Talwandi Sabo News : ਇਲਾਜ ਲਈ ਇਕੱਠੇ ਹੋਏ ਪੈਸਿਆਂ ਖਾਤਿਰ ਪਤਨੀ ਨੇ ਭਰਾ ਅਤੇ ਉਸ ਦੇ ਸਾਥੀਆਂ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ

Talwandi Sabo News : ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਵਿਖੇ ਇਲਾਜ ਲਈ ਦਾਨ ਦੇ ਆਏ ਪੈਸੇ ਦੇ ਲਾਲਚ ਵਿੱਚ ਪਤਨੀ ਵੱਲੋਂ ਆਪਣੇ ਭਰਾ ਅਤੇ ਉਸਦੇ ਸਾਥੀਆਂ ਨਾਲ ਮਿਲ ਕੇ ਆਪਣੇ ਪਤੀ ਨੂੰ ਮਾਰਨ ਦਾ ਸਨਸਨੀ ਖੇਜ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਮ੍ਰਿਤਕ ਦੀ ਪਤਨੀ, ਮ੍ਰਿਤਕ ਦੇ ਸਾਲੇ, ਮ੍ਰਿਤਕ ਦੇ ਸਾਲੇ ਦੇ ਸਾਲੇ ਅਤੇ ਇੱਕ ਹੋਰ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਪੁਲਿਸ ਹੁਣ ਇਸ ਮਾਮਲੇ ਦੀ ਹੋਰ ਗਹਿਰਾਈ ਨਾਲ ਜਾਂਚ ਕਰ ਰਹੀ ਹੈ

By  Shanker Badra July 16th 2025 02:35 PM

Talwandi Sabo News : ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਵਿਖੇ ਇਲਾਜ ਲਈ ਦਾਨ ਦੇ ਆਏ ਪੈਸੇ ਦੇ ਲਾਲਚ ਵਿੱਚ ਪਤਨੀ ਵੱਲੋਂ ਆਪਣੇ ਭਰਾ ਅਤੇ ਉਸਦੇ ਸਾਥੀਆਂ ਨਾਲ ਮਿਲ ਕੇ ਆਪਣੇ ਪਤੀ ਨੂੰ ਮਾਰਨ ਦਾ ਸਨਸਨੀ ਖੇਜ ਮਾਮਲਾ ਸਾਹਮਣੇ ਆਇਆ ਹੈ।  ਪੁਲਿਸ ਨੇ ਇਸ ਮਾਮਲੇ ਵਿੱਚ ਮ੍ਰਿਤਕ ਦੀ ਪਤਨੀ, ਮ੍ਰਿਤਕ ਦੇ ਸਾਲੇ, ਮ੍ਰਿਤਕ ਦੇ ਸਾਲੇ ਦੇ ਸਾਲੇ ਅਤੇ ਇੱਕ ਹੋਰ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਪੁਲਿਸ ਹੁਣ ਇਸ ਮਾਮਲੇ ਦੀ ਹੋਰ ਗਹਿਰਾਈ ਨਾਲ ਜਾਂਚ ਕਰ ਰਹੀ ਹੈ। 

ਦਰਅਸਲ 'ਚ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਵਿਖੇ ਗੁਰਸੇਵਕ ਸਿੰਘ ਗੱਗੂ ਇੱਕ ਹਾਦਸੇ ਦੌਰਾਨ ਜ਼ਖਮੀ ਹੋ ਗਿਆ ਸੀ। ਜਿਸ ਨੇ ਆਪਣੇ ਇਲਾਜ ਲਈ ਸੋਸ਼ਲ ਮੀਡੀਆ ਰਾਹੀਂ ਲੋਕਾਂ ਤੋਂ ਮਦਦ ਦੀ ਗੁਹਾਰ ਲਗਾਈ। ਇਸ ਦੌਰਾਨ ਉਸ ਨੂੰ ਕਰੀਬ 3 ਲੱਖ ਰੁਪਏ ਇਕੱਠੇ ਹੋਏ, ਇਹ ਮਦਦ ਦੇ ਰੁਪਏ ਉਸ ਦੀ ਪਤਨੀ ਦੇ ਖਾਤੇ ਵਿੱਚ ਆਏ ਸਨ ਤੇ ਹੁਣ ਗੱਗੂ ਵੱਲੋਂ ਆਪਣੀ ਪਤਨੀ ਤੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ। ਜਿਸ ਨੂੰ ਲੈ ਕੇ ਉਸ ਦੀ ਪਤਨੀ ਅਤੇ ਰਿਸ਼ਤੇਦਾਰਾਂ ਵਿੱਚ ਵਿਵਾਦ ਹੋ ਗਿਆ। 

ਮ੍ਰਿਤਕ ਦੀ ਪਤਨੀ ਨੇ ਆਪਣੇ ਭਰਾ, ਭਰਾ ਦੇ ਸਾਲੇ ਅਤੇ ਇੱਕ ਹੋਰ ਵਿਅਕਤੀ ਨਾਲ ਮਿਲ ਕੇ ਪਹਿਲਾਂ ਆਪਣੇ ਪਤੀ ਦਾ ਕਤਲ ਕਰਵਾਇਆ ਅਤੇ ਫਿਰ ਉਸ ਨੂੰ ਨਹਿਰ ਵਿੱਚ ਸੁੱਟ ਕੇ ਮਾਮਲਾ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਮ੍ਰਿਤਕ ਦੀ ਲਾਸ਼ ਕੁਝ ਦਿਨਾਂ ਬਾਅਦ ਨਹਿਰ ਵਿੱਚੋਂ ਮਿਲੀ ਭਾਵੇਂ ਕਿ ਉਸ ਸਮੇਂ ਉਸਦੀ ਸ਼ਨਾਖਤ ਨਾ ਹੋ ਸਕੀ ਪਰ ਜਦੋਂ ਉਸਨੂੰ ਪਿੰਡ ਲਿਆਂਦਾ ਗਿਆ ਤਾਂ ਬਾਅਦ ਵਿੱਚ ਉਸਦੀ ਸ਼ਨਾਖਤ ਹੋਈ। ਉਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਉਸਦੇ ਕਤਲ ਦਾ ਸ਼ੱਕ ਜਾਹਿਰ ਕੀਤਾ ਅਤੇ ਇਸਦੀ ਜਾਂਚ ਤਲਵੰਡੀ ਸਾਬੋ ਪੁਲਿਸ ਨੇ ਸ਼ੁਰੂ ਕਰ ਦਿੱਤੀ। 

ਤਲਵੰਡੀ ਸਾਬੋ ਪੁਲਿਸ ਨੇ ਜਾਂਚ ਦੌਰਾਨ ਚਾਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ। ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਤਲਵੰਡੀ ਸਾਬੋ ਨੇ ਦੱਸਿਆ ਕਿ ਪੈਸੇ ਦੇ ਲਾਲਚ ਵਿੱਚ ਉਸਦੀ ਪਤਨੀ ਨੇ ਆਪਣੇ ਭਰਾ ਅਤੇ ਰਿਸ਼ਤੇਦਾਰਾਂ ਨਾਲ ਮਿਲ ਕੇ ਉਸ ਦਾ ਕਤਲ ਕਰ ਦਿੱਤਾ। ਹਨਾਂ ਦੱਸਿਆ ਕਿ ਮ੍ਰਿਤਕ ਨੂੰ ਪਹਿਲਾਂ ਘਰ ਤੋਂ ਲਿਜਾਇਆ ਗਿਆ ਅਤੇ ਬਾਅਦ ਵਿੱਚ ਉਸਨੂੰ ਸ਼ਰਾਬ ਪਿਆ ਕੇ ਨਹਿਰ ਵਿੱਚ ਗਲਾ ਘੋਟ ਕੇ ਸੁੱਟ ਦਿੱਤਾ ਅਤੇ ਇਸ ਮਾਮਲੇ ਨੂੰ ਆਤਮ ਹੱਤਿਆ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਤਿੰਨ ਕਥਿਤ ਆਰੋਪੀਆਂ ਨੂੰ ਕਾਬੂ ਕਰ ਲਿਆ ਹੈ ਅਤੇ ਇੱਕ ਦੀ ਭਾਲ ਜਾਰੀ ਹੈ। ਉਹਨਾਂ ਦੱਸਿਆ ਕਿ ਇਸ ਮਾਮਲੇ ਦੀ ਹੋਰ ਵੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। 

Related Post