ਅੱਜ ਹੈ ਵਿਸ਼ਵ ਅੰਤਰਰਾਸ਼ਟਰੀ ਨਿਆਂ ਦਿਵਸ? ਜਾਣੋ ਇਸ ਦਿਨ ਦਾ ਇਤਿਹਾਸ, ਥੀਮ ਅਤੇ ਮਹੱਤਤਾ
World International Justice Day 2024 : ਵਿਸ਼ਵ ਅੰਤਰਰਾਸ਼ਟਰੀ ਨਿਆਂ ਦਿਵਸ ਹਰ ਸਾਲ 17 ਜੁਲਾਈ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦੀ ਮਹੱਤਤਾ ਦੋ ਦੇਸ਼ਾਂ ਵਿਚਕਾਰ ਨਿਆਂਇਕ ਮੁੱਦਿਆਂ ਨੂੰ ਹੱਲ ਕਰਨਾ ਹੈ।
World International Justice Day 2024 : ਵਿਸ਼ਵ ਅੰਤਰਰਾਸ਼ਟਰੀ ਨਿਆਂ ਦਿਵਸ ਹਰ ਸਾਲ 17 ਜੁਲਾਈ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦੀ ਮਹੱਤਤਾ ਦੋ ਦੇਸ਼ਾਂ ਵਿਚਕਾਰ ਨਿਆਂਇਕ ਮੁੱਦਿਆਂ ਨੂੰ ਹੱਲ ਕਰਨਾ ਹੈ, ਜਿਸ 'ਚ ਨਸਲਕੁਸ਼ੀ, ਯੁੱਧ ਅਪਰਾਧ, ਮਨੁੱਖਤਾ ਦੇ ਵਿਰੁੱਧ ਅਪਰਾਧ ਆਦਿ ਸ਼ਾਮਲ ਹਨ I ਤਾਂ ਆਉ ਜਾਣਦੇ ਹਾਂ ਇਸ ਦਿਨ ਦਾ ਇਤਿਹਾਸ, ਥੀਮ ਅਤੇ ਮਹੱਤਤਾ...
ਦੱਸ ਦਈਏ ਕਿ 17 ਜੁਲਾਈ 1988 ਨੂੰ ਦੁਨੀਆ ਦੇ ਕਈ ਦੇਸ਼ਾਂ ਨੇ ਇਕੱਠੇ ਹੋ ਕੇ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਦੀ ਸਥਾਪਨਾ ਲਈ ਇੱਕ ਸਮਝੌਤੇ 'ਤੇ ਦਸਤਖਤ ਕੀਤੇ ਸਨ, ਜਿਸ ਨੂੰ ਰੋਮ ਵਿਧਾਨ ਕਿਹਾ ਜਾਂਦਾ ਹੈ। ਇਸ ਸਮੇਂ ਦੁਨੀਆਂ ਦੇ 139 ਦੇਸ਼ ਇਸ ਸਮਝੌਤੇ ਦਾ ਹਿੱਸਾ ਬਣ ਚੁੱਕੇ ਹਨ। ਇਸ ਲਈ ਇਹ ਦਿਨ 17 ਜੁਲਾਈ ਨੂੰ ਹੀ ਮਨਾਇਆ ਜਾਂਦਾ ਹੈ।
ਵਿਸ਼ਵ ਅੰਤਰਰਾਸ਼ਟਰੀ ਨਿਆਂ ਦਿਵਸ ਦਾ ਇਤਿਹਾਸ :
17 ਜੁਲਾਈ 1998 ਨੂੰ 120 ਦੇਸ਼ ਇੱਕ ਸਮਝੌਤੇ 'ਤੇ ਦਸਤਖਤ ਕਰਨ ਲਈ ਇਕੱਠੇ ਹੋਏ, ਜਿਸਨੂੰ ਰੋਮ ਸਟੈਚਿਊਟ ਆਫ਼ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਕਿਹਾ ਜਾਂਦਾ ਹੈ। ਇਹ ਸਥਾਪਨਾ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ (ICC) ਵਜੋਂ ਜਾਣੀ ਜਾਂਦੀ ਹੈ, ਜੋ 1 ਜੁਲਾਈ 2002 ਨੂੰ ਹੋਂਦ 'ਚ ਆਈ ਸੀ। ਉਦੋਂ ਤੋਂ ਹੀ ਰੋਮ ਕਾਨੂੰਨ 'ਤੇ ਦਸਤਖਤ ਕਰਨ ਦਾ ਜਸ਼ਨ ਮਨਾਉਣ ਲਈ ਹਰ ਸਾਲ ਵਿਸ਼ਵ ਅੰਤਰਰਾਸ਼ਟਰੀ ਨਿਆਂ ਦਿਵਸ ਮਨਾਇਆ ਜਾਂਦਾ ਹੈ।
ਵਿਸ਼ਵ ਅੰਤਰਰਾਸ਼ਟਰੀ ਨਿਆਂ ਦਿਵਸ 2024 ਦੀ ਥੀਮ : ਵਿਸ਼ਵ ਅੰਤਰਰਾਸ਼ਟਰੀ ਨਿਆਂ ਦਿਵਸ ਹਰ ਸਾਲ ਇੱਕ ਵੱਖਰੀ ਥੀਮ ਨਾਲ ਮਨਾਇਆ ਜਾਂਦਾ ਹੈ। ਪਰ ਇਸ ਵਾਰ ਦੀ ਥੀਮ - "ਪਾੜੇ ਨੂੰ ਪੂਰਾ ਕਰਨਾ, ਗੱਠਜੋੜ ਬਣਾਉਣਾ" ਹੈ, ਜਿਸ ਦਾ ਉਦੇਸ਼ ਚੁਣੌਤੀਆਂ ਨਾਲ ਨਜਿੱਠਣ ਲਈ ਸਹਿਯੋਗ ਅਤੇ ਭਾਈਵਾਲੀ ਦੀ ਮਹੱਤਤਾ 'ਤੇ ਜ਼ੋਰ ਦੇਣਾ ਹੈ।
ਵਿਸ਼ਵ ਅੰਤਰਰਾਸ਼ਟਰੀ ਨਿਆਂ ਦਿਵਸ ਦੀ ਮਹੱਤਤਾ : ਵਿਸ਼ਵ ਅੰਤਰਰਾਸ਼ਟਰੀ ਨਿਆਂ ਦਿਵਸ ਨੂੰ ਮਨਾਉਣ ਦੀ ਮਹੱਤਤਾ ICC ਦੇ ਯਤਨਾਂ ਦੀ ਸ਼ਲਾਘਾ ਕਰਨਾ ਅਤੇ ਅੰਤਰਰਾਸ਼ਟਰੀ ਅਪਰਾਧਾਂ ਦੇ ਪੀੜਤਾਂ ਲਈ ਨਿਆਂ ਨੂੰ ਉਤਸ਼ਾਹਿਤ ਕਰਨ ਲਈ ਸਾਰਿਆਂ ਨੂੰ ਇੱਕਜੁੱਟ ਕਰਨਾ ਹੈ। ICC ਮੁੱਖ ਤੌਰ 'ਤੇ ਮਨੁੱਖਤਾ, ਨਸਲਕੁਸ਼ੀ, ਜੰਗੀ ਅਪਰਾਧ ਅਤੇ ਹਮਲਾਵਰਤਾ ਦੇ ਅਪਰਾਧ ਦੇ ਵਿਰੁੱਧ ਮੁਕੱਦਮਾ ਚਲਾਉਂਦਾ ਹੈ।
ਵਿਸ਼ਵ ਅੰਤਰਰਾਸ਼ਟਰੀ ਨਿਆਂ ਦਿਵਸ ਕਿਵੇਂ ਮਨਾਇਆ ਜਾਂਦਾ ਹੈ?
ਇਸ ਮੌਕੇ ਵਿਸ਼ਵ ਭਰ 'ਚ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ, ਜਿਸ 'ਚ ਵੱਖ-ਵੱਖ ਮੀਡੀਆ ਜਿਵੇਂ ਕਿ ਨਿਊਜ਼ ਚੈਨਲ, ਅਖਬਾਰ, ਰੇਡੀਓ ਅਤੇ ਇੰਟਰਨੈਟ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਲੋਕ ਬਲਾਗ ਲੇਖਾਂ ਰਾਹੀਂ ਆਪਣੇ ਖੇਤਰ ਦੀਆਂ ਅੰਤਰਰਾਸ਼ਟਰੀ ਨਿਆਂ ਨਾਲ ਸਬੰਧਤ ਸਮੱਸਿਆਵਾਂ ਬਾਰੇ ਲੇਖ ਲਿਖ ਕੇ ਜਾਗਰੂਕਤਾ ਫੈਲਾਉਣ ਦਾ ਕੰਮ ਵੀ ਕਰਦੇ ਹਨ।