ਕੈਨੇਡਾ ਦੇ ਸੂਬੇ ਓਨਟਾਰੀਓ 'ਚ ਫਿਰ ਹੋਇਆ ਨੌਜਵਾਨਾਂ 'ਤੇ ਹਮਲਾ, ਗੋਲੀਆਂ ਲੱਗਣ ਕਰਕੇ ਹੋਏ ਜ਼ਖਮੀ

By  Joshi June 4th 2018 08:32 PM -- Updated: June 5th 2018 10:17 AM

ਅਸੀਂ ਆਏ ਦਿਨ ਵਿਦੇਸ਼ਾਂ ਵਿੱਚ ਹਮਲੇ ਦੀਆਂ ਵਾਰਦਾਤਾਂ ਸੁਣਦੇ ਰਹਿੰਦੇ ਹਾਂ ਅਜਿਹੀ ਹੀ ਇੱਕ ਹੋਰ ਖਬਰ ਸਾਹਮਣੇ ਆਈ ਹੈ ਜਿਸ ਵਿੱਚ ਕੈਨੇਡਾ ਦੇ ਸੂਬੇ ਓਨਟਾਰੀਓ 'ਚ 2 ਨੌਜਵਾਨਾਂ ਤੇ ਹਮਲਾ ਕੀਤਾ ਗਿਆ ਹੈ। ਇਹ ਹਮਲਾ ਓਨਟਾਰੀਓ ਦੇ ਜ਼ਿਲੇ ਨਾਰਥ ਯੋਰਕ ਵਾਲੀ ਸਾਈਡ ਤੇ ਹੋਇਆ ਹੈ। ਕਿਹਾ ਜਾ ਰਿਹਾ ਹੈ ਕਿ ਇਹ ਪਿਛਲੇ ਚਾਰ ਦਿਨਾਂ ਵਿੱਚ ਇਹ ਵਾਰਦਾਤਾਂ ਵਾਪਰੀਆਂ ਹਨ। ਨੌਜਵਾਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾ ਕੇ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ ਜਾ ਚੁੱਕਾ ਹੈ ।ਟੋਰਾਂਟੋ ਦੀ ਪੁਲਿਸ ਅਨੁਸਾਰ ਇਹ ਵਾਰਦਾਤ ਵੀਰਵਾਰ ਨੂੰ ਰਾਤ ਦਸ ਵੱਜ ਕੇ ਪੰਜਤਾਲੀ ਮਿੰਟ 'ਤੇ ਵੈਸਟਰਨ ਰੋਡ 'ਤੇ ਵਾਪਰੀ ਹੈ। ਜਾਣਕਾਰੀ ਮੁਤਾਬਕ ਬਿਲਕੁਲ ਇੰਜ ਦੀ ਹੀ ਇੱਕ ਘਟਨਾ ਸੋਮਵਾਰ ਨੂੰ ਵੀ ਵਾਪਰੀ ਸੀ ਜਿਸ ਵਿੱਚ ਇੱਕ ਅਠਾਰ੍ਹਾਂ ਵਰ੍ਹਿਆਂ ਦਾ ਨੌਜਵਾਨ ਗੋਲੀਆਂ ਦਾ ਸ਼ਿਕਾਰ ਹੋਇਆ । ਚਾਹੇ ਪੁਲਿਸ ਇਨ੍ਹਾਂ ਮਸਲਿਆਂ ਤੇ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਪਰ ਆਲੇ ਦੁਆਲੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਪੁਲਿਸ ਨੇ ਵਿਸ਼ਵਾਸ ਦਵਾਇਆ ਹੈ ਕਿ ਜਲਦ ਹੀ ਦੋਸ਼ੀ ਨੂੰ ਫੜ ਲਿਆ ਜਾਵੇਗਾ। —PTC News

Related Post