VIDEO : ਹੌਂਸਲੇ ਨੂੰ ਸਲਾਮ, ਬੱਚੇ ਨੂੰ ਆਪਣੀ ਪਿੱਠ ਤੇ ਬੰਨ੍ਹਕੇ ਟਰੱਕ ਦਾ ਟਾਇਰ ਬਦਲ ਰਹੀ ਹੈ ਔਰਤ !

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਇੱਕ ਔਰਤ ਆਪਣੇ ਛੋਟੇ ਜਿਹੇ ਮਾਸੂਮ ਬੱਚੇ ਨੂੰ ਪਿੱਠ 'ਤੇ ਬੰਨ੍ਹਕੇ ਟਰੱਕ ਦਾ ਟਾਇਰ ਬਦਲ ਰਹੀ ਹੈ। ਪੜ੍ਹੋ ਪੂਰੀ ਖ਼ਬਰ...

By  Dhalwinder Sandhu July 12th 2024 02:37 PM

Woman Tied Child On Her Back Started Changing Tires : ਮਾਂ ਦੇ ਪਿਆਰ ਤੋਂ ਵੱਡਾ ਹੋਰ ਕੁਝ ਨਹੀਂ ਹੁੰਦਾ, ਕਿਉਂਕਿ ਮਾਂ ਹੀ ਜੋ ਆਪਣੇ ਬੱਚੇ ਦੀ ਜ਼ਿੰਦਗੀ ਭਰ ਦੇਖਭਾਲ ਕਰਦੀ ਹੈ। ਮਾਂ ਆਪ ਮੁਸੀਬਤਾਂ ਝੱਲਕੇ ਆਪਣੇ ਬੱਚਿਆਂ ਨੂੰ ਚੰਗੀ ਜ਼ਿੰਦਗੀ ਦਿੰਦੀ ਹੈ। ਇਸ ਨਾਲ ਜੁੜੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਇੱਕ ਔਰਤ ਆਪਣੇ ਛੋਟੇ ਜਿਹੇ ਮਾਸੂਮ ਬੱਚੇ ਨੂੰ ਪਿੱਠ 'ਤੇ ਬੰਨ੍ਹਕੇ ਟਰੱਕ ਦਾ ਟਾਇਰ ਬਦਲ ਰਹੀ ਹੈ। ਵੀਡੀਓ ਦੇਖਣ ਤੋਂ ਬਾਅਦ ਤੁਸੀਂ ਇਹੀ ਕਹੋਗੇ ਕਿ ਮਾਂ ਤੋਂ ਵੱਡਾ ਕੋਈ ਨਹੀਂ ਹੁੰਦਾ। 

ਵੀਡੀਓ ਹੋਈ ਵਾਇਰਲ

ਵਾਇਰਲ ਹੋ ਰਹੀ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਔਰਤ ਇੱਕ ਮਾਂ ਨੇ ਆਪਣੇ ਛੋਟੇ ਬੱਚੇ ਨੂੰ ਕੱਪੜੇ ਨਾਲ ਪਿੱਠ 'ਤੇ ਬੰਨ੍ਹਿਆ ਹੋਇਆ ਹੈ, ਉਹ ਟਰੱਕ ਦਾ ਟਾਇਰ ਬਦਲ ਰਹੀ ਹੈ। ਵੀਡੀਓ ਵਿੱਚ ਔਰਤ ਆਪਣਾ ਕੰਮ ਬਹੁਤ ਗੰਭੀਰਤਾ ਨਾਲ ਕਰਦੀ ਨਜ਼ਰ ਆ ਰਹੀ ਹੈ। ਬੱਚਾ ਵਾਰ-ਵਾਰ ਆਪਣੀ ਮਾਂ ਨੂੰ ਦੇਖਣ ਦੀ ਕੋਸ਼ਿਸ਼ ਕਰਦਾ ਹੈ। ਉਹ ਵੀ ਬਿਲਕੁਲ ਚੁੱਪ ਹੈ। ਇਸ ਨੂੰ ਦੇਖ ਕੇ ਇਉਂ ਲੱਗਦਾ ਹੈ ਕਿ ਜਿਵੇਂ ਉਹ ਆਪਣੀ ਮਾਂ ਦਾ ਦਰਦ ਸਮਝਦਾ ਹੋਵੇ। ਇਸ ਵੀਡੀਓ ਨੂੰ ਦੇਖ ਕੇ ਕੋਈ ਵੀ ਭਾਵੁਕ ਹੋ ਜਾਵੇਗਾ। 


ਵੀਡੀਓ ਸ਼ੇਅਰ ਹੁੰਦੇ ਹੀ ਵਾਇਰਲ ਹੋ ਗਿਆ। ਦੱਸ ਦਈਏ ਕਿ ਹੁਣ ਤੱਕ ਇਸ ਵੀਡੀਓ ਨੂੰ 6 ਕਰੋੜ 32 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਨਾਲ ਹੀ ਇਸ ਨੂੰ 7 ਲੱਖ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਹੈ। ਲੱਖਾਂ ਲੋਕਾਂ ਨੇ ਇਸ ਨੂੰ ਸ਼ੇਅਰ ਵੀ ਕੀਤਾ ਹੈ। ਵੈਸੇ ਤਾਂ ਜਿੱਥੇ ਕੁਝ ਲੋਕ ਮਾਂ ਦੀ ਮਿਹਨਤ ਦੀ ਤਾਰੀਫ ਕਰ ਰਹੇ ਹਨ, ਉੱਥੇ ਹੀ ਜ਼ਿਆਦਾਤਰ ਲੋਕ ਇਸ ਔਰਤ ਦੀ ਆਲੋਚਨਾ ਕਰ ਰਹੇ ਹਨ। ਜ਼ਿਆਦਾਤਰ ਉਪਭੋਗਤਾਵਾਂ ਦਾ ਕਹਿਣਾ ਹੈ ਕਿ ਟਾਇਰ ਬਦਲਦੇ ਸਮੇਂ ਮਸ਼ੀਨ ਇੰਨੀ ਉੱਚੀ ਆਵਾਜ਼ ਕਰਦੀ ਹੈ ਕਿ ਬੱਚਾ ਬੋਲ਼ਾ ਹੋ ਸਕਦਾ ਹੈ। ਪਰ ਕੁਝ ਲੋਕਾਂ ਦਾ ਦੱਸਣਾ ਹੈ ਕਿ ਇਸ ਵੀਡੀਓ ਤੋਂ ਪਤਾ ਲੱਗਦਾ ਹੈ ਕਿ ਮਰਦ ਅਤੇ ਔਰਤ ਦੋਵੇਂ ਬਰਾਬਰ ਹਨ। ਫਿਰ ਇੱਕ ਉਪਭੋਗਤਾ ਨੇ ਲਿਖਿਆ ਹੈ ਕਿ ਇਹ ਵੀਡੀਓ ਵਾਕਈ ਅਦਭੁਤ ਹੈ। ਮਾਂ ਅਤੇ ਬੱਚੇ ਦੋਵਾਂ ਲਈ ਬਹੁਤ ਸਾਰਾ ਪਿਆਰ। ਤਾਂ ਕਿਸੇ ਹੋਰ ਨੇ ਲਿਖਿਆ ਹੈ ਕਿ ਇਹ ਔਰਤ ਆਪਣੇ ਬੱਚੇ ਤੋਂ ਬਿਨਾਂ ਕਿਸੇ ਦੂਰੀ ਦੇ ਆਪਣਾ ਫਰਜ਼ ਨਿਭਾ ਰਹੀ ਹੈ।

ਇਹ ਵੀ ਪੜ੍ਹੋ: Man Died For 7 Minutes: ਬੰਦੇ ਦੀ ਹੋਈ ਮੌਤ, 7 ਮਿੰਟ ਬਾਅਦ ਫਿਰ ਹੋਇਆ ਜ਼ਿੰਦਾ ! ਜੋ ਦੱਸਿਆ ਸੁਣਕੇ ਉੱਡ ਜਾਣਗੇ ਹੋਸ਼

Related Post