ਕੈਨੇਡਾ 'ਚ ਹੁਨਰਮੰਦ ਕਾਮਿਆਂ ਦੀ ਪਈ ਲੋੜ੍ਹ, ਇੰਝ ਕਰੋ ਅਪਲਾਈ! 

By  Joshi August 18th 2017 02:06 PM -- Updated: August 18th 2017 02:40 PM

ਓਟਾਰੀਓ ਸਰਕਾਰ ਵਲੋਂ ਇੱਕ ਨਵੀਂ ਇੰਮੀਗ੍ਰੇਸ਼ਨ ਸਕੀਮ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਵਿੱਚਂ ਹੁਨਰਮੰਦ ਕਾਮਿਆਂ ਲਈ ਵੱਡੀ ਗਿਣਤੀ 'ਚ ਨੌਕਰੀਆਂ ਦੀ ਮੰਗ ਹੋ ਸਕਦੀ ਹੈ। ਇਸ ਸਕੀਮ ਨਾਲ ਵੱਡੀ ਗਿਣਤੀ ਵਿੱਚ ਹੁਨਰਮੰਦ ਕਾਮੇ ਪ੍ਰਵਾਸੀ ਕੈਨੇਡਾ ਜਾ ਕੇ ਨੌਕਰੀ ਕਰ ਸਕਣਗੇ। Ontario employment program: Apply now to get easy job and PR!ਵੱਡੀ ਗੱਲ ਹੈ ਕਿ ਪਹਿਲਾਂ ਵਾਂਗ ਸਿਰਫ ਟੈਕਨਾਲੋਜੀ ਨਾਲ ਸੰਬੰਧਿਤ ਕਿੱਤੇ ਹੀ ਨਹੀਂ, ਸਗੋਂ ਖੇਤੀ ਤੇ ਉਸਾਰੀ ਦੇ ਖੇਤਰ ਨਾਲ ਸਬੰਧਿਤ ਲੋਕ ਵੀ ਨੌਕਰੀ ਲਈ ਅਪਲਾਈ ਕਰ ਸਕਦੇ ਹਨ। Ontario employment program: Apply now to get easy job and PR! ਰਿਹਾਇਸ਼ੀ ਤੇ ਕਮਰਸ਼ੀਅਲ ਇੰਸਟਾਲਰ ਤੇ ਸੇਵਾਵਾਂ ਦੇਣ ਵਾਲੇ ਕਾਮੇ ਜਿੰਨ੍ਹਾਂ 'ਚ ਭਾਰੀ ਮਸ਼ੀਨਰੀ ਚਲਾਉਣ ਦੇ ਮਾਹਿਰ, ਇਮਾਰਤੀ ਉਸਾਰੀ ਦੇ ਮਾਹਿਰ, ਸਾਧਾਰਣ ਖੇਤੀ ਕਾਮੇ, ਹੈਲਪਰ ਤੇ ਕਿਰਤੀ, ਜੀਓਲਾਜੀਕਲ, ਮਿਨਰਲ ਟੈਕਨੀਲੋਜਿਸਟ, ਕਸਾਈ, ਤਕਨੀਸ਼ੀਅਨ, ਪੋਲਟਰੀ ਫਾਰਮਾਂ 'ਚ ਕੰਮ ਕਰਨ ਦੇ ਮਾਹਿਰ ਸ਼ਿਮਲ ਹਨ। Ontario employment program: Apply now to get easy job and PR!ਅਗਰ ਤੁਸੀਂ ਵੀ ਇਸ ਸਕੀਮ ਦੇ ਅਧੀਨ ਅਰਜ਼ੀ ਦੇਣਾ ਚਾਹੁੰਦੇ ਹੋ ਤਾਂ ਤੁਹਾਨੂੰ ਓਨਟਾਰੀਓ 'ਚ ਕੰਮ ਕਰਨ ਦਾ ੧੨ ਮਹੀਨੇ ਭਾਵ ਇੱਕ ਸਾਲ ਦਾ ਤਜ਼ਰਬਾ ਹੋਣਾ ਚਾਹੀਦਾ ਹ। ਜੇਕਰ ਵਿਦਿਆਰਥੀਆਂ ਦੀ ਗੱਲ ਕੀਤੀ ਜਾਵੇ ਤਾਂ ਉਮੀਦਵਾਰ ਨੇ ਕੈਨੇਡੀਅਨ ਸੈਕੰਡਰੀ ਹਾਈ ਸਕੂਲ ਦੇ ਬਰਾਬਰ ਸਿੱਖਿਆ ਪ੍ਰਾਪਤ ਕੀਤੀ ਜਾਣੀ ਚਾਹੀਦੀ ਹੈ, ਜਿਸ ਦੇ ਲਈ ਸਾਰੇ ਸਬੂਤ ਮੌਜੂਦ ਹੋਣ।  ਇੰਪਲਾਇਰ ਇਸ ਸਕੀਮ ਤਹਿਤ ਨੌਕਰੀ ਦੀ ਪੇਸ਼ਕਸ਼ ਉਦੋਂ ਹੀ ਕਰ ਸਕਦੇ ਹਨ ਜੇਕਰ ਉਹਨਾਂ ਪਿਛਲੇ ਤਿੰਨ ਸਾਲ ਤੋਂ ਕਾਰੋਬਾਰ ਦਾ ਤਜੁਰਬਾ ਅਤੇ ਓਂਟਾਰਿਓ 'ਚ ਆਫਿਸ ਸਪੇਸ ਹੈ ਤਾਂ। ਜੇਕਰ ਤੁਸੀਂ ਇਸ ਲਈ ਚੁਣ ਲਏ ਜਾਂਦੇ ਹੋ ਤਾਂ ਤੁਹਾਨੂੰ ਫੁੱਲ ਟਾਈਮ ਨੌਕਰੀ ਅਤੇ ਸਾਲ 'ਚ ਘੱਟ ਤੋਂ ਘੱਟ ੧੫੬੦ ਘੰਟੇ ਕੰ ਕਰਨ ਦਾ ਮੌਕਾ ਮਿਲ ਸਕਦਾ ਹੈ। ਪ੍ਰੋਵਿਨਸ਼ੀਅਲ ਨੌਮੀਨੇਸ਼ਨ ਸਰਟੀਫਿਕੇਸ਼ਨ ਦੁਆਰਾ ਉਹ ਕੈਨੇਡਾ ਦੇ ਇੰਮੀਗ੍ਰੇਸ਼ਨ ਵਿਭਾਗ 'ਚ ਅਰਜ਼ੀ ਵੀ ਦਾਖਲ ਕਰ ਸਕਦੇ ਹਨ। ਇਸ ਨਾਲ ਉਹ ਆਪਣੇ ਪਰਿਵਾਰਕ ਮੈਂਬਰਾਂ ਲਈ ਪੀ.ਆਰ. ਦਾ ਦਰਜਾ ਹਾਸਲ ਕਰ ਸਕਦੇ ਹਨ। —PTC News

Related Post