Virat Anushka : ਪਹਿਲੀ ਵਾਰ ਨੰਨ੍ਹੇ ਕੋਹਲੀ ਨਾਲ ਨਜ਼ਰ ਆਏ ਵਿਰਾਟ ਤੇ ਅਨੁਸ਼ਕਾ...ਲੰਡਨ ਚ ਖਿੱਚੀ ਤਸਵੀਰ

Virat Kohli : ਵਾਇਰਲ ਹੋ ਰਹੀ ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਵਿਰਾਟ ਅਤੇ ਅਨੁਸ਼ਕਾ ਲਾਈਮਲਾਈਟ ਤੋਂ ਦੂਰ ਲੰਡਨ ਦੀਆਂ ਸੜਕਾਂ 'ਤੇ ਆਮ ਲੋਕਾਂ ਵਾਂਗ ਘੁੰਮ ਰਹੇ ਹਨ। ਉਹ ਆਪਣੇ ਬੱਚਿਆਂ ਨਾਲ ਇਸ ਪਲ ਦਾ ਆਨੰਦ ਲੈ ਰਹੇ ਹਨ।

By  KRISHAN KUMAR SHARMA July 18th 2024 08:39 PM -- Updated: July 18th 2024 08:41 PM

ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ ਹੈ। ਪ੍ਰਸ਼ੰਸਕਾਂ ਵੱਲੋਂ ਜਿਸ ਚੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ, ਪਹਿਲੀ ਵਾਰ ਉਸ ਦੀ ਕੁੱਝ ਝਲਕ ਵਿਖਾਈ ਦਿੱਤੀ ਹੈ। ਵਿਰਾਟ ਦੇ ਅਨੁਸ਼ਕਾ ਪਹਿਲੀ ਵਾਰ ਆਪਣੇ ਬੇਟੇ ਅਕਾਏ ਕੋਹਲੀ ਨਾਲ ਵੇਖੇ ਗਏ ਹਨ। ਇਹ ਜੋੜੇ ਦੀ ਲੰਡਨ ਦੌਰੇ ਦੀ ਤਸਵੀਰ ਹੈ, ਜਿਸ ਨੂੰ ਪ੍ਰਸ਼ਸੰਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਵਿਰਾਟ ਕੋਹਲੀ ਦਾ ਇਕ ਨਵਾਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜੋ ਲੰਡਨ ਦਾ ਹੈ। ਇਸ ਵੀਡੀਓ 'ਚ ਵਿਰਾਟ ਕੋਹਲੀ ਆਪਣੀ ਪਤਨੀ, ਅਭਿਨੇਤਰੀ ਅਨੁਸ਼ਕਾ ਸ਼ਰਮਾ ਅਤੇ ਬੇਟੇ ਅਕਾਏ ਨਾਲ ਨਜ਼ਰ ਆ ਰਹੇ ਹਨ। ਵਾਇਰਲ ਹੋ ਰਹੀ ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਵਿਰਾਟ ਅਤੇ ਅਨੁਸ਼ਕਾ ਲਾਈਮਲਾਈਟ ਤੋਂ ਦੂਰ ਲੰਡਨ ਦੀਆਂ ਸੜਕਾਂ 'ਤੇ ਆਮ ਲੋਕਾਂ ਵਾਂਗ ਘੁੰਮ ਰਹੇ ਹਨ। ਉਹ ਆਪਣੇ ਬੱਚਿਆਂ ਨਾਲ ਇਸ ਪਲ ਦਾ ਆਨੰਦ ਲੈ ਰਹੇ ਹਨ।

ਵੀਡੀਓ 'ਚ ਜੋੜਾ ਫੁੱਲਾਂ ਦੀ ਦੁਕਾਨ 'ਤੇ ਖੜ੍ਹਾ ਉਸ ਨੂੰ ਦੇਖ ਰਿਹਾ ਹੈ। ਵਿਰਾਟ ਨੇ ਆਪਣੇ ਬੇਟੇ ਅਕਾਏ ਨੂੰ ਗੋਦ 'ਚ ਰੱਖਿਆ ਹੈ। ਅਨੁਸ਼ਕਾ ਸ਼ਰਮਾ ਵੀ ਫੁੱਲ ਖਰੀਦਣ 'ਚ ਰੁੱਝੀ ਹੋਈ ਹੈ। ਇਸ ਦੌਰਾਨ ਅਨੁਸ਼ਕਾ ਆਪਣੇ ਵਾਲਾਂ ਨੂੰ ਬੰਨ੍ਹ ਕੇ ਅਤੇ ਸਫੇਦ ਕਮੀਜ਼ ਪਹਿਨ ਕੇ ਕਾਫੀ ਖੂਬਸੂਰਤ ਲੱਗ ਰਹੀ ਹੈ। ਹਾਲਾਂਕਿ ਅਕਾਏ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ। ਵਿਰਾਟ ਦਾ ਚਿਹਰਾ ਦੇਖਣਾ ਮੁਸ਼ਕਿਲ ਹੈ ਕਿਉਂਕਿ ਇਹ ਵੀਡੀਓ ਜੋੜੇ ਦੇ ਪਿੱਛੇ ਤੋਂ ਬਣਾਈ ਗਈ ਹੈ। ਜੋੜੇ ਦੀ ਇਹ ਵੀਡੀਓ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਸ਼ੇਅਰ ਕੀਤੀ ਗਈ ਹੈ।

ਦੱਸ ਦੇਈਏ ਕਿ ਵਿਰਾਟ ਕੋਹਲੀ ਲੰਬੇ ਸਮੇਂ ਤੋਂ ਇਸ ਪਲ ਦਾ ਇੰਤਜ਼ਾਰ ਕਰ ਰਹੇ ਹਨ। ਉਸਨੇ ਇੱਕ ਵਾਰ ਲੰਡਨ ਵਿੱਚ ਰਹਿਣ ਦੀ ਇੱਛਾ ਪ੍ਰਗਟ ਕੀਤੀ ਅਤੇ ਕਿਹਾ ਕਿ ਉਸਨੂੰ ਲੰਡਨ ਕਿਉਂ ਪਸੰਦ ਹੈ।

ਵਿਰਾਟ ਨੇ ਕਿਹਾ ਸੀ, 'ਅਸੀਂ ਦੇਸ਼ 'ਚ ਨਹੀਂ ਸੀ। ਦੋ ਮਹੀਨਿਆਂ ਲਈ ਆਮ ਮਹਿਸੂਸ ਕਰਨਾ ਮੇਰੇ ਅਤੇ ਮੇਰੇ ਪਰਿਵਾਰ ਲਈ ਇੱਕ ਸ਼ਾਨਦਾਰ ਅਨੁਭਵ ਸੀ। ਮੈਂ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਦੇ ਮੌਕੇ ਲਈ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ। ਆਮ ਲੋਕਾਂ ਵਾਂਗ ਸੜਕਾਂ 'ਤੇ ਘੁੰਮਦੇ ਹੋਏ ਮੈਨੂੰ ਜੋ ਅਹਿਸਾਸ ਹੋਇਆ, ਉਹ ਬਹੁਤ ਖਾਸ ਸੀ। ਵਿਰਾਟ ਨੂੰ ਆਖਿਰਕਾਰ ਇਹ ਮੌਕਾ ਮਿਲ ਹੀ ਗਿਆ।

Related Post