ਪਤਨੀ ਨੇ ਦੰਦਾਂ ਨਾਲ ਕੱਟੀ ਪਤੀ ਦੀ ਜੀਭ, ਬੋਲ ਨਹੀਂ ਸਕਿਆ ਤਾਂ ਲਿਖ ਕੇ ਦੱਸੀ ਆਪ ਬੀਤੀ

ਮਾਇਆਚੰਦ ਦੀ ਸ਼ਿਕਾਇਤ 'ਤੇ ਸਰਸਵਤੀ ਦੇ ਖ਼ਿਲਾਫ਼ ਕੁੱਟਮਾਰ, ਜਾਨੋਂ ਮਾਰਨ ਦੀ ਧਮਕੀ ਅਤੇ ਗਾਲ੍ਹਾਂ ਕੱਢਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

By  Jasmeet Singh January 29th 2023 06:45 PM -- Updated: January 29th 2023 06:46 PM

ਹਿਸਾਰ, 29 ਜਨਵਰੀ: ਬਰਵਾਲਾ ਇਲਾਕੇ ਦੇ ਪਿੰਡ ਢਾਣੀ ਗਰਾਂ ਦੇ ਰਹਿਣ ਵਾਲੇ ਨੌਜਵਾਨ ਕਰਮਚੰਦ ਦੀ ਪਤਨੀ ਨੇ ਆਪਣੇ ਦੰਦਾਂ ਨਾਲ ਪਤੀ ਦੀ ਜੀਭ ਵੱਢ ਦਿੱਤੀ ਤੇ ਉਸ ਦੇ ਸਿਰ 'ਤੇ ਡੰਡੇ ਨਾਲ ਵਾਰ ਕਰਕੇ ਜ਼ਖਮੀ ਵੀ ਕਰ ਦਿੱਤਾ। ਜ਼ਖਮੀ ਹਾਲਤ 'ਚ ਰਿਸ਼ਤੇਦਾਰ ਕਰਮਚੰਦ ਨੂੰ ਹਾਂਸੀ ਦੇ ਸਰਕਾਰੀ ਹਸਪਤਾਲ ਲੈ ਗਏ ਜਿਥੋਂ ਉਸਨੂੰ ਸ਼ਹਿਰ ਦੇ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ। 

ਦੱਸਿਆ ਜਾ ਰਿਹਾ ਕਿ ਕਰਮਚੰਦ ਦੀ ਜੀਭ 'ਤੇ 15 ਟਾਂਕੇ ਲੱਗੇ ਹਨ। ਬਰਵਾਲਾ ਪੁਲਿਸ ਨੇ ਪੀੜਤ ਦੀ ਪਤਨੀ ਸਰਸਵਤੀ ਖ਼ਿਲਾਫ਼ ਕੁੱਟਮਾਰ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੇ ਬਿਆਨ 'ਚ ਪਿਤਾ ਮਾਇਆਚੰਦ ਨੇ ਦੱਸਿਆ ਕਿ 10 ਸਾਲ ਪਹਿਲਾਂ ਪੁੱਤਰ ਕਰਮਚੰਦ ਦਾ ਵਿਆਹ ਫਤਿਹਾਬਾਦ ਜ਼ਿਲ੍ਹੇ ਦੇ ਪਿੰਡ ਇੰਦਾਛੂਈ ਨਿਵਾਸੀ ਸਰਸਵਤੀ ਨਾਲ ਹੋਇਆ ਸੀ। ਉਸ ਨੇ ਦੱਸਿਆ ਕਿ ਬੇਟਾ ਪ੍ਰਾਈਵੇਟ ਨੌਕਰੀ ਕਰਦਾ ਹੈ। ਪਿਛਲੇ ਕੁਝ ਦਿਨਾਂ ਤੋਂ ਸਰਸਵਤੀ ਘਰ ਵਿੱਚ ਲੜਦੀ ਰਹਿੰਦੀ ਹੈ। ਉਹ ਸਾਰਿਆਂ ਨੂੰ ਗਾਲ੍ਹਾਂ ਕੱਢਦੀ ਹੈ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦੀ ਹੈ।

ਸ਼ੁੱਕਰਵਾਰ ਰਾਤ ਕਰੀਬ 9 ਵਜੇ ਚੌਬਾਰੇ ਤੋਂ ਬੇਟੇ ਦੇ ਰੋਣ ਦੀ ਆਵਾਜ਼ ਆਈ। ਜਦੋਂ ਉਹ ਉੱਪਰ ਵੱਲ ਭੱਜਿਆ ਤਾਂ ਪੁੱਤਰ ਫਰਸ਼ 'ਤੇ ਪਿਆ ਸੀ। ਮੂੰਹ ਅਤੇ ਸਿਰ ਵਿੱਚੋਂ ਖੂਨ ਵਹਿ ਰਿਹਾ ਸੀ। ਮੈਂ ਅਤੇ ਮੇਰੀ ਪਤਨੀ ਨੇ ਪੁੱਤਰ ਨੂੰ ਸੰਭਾਲਿਆ, ਉਹ ਬੋਲਣ ਦੇ ਯੋਗ ਨਹੀਂ ਸੀ। ਉਸ ਨੇ ਕਾਗਜ਼ ਦੇ ਟੁਕੜੇ 'ਤੇ ਲਿਖਿਆ ਕਿ ਉਸ ਦੀ ਪਤਨੀ ਨੇ ਉਸ ਦੀ ਜੀਭ ਕੱਟ ਲਈ ਹੈ।

ਜ਼ਖਮੀ ਹਾਲਤ 'ਚ ਬੇਟੇ ਨੂੰ ਹਾਂਸੀ ਦੇ ਸਰਕਾਰੀ ਹਸਪਤਾਲ 'ਚ ਲਿਜਾਇਆ ਗਿਆ। ਉਥੋਂ ਡਾਕਟਰਾਂ ਨੇ ਉਸ ਨੂੰ ਮੈਡੀਕਲ ਕਾਲਜ ਅਗਰੋਹਾ ਰੈਫਰ ਕਰ ਦਿੱਤਾ। ਉਥੋਂ ਉਸ ਨੂੰ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਜੀਭ 'ਤੇ 15 ਟਾਂਕੇ ਲਗਾਏ ਤੇ ਅਜੇ ਪੁੱਤਰ ਬੋਲਣ ਤੋਂ ਅਸਮਰੱਥ ਹੈ।

ਮਾਇਆਚੰਦ ਦੀ ਸ਼ਿਕਾਇਤ 'ਤੇ ਸਰਸਵਤੀ ਦੇ ਖ਼ਿਲਾਫ਼ ਕੁੱਟਮਾਰ, ਜਾਨੋਂ ਮਾਰਨ ਦੀ ਧਮਕੀ ਅਤੇ ਗਾਲ੍ਹਾਂ ਕੱਢਣ ਦਾ ਮਾਮਲਾ ਦਰਜ ਕੀਤਾ ਗਿਆ ਹੈ।

Related Post