਸ ਦੇ ਜਵਾਬ ਵਿੱਚ ਮਨੂ ਨੇ ਕਿਹਾ, "ਨਹੀਂ ਸਰ, ਅਜੇ ਤੱਕ ਅਜਿਹਾ ਨਹੀਂ ਹੋਈ।" ਸ਼ਾਮ ਨੂੰ ਕਮਰੇ ਵਿੱਚ ਜਾ ਕੇ ਫਿਰ ਘਰ ਵਾਲੀਆਂ ਨਾਲ ਗੱਲ ਕਰਾਂਗੀ। ਫਿਰ ਪ੍ਰਧਾਨ ਮੰਤਰੀ ਨੇ ਕਿਹਾ, "ਠੀਕ ਹੈ, ਮੇਰੀਆਂ ਤੁਹਾਡੇ ਲਈ ਬਹੁਤ ਸਾਰੀਆਂ ਅਸੀਸਾਂ ਹਨ।"