BIGG BOSS: ਅਬਦੁ ਰੋਜ਼ਿਕ ਦਾ ਵਿਆਹ ਕਦੋਂ ਹੋਵੇਗਾ? ਬੇਬੀਕਾ ਨੇ ਟੀਵੀ ਤੇ ਖੋਲ੍ਹੇ ਵੱਡੇ ਰਾਜ਼

ਬਿੱਗ ਬੌਸ ਓਟੀਟੀ-2 ਦੀ ਪ੍ਰਤੀਯੋਗੀ ਬੇਬੀਕਾ ਨੇ ਬਿੱਗ ਬੌਸ-16 ਫੇਮ ਅਬਦੂ ਰੋਜ਼ਿਕ ਦੇ ਵਿਆਹ ਬਾਰੇ ਇੱਕ ਵੱਡਾ ਰਾਜ਼ ਖੋਲ੍ਹਿਆ ਹੈ। ਉਸ ਨੇ ਹੱਥ ਦੀਆਂ ਲਕੀਰਾਂ ਦੇਖ ਕੇ ਉਨ੍ਹਾਂ ਦਾ ਭਵਿੱਖ ਦੱਸਿਆ ਹੈ।

By  Shameela Khan July 2nd 2023 01:08 PM -- Updated: July 2nd 2023 01:17 PM

BIGG BOSS: ਬਿੱਗ ਬੌਸ ਓਟੀਟੀ-2 ਦੀ ਪ੍ਰਤੀਯੋਗੀ ਬੇਬੀਕਾ ਨੇ ਬਿੱਗ ਬੌਸ-16 ਫੇਮ ਅਬਦੂ ਰੋਜ਼ਿਕ ਦੇ ਵਿਆਹ ਬਾਰੇ ਇੱਕ ਵੱਡਾ ਰਾਜ਼ ਖੋਲ੍ਹਿਆ ਹੈ। ਉਸ ਨੇ ਹੱਥ ਦੀਆਂ ਲਕੀਰਾਂ ਦੇਖ ਕੇ ਉਨ੍ਹਾਂ ਦਾ ਭਵਿੱਖ ਦੱਸਿਆ ਹੈ।

  ਸਲਮਾਨ ਖਾਨ ਦਾ ਸਭ ਤੋਂ ਵਿਵਾਦਪੂਰਨ ਸ਼ੋਅ ਬਿੱਗ ਬੌਸ ਓਟੀਟੀ 2 ਹੁਣ ਹੋਰ ਵੀ ਮਜ਼ੇਦਾਰ ਹੁੰਦਾ ਜਾ ਰਿਹਾ ਹੈ। ਜਿੱਥੇ ਜੇਡ ਹਦੀਦ ਅਤੇ ਅਕਾਂਕਸ਼ਾ ਦੇ ਕਿੱਸ ਦੀ ਕਾਫੀ ਚਰਚਾ ਹੋਈ ਸੀ, ਉੱਥੇ ਹੀ ਹੁਣ ਸ਼ੋਅ 'ਚ ਬਿੱਗ ਬੌਸ 16 ਫੇਮ ਅਬਦੂ ਰੋਜ਼ਿਕ ਦੇ ਭਵਿੱਖ ਦਾ ਵੀ ਖੁਲਾਸਾ ਹੋ ਗਿਆ ਹੈ। ਸ਼ੋਅ ਦੀ ਪ੍ਰਤੀਯੋਗੀ ਬੇਬੀਕਾ ਨੇ ਹੁਣ ਸ਼ੋਅ ‘ਚ ਮਹਿਮਾਨ ਦੇ ਤੌਰ ਤੇ ਅਬਦੂ ਦਾ ਹੱਥ ਦੇਖ ਕੇ ਦੱਸਿਆ ਹੈ ਕਿ ਉਹ ਵਿਆਹ ਕਦੋਂ ਕਰਨਗੇ।



ਅਬਦੂ ਦਾ 24 ਸਾਲ ਦੀ ਉਮਰ ਚ ਹੋਵੇਗਾ ਵਿਆਹ:

ਦਰਅਸਲ, 'ਬਿੱਗ ਬੌਸ ਓਟੀਟੀ 2' ਦੇ ਇਸ ਵੀਕੈਂਡ ਦੇ ਐਪੀਸੋਡ ਵਿੱਚ, ਜਦੋਂ ਤਾਜਿਕਿਸਤਾਨ ਦੇ ਗਾਇਕ ਅਬਦੂ ਰੋਜ਼ਿਕ ਮਹਿਮਾਨ ਵਜੋਂ ਆਏ, ਤਾਂ ਸਾਰਿਆਂ ਨੇ ਉਸ ਨੂੰ ਘੇਰ ਲਿਆ। ਅਬਦੂ ਵੀ ਛੇਤੀ ਹੀ ਸਾਰੇ ਲੋਕਾਂ ਨਾਲ ਰਲ ਗਿਆ। ਜਿਸ ਤੋਂ ਬਾਅਦ ਖੁਦ ਨੂੰ ਜੋਤਸ਼ੀ ਦੱਸਣ ਵਾਲੀ ਡਾਕਟਰ ਬੇਬੀਕਾ ਧੁਰਵੇ ਨੇ ਅਬਦੂ ਦੇ ਹੱਥ ਦੀਆਂ ਲਾਈਨਾਂ ਦੇਖ ਕੇ ਦੱਸਿਆ ਕਿ ਉਹ 24 ਸਾਲ ਦੀ ਉਮਰ ਤੱਕ ਵਿਆਹ ਕਰਵਾ ਲਵੇਗਾ।

ਅਬਦੂ ਨੇ ਪਰਿਵਾਰ ਨੂੰ ਦਿੱਤੀ ਇਹ ਸਲਾਹ :

ਘਰ ਵਿਚ ਦਾਖਲ ਹੋਣ ਤੋਂ ਥੋੜ੍ਹੀ ਦੇਰ ਬਾਅਦ, ਹਰ ਕੋਈ ਅਬਦੂ ਨੂੰ ਸਲਾਹ ਦੇਣ ਲੱਗਾ ਕਿ ਘਰ ਵਿਚ ਕਿਸ ਨਾਲ ਦੋਸਤੀ ਕਰਨੀ ਹੈ ਅਤੇ ਕਿਸ ਨਾਲ ਨਹੀਂ। ਪੂਜਾ ਭੱਟ ਅਤੇ ਬੇਬੀਕਾ ਧੁਰਵੇ ਨੇ ਉਸ ਨੂੰ ਅਕਾਂਕਸ਼ਾ ਪੁਰੀ ਤੋਂ ਦੂਰ ਰਹਿਣ ਲਈ ਕਿਹਾ, ਮਨੀਸ਼ਾ ਰਾਣੀ ਨੇ ਉਸ ਨੂੰ ਬਾਬਿਕਾ ਤੋਂ ਦੂਰ ਰਹਿਣ ਅਤੇ ਉਸ ਵੱਲ ਪੂਰਾ ਧਿਆਨ ਦੇਣ ਦੀ ਸਲਾਹ ਦਿੱਤੀ

ਸਲਮਾਨ ਦਾ ਗੁੱਸਾ:

ਦੱਸ ਦਈਏ ਕਿ ਅੱਜ ਦੇ ਵੀਕੈਂਡ ਕਾ ਵਾਰ ਐਪੀਸੋਡ 'ਚ ਸਲਮਾਨ ਖਾਨ ਦਾ ਗੁੱਸਾ ਫੁੱਟ ਪਿਆ ਹੈ।  ਉਸਨੇ ਬਹੁਤ ਸਾਰੇ ਪ੍ਰਤੀਯੋਗੀਆਂ ਦੀਆਂ ਹਰਕਤਾਂ 'ਤੇ ਸਖਤੀ ਨਾਲ ਕਲਾਸਾਂ ਲਈਆਂ ਹਨ। ਸਲਮਾਨ ਦੀ ਖਾਸ ਦੋਸਤ ਪੂਜਾ ਭੱਟ ਸਲਮਾਨ ਦੇ ਗੁੱਸੇ ਤੋਂ ਬਚ ਨਹੀਂ ਸਕੀ। ਇਸ ਦੇ ਨਾਲ ਹੀ, ਉਸ ਨੂੰ ਜੈਡ ਅਤੇ ਅਕਾਂਕਸ਼ਾ 'ਤੇ ਜ਼ਬਰਦਸਤ ਫਟਦੇ ਹੋਏ ਦੇਖਿਆ ਗਿਆ ਹੈ

ਇਹ ਵੀ ਪੜ੍ਹੋ: ਨਵਾਜ਼ੂਦੀਨ ਸਿੱਦੀਕੀ ਦੀ ਸਾਬਕਾ ਪਤਨੀ ਆਲੀਆ ਨੂੰ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰਨਾ ਪਿਆ ਮਹਿੰਗਾ !



Related Post