Batala News : ਦੀਵਾਲੀ ਮੌਕੇ ਪਟਾਕਿਆਂ ਵਿਚਾਲੇ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਈ ਔਰਤ ਦੀ ਮੌਤ, 4 ਦਿਨ ਤੋਂ ਚੱਲ ਰਿਹਾ ਸੀ ਇਲਾਜ
Batala News : ਪਰਿਵਾਰ ਨੇ ਸੋਚਿਆ ਕਿ ਕੋਈ ਪਟਾਕਾ ਉਸ ਦੇ ਲੱਗਿਆ ਹੈ ਪਰ ਇਲਾਜ ਦੌਰਾਨ ਚਾਰ ਦਿਨ ਬਾਅਦ ਜਦੋਂ ਅਪ੍ਰੇਸ਼ਨ ਹੋਇਆ ਤਾਂ ਖੁਲਾਸਾ ਹੋਇਆ ਕਿ ਉਹਨਾਂ ਦੇ ਪੇਟ ਵਿੱਚ ਗੋਲੀ ਹੈ, ਜੋ ਡਾਕਟਰ ਨੇ ਅਪ੍ਰੇਸ਼ਨ ਕਰਕੇ ਕੱਢ ਦਿੱਤੀ ਪਰ ਪਰਿਵਾਰ ਮੰਗ ਕਰ ਰਿਹਾ ਹੈ ਕਿ ਘਟਨਾ ਦੀ ਜਾਂਚ ਕੀਤੀ ਜਾਵੇ ਕਿ ਗੋਲੀ ਆਈ ਕਿੱਧਰੋਂ ?
Batala News : ਗੁਰਦਾਸਪੁਰ ਦੇ ਬਟਾਲਾ ਨੇੜੇ ਗੌਂਸਪੁਰਾ ਤੋਂ ਅਜੀਬ ਘਟਨਾ ਸਾਹਮਣੇ ਆਈ ਹੈ, ਜਿੱਥੇ ਦੀਵਾਲੀ ਦੇ ਤਿਉਹਾਰ 'ਤੇ ਆਪਣੀ ਧੀ ਜਵਾਈ ਕੋਲ ਆਈ ਇੱਕ ਔਰਤ ਨੂੰ ਛੱਤ 'ਤੇ ਚੜੇ ਅਚਾਨਕ ਪੇਟ ਵਿੱਚ ਗੋਲੀ ਆ ਲੱਗੀ। ਪਹਿਲਾਂ ਤਾਂ ਪਰਿਵਾਰ ਨੇ ਸੋਚਿਆ ਕਿ ਕੋਈ ਪਟਾਕਾ ਉਸ ਦੇ ਲੱਗਿਆ ਹੈ ਪਰ ਇਲਾਜ ਦੌਰਾਨ ਚਾਰ ਦਿਨ ਬਾਅਦ ਜਦੋਂ ਅਪ੍ਰੇਸ਼ਨ ਹੋਇਆ ਤਾਂ ਖੁਲਾਸਾ ਹੋਇਆ ਕਿ ਉਹਨਾਂ ਦੇ ਪੇਟ ਵਿੱਚ ਗੋਲੀ ਹੈ, ਜੋ ਡਾਕਟਰ ਨੇ ਅਪ੍ਰੇਸ਼ਨ ਕਰਕੇ ਕੱਢ ਦਿੱਤੀ ਪਰ ਪਰਿਵਾਰ ਮੰਗ ਕਰ ਰਿਹਾ ਹੈ ਕਿ ਘਟਨਾ ਦੀ ਜਾਂਚ ਕੀਤੀ ਜਾਵੇ ਕਿ ਗੋਲੀ ਆਈ ਕਿੱਧਰੋਂ ?
ਅੰਮ੍ਰਿਤਪਾਲ ਵਾਸੀ ਗੌਂਸਪੁਰਾ ਨੇ ਜਾਣਕਾਰੀ ਦਿੱਤੀ ਕਿ ਦਿਵਾਲੀ ਦੀ ਰਾਤ ਉਹ ਕੋਠੇ ਤੇ ਪਟਾਕੇ ਚਲਾ ਰਹੇ ਸਨ, ਜਦੋਂ ਕਿ ਉਨ੍ਹਾਂ ਦੀ ਸੱਸ ਬਿਮਲਾ ਦੇਵੀ, ਜੋ ਕਿ ਡੇਰਾ ਬਾਬਾ ਨਾਨਕ ਤੋਂ ਆਈ ਹੋਈ ਸੀ ਅਤੇ ਜਿਸ ਦੀ ਉਮਰ 60 ਸਾਲ ਹੈ ਉਹ ਦਿਵਾਲੀ ਵੇਖਣ ਵਾਸਤੇ ਜਿੱਦਾਂ ਹੀ ਕੋਠੇ 'ਤੇ ਚੜੀ ਤਾਂ ਉਨਾਂ ਦੇ ਪੇਟ ਤੇ ਅਚਾਨਕ ਕੋਈ ਚੀਜ਼ ਵੱਜੀ। ਉਨ੍ਹਾਂ ਦੱਸਿਆ ਕਿ ਪਹਿਲਾਂ ਤਾਂ ਉਨਾਂ ਨੂੰ ਪਤਾ ਨਹੀਂ ਲੱਗਾ ਕਿ ਇਹ ਗੋਲੀ ਹੈ ਅਤੇ ਉਨਾਂ ਸੋਚਿਆ ਕਿ ਕੋਈ ਪਟਾਕਾ ਜਾਂ ਕੋਈ ਬੰਬ ਲੱਗਾ ਹੈ ਅਤੇ ਉ ਆਪਣੀ ਸੱਸ ਨੂੰ ਲੈ ਕੇ ਸਿਵਲ ਹਸਪਤਾਲ ਬਟਾਲਾ ਗਏ, ਜਿੱਥੇ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ।
ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ਜਦੋਂ ਉਨ੍ਹਾਂ ਦਾ ਆਪਰੇਸ਼ਨ ਹੋਇਆ ਤਾਂ ਡਾਕਟਰਾਂ ਵੱਲੋਂ ਗੋਲੀ ਕੱਢ ਕੇ ਉਨ੍ਹਾਂ ਨੂੰ ਵਿਖਾਈ ਗਈ। ਉਨ੍ਹਾਂ ਕਿਹਾ ਕਿ ਸਾਡੇ ਪਰਿਵਾਰ ਚ ਸਹਿਮ ਦਾ ਮਾਹੌਲ ਹੈ। ਉਨ੍ਹਾਂ ਨੇ ਪੁਲਿਸ ਨੂੰ ਬੇਨਤੀ ਕੀਤੀ ਕਿ ਇਸ ਸਾਲੇ ਮਾਮਲੇ ਦੀ ਜਾਂਚ ਕੀਤੀ ਜਾਵੇ ਅਤੇ ਜਿਸ ਨੇ ਵੀ ਇਹ ਗੋਲੀ ਚਲਾਈ ਹੈ ਉਸ ਤੇ ਬਣਦੀ ਕਾਰਵਾਈ ਹੋਵੇ ਕਿਉਂਕਿ ਸਾਡੇ ਛੋਟੇ ਛੋਟੇ ਬੱਚੇ ਵੀ ਉਸ ਰਾਤ ਪਟਾਕੇ ਚਲਾ ਰਹੇ ਸਨ ਅਤੇ ਕੋਈ ਵੀ ਅਣਸੁਖਾਵੀ ਘਟਨਾ ਵਾਪਰ ਸਕਦੀ ਸੀ। ਹਾਲਾਂਕਿ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕੁਝ ਵੀ ਪਤਾ ਨਹੀਂ ਲੱਗਾ ਕਿ ਗੋਲੀ ਕਿਧਰੋਂ ਆਈ ਤੇ ਕਿਸ ਨੇ ਚਲਾਈ ਕਿਉਂਕਿ ਚਾਰੇ ਪਾਸੇ ਪਟਾਕੇ ਚੱਲ ਰਹੇ ਸਨ।
ਉਧਰ, ਇਸ ਸਬੰਧੀ ਜਦੋਂ ਅਰਬਨ ਸਟੇਟ ਚੌਂਕੀ ਇੰਚਾਰਜ ਸੁਖਰਾਜ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਉਹ ਬਕਾਇਦਾ ਅੰਮ੍ਰਿਤਸਰ ਗਏ ਸਨ ਪਰ ਅਜੇ ਬਿਮਲਾ ਰਾਣੀ ਬਿਆਨ ਦੇਣ ਲਈ ਪੂਰੀ ਤਰ੍ਹਾਂ ਫਿੱਟ ਨਹੀਂ ਹੈ ਅਤੇ ਜਦੋਂ ਵੀ ਉਹ ਫਿੱਟ ਹੋਣਗੇ ਉਨ੍ਹਾਂ ਦੇ ਬਿਆਨ ਦਰਜ਼ ਕਰ ਅਗਲੀ ਕਾਰਵਾਈ ਕੀਤੀ ਜਾਵੇਗੀ।