NIA ਦੀ ਟੀਮ ਨੇ ਅੱਤਵਾਦੀ ਬਲਵੰਤ ਸਿੰਘ ਦੇ ਘਰੋਂ ਬਰਾਮਦ ਕੀਤੀ ਜਾਅਲੀ ਕਰੰਸੀ ਤੇ ਹਥਿਆਰ

By  Shanker Badra October 26th 2019 11:31 AM

NIA ਦੀ ਟੀਮ ਨੇ ਅੱਤਵਾਦੀ ਬਲਵੰਤ ਸਿੰਘ ਦੇ ਘਰੋਂ ਬਰਾਮਦ ਕੀਤੀ ਜਾਅਲੀ ਕਰੰਸੀ ਤੇ ਹਥਿਆਰ:ਤਰਨਤਾਰਨ : ਪੰਜਾਬ ਦੇ ਖੁਫੀਆ ਵਿਭਾਗ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵੱਲੋਂ ਗ੍ਰਿਫਤਾਰ ਕੀਤੇ ਗਏ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇਅੱਤਵਾਦੀ ਬਾਬਾ ਬਲਵੰਤ ਸਿੰਘ ਦੇ ਘਰਪਿੰਡ ਮੋਹਨਪੁਰ ਵੜਿੰਗ 'ਚ ਅੱਜ ਐੱਨਆਈਏ ਦੀ ਟੀਮ ਨੇ ਛਾਪਾ ਮਾਰਿਆ ਹੈ। ਇਸ ਦੌਰਾਨ ਐੱਨਆਈਏ ਦੀ ਟੀਮ ਨੇ ਉੱਥੋਂ ਜਾਅਲੀ ਕਰੰਸੀ ਅਤੇ ਹਥਿਆਰ ਬਰਾਮਦ ਕੀਤੇ ਹਨ। [caption id="attachment_353574" align="aligncenter"]NIA Team Terrorist Balwant Singh Fake currency And Weapons recovered from home NIA ਦੀ ਟੀਮ ਨੇ ਅੱਤਵਾਦੀ ਬਲਵੰਤ ਸਿੰਘ ਦੇ ਘਰੋਂ ਬਰਾਮਦ ਕੀਤੀ ਜਾਅਲੀ ਕਰੰਸੀ ਤੇ ਹਥਿਆਰ[/caption] ਮਿਲੀ ਜਾਣਕਾਰੀ ਅਨੁਸਾਰ ਐੱਨਆਈਏ ਦੀ ਟੀਮ ਨੇ ਬਾਬਾ ਬਲਵੰਤ ਸਿੰਘ ਦੀ ਨਿਸ਼ਾਨਦੇਹੀ 'ਤੇ ਇਹ ਬਰਾਮਦਗੀ ਕੀਤੀ ਹੈ। ਇਸ ਪਿੰਡ ਤੋਂ ਇਲਾਵਾ ਵੀ ਟੀਮ ਨੇ ਕਸਬਾ ਝਬਾਲ ਨਾਲ ਸਬੰਧਿਤ ਅੱਤਵਾਦੀ ਰੋਮਨਦੀਪ ਸਿੰਘ ਦੇ ਦੱਸੇ ਹੋਏ ਟਿਕਾਣਿਆਂ 'ਤੇ ਵੀ ਛਾਪੇਮਾਰੀ ਕੀਤੀ। ਟੀਮ ਨੇ 'ਸਿੱਖਸ ਫਾਰ ਜਸਟਿਸ' ਨਾਲ ਜੁੜੇ ਹਰਜੀਤ ਸਿੰਘ ਹੀਰਾ ਦੇ ਘਰ ਵੀ ਛਾਪਾ ਮਾਰਿਆ। [caption id="attachment_353575" align="aligncenter"]NIA Team Terrorist Balwant Singh Fake currency And Weapons recovered from home NIA ਦੀ ਟੀਮ ਨੇ ਅੱਤਵਾਦੀ ਬਲਵੰਤ ਸਿੰਘ ਦੇ ਘਰੋਂ ਬਰਾਮਦ ਕੀਤੀ ਜਾਅਲੀ ਕਰੰਸੀ ਤੇ ਹਥਿਆਰ[/caption] ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ 7 ਅੱਤਵਾਦੀਆਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਸੀ ,ਜਿਸ ਵਿੱਚ ਅੱਤਵਾਦੀਬਲਵੰਤ ਸਿੰਘ ਉਰਫ਼ ਬਾਬਾ ਉਰਫ਼ ਨਿਹੰਗ ਸ਼ਾਮਿਲ ਹੈ। ਹੁਣ ਐੱਨਆਈਏ ਵੱਲੋਂ ਭਾਰੀ ਮਾਤਰਾ 'ਚ ਹਥਿਆਰਾਂ ਅਤੇ ਜਾਅਲੀ ਕਰੰਸੀ ਨਾਲ ਗ੍ਰਿਫਤਾਰ ਕੀਤੇ ਗਏ ਬੱਬਰ ਖਾਲਸਾ ਇੰਟਰਨੈਸ਼ਨਲ ਅਤੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਨਾਲ ਸਬੰਧਿਤ 4 ਅੱਤਵਾਦੀਆਂ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -PTCNews

Related Post