ਦੀਵਾਲੀ ਵਾਲੀ ਰਾਤ ਪੰਜਾਬ ਦੇ ਕਈ ਇਲਾਕਿਆਂ 'ਚ ਲੱਗੀ ਅੱਗ, ਹੋਇਆ ਭਾਰੀ ਨੁਕਸਾਨ

By  Jashan A October 28th 2019 09:50 AM

ਦੀਵਾਲੀ ਵਾਲੀ ਰਾਤ ਪੰਜਾਬ ਦੇ ਕਈ ਇਲਾਕਿਆਂ 'ਚ ਲੱਗੀ ਅੱਗ, ਹੋਇਆ ਭਾਰੀ ਨੁਕਸਾਨ,ਸ੍ਰੀ ਅੰਮ੍ਰਿਤਸਰ ਸਹਿਬ: ਦੀਵਾਲੀ ਵਾਲੀ ਰਾਤ ਪੰਜਾਬ ਦੇ ਕਈ ਇਲਾਕਿਆਂ 'ਚ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਪੰਜਾਬ ਦੇ ਅੰਮ੍ਰਿਤਸਰ, ਜਲੰਧਰ, ਬਟਾਲਾ ਅਤੇ ਮਲੇਰਕੋਟਲਾ 'ਚ ਪਟਾਕਿਆਂ ਕਾਰਨ ਅੱਗ ਲੱਗ ਗਈ।ਜਿਸ ਕਾਰਨ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।

Fireਅੰਮ੍ਰਿਤਸਰ: ਪੰਜਾਬ ਦੇ ਅੰਮ੍ਰਿਤਸਰ 'ਚ ਗੋਪਾਲ ਮੰਦਿਰ ਦੇ ਕੋਲ ਕਸ਼ਮੀਰ ਐਵੀਨਿਊ ਚੌਕ 'ਤੇ ਚੱਪਲਾਂ ਦੀ ਦੁਕਾਨ ਨੂੰ ਅੱਗ ਲੱਗ ਗਈ। ਜਿਸ ਕਾਰਨ ਦੁਕਾਨ 'ਚ ਪਿਆ ਸਾਰਾ ਸਾਮਾਨ ਸੜ੍ਹ ਕੇ ਸੁਆਹ ਹੋ ਗਿਆ।

ਹੋਰ ਪੜ੍ਹੋ: ਮੰਡੀ ਗੋਬਿੰਦਗੜ੍ਹ : ਪੁਲਿਸ ਨੇ 15 ਕਿੱਲੋ ਅਫੀਮ ਸਣੇ ਇੱਕ ਔਰਤ ਸਮੇਤ 2 ਜਾਣਿਆ ਨੂੰ ਕੀਤਾ ਕਾਬੂ

ਜਲੰਧਰ: ਦੀਵਾਲੀ ਵਾਲੀ ਰਾਤ ਜਲੰਧਰ 'ਚ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਇਥੇ ਅੰਮ੍ਰਿਤਸਰ ਬਾਈਪਾਸ ਨੇੜੇ ਵੇਰਕਾ ਮਿਲਕ ਪਲਾਂਟ ਕੋਲ ਸਥਿਤ ਬਾਬਾ ਮੋਹਨ ਦਾਸ ਨਗਰ 'ਚ ਜ਼ਬਰਦਸਤ ਧਮਾਕਾ ਹੋ ਗਿਆ।

Fireਬਟਾਲਾ: ਬਟਾਲਾ ਦੇ ਨਹਿਰੂ ਗੇਟ ਵਿਖੇ ਕਬਾੜ ਦੇ ਗੋਦਾਮ ਨੂੰ ਅੱਗ  ਲੱਗਣ ਦੀ ਸੂਚਨਾ ਮਿਲੀ ਹੈ। ਜਿਸ ਕਾਰਨ ਲੱਖਾਂ ਰੁਪਏ ਦੇ ਕਬਾੜ ਨੂੰ ਅੱਗ ਲੱਗ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਆਤਿਸ਼ਬਾਜ਼ੀ ਦੇ ਡਿੱਗਣ ਕਾਰਨ ਲੱਗੀ ਹੈ। ਜਿਸ ਕਾਰਨ ਗੋਦਾਮ 'ਚ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ। ਇਸ ਘਟਨਾ ਤੋਂ ਬਾਅਦ ਲੋਕਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ।

Fireਮਲੇਰਕੋਟਲਾ: ਮਲੇਰਕੋਟਲਾ ਦੇ ਸਰਕਾਰੀ ਹਸਪਤਾਲ ਦੇ ਨਜਦੀਕ ਇੱਕ ਘਰ ਚ ਦੀਵਾਲੀ ਵਾਲੀ ਰਾਤ ਅੱਗ ਲੱਗ ਗਈ।ਜਾਨੀ ਨੁਕਸਾਨ ਤੋਂ ਬੱਚਤ ਰਹੀ ਪਰ ਮਾਲੀ ਨੁਕਸਾਨ ਦਾ ਅਜੇ ਕੋਈ ਅੰਦਾਜਾ ਨਹੀਂ ਲਗਾਇਆ ਗਿਆ। ਫਿਲਹਾਲ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ ਹੈ।

-PTC News

Related Post