ਰੋਜ਼ਾਨਾ ਕੰਮ 'ਚ ਆਉਣ ਵਾਲੀ ਪੇਪਰ ਕਲਿੱਪ ਦੀ ਕੀਮਤ ਸੁਣ ਕੇ ਉੱਡ ਜਾਣਗੇ ਤੁਹਾਡੇ ਹੋਸ਼!

By  Joshi July 1st 2017 01:01 PM -- Updated: July 1st 2017 01:13 PM

ਤੁਸੀਂ ਕਾਗਜ਼ਾਂ ਨੂੰ ਤਰਤੀਬਵਾਰ ਜਾਂ ਬੰਨ੍ਹ ਕੇ ਰੱਖਣ ਲਈ ਛੋਟੀ ਜਹੀ ਪੇਪਰ ਕਲਿੱਪ (paper clip) ਬਾਰੇ ਤਾਂ ਜ਼ਰੂਰ ਸੁਣਿਆ ਹੋਵੇਗਾ ਜਾਂ ਇਸਤੇਮਾਨਲ ਵੀ ਕੀਤੀ ਹੋਵੇਗੀ। 2 ਤੋਂ ਪੰਜ ਰੁਪਏ ਤੱਕ ਵਧੀਆ ਤੋਂ ਵਧੀਆ ਕਵਾਲਟੀ ਦੀ ਮਿਲਣ ਵਾਲੀ ਪੇਪਰ ਕਲਿੱਪ (paper clip) ਬਾਰੇ ਜੇਕਰ ਅਸੀਂ ਤੁਹਾਨੂੰ ਕਹੀਏ ਕਿ ਇਹ ਕਲਿੱਪ ਤੁਹਾਨੂੰ $185 ਭਾਵ 11,984 ਰੁਪਏ ਦੀ ਮਿਲੇਗੀ? (parada paper clip cost) ਇਹ ਕੋਈ ਅਫਵਾਹ ਨਹੀਂ ਹੈ, ਸੱਚ ਹੈ! ਪਰਾਡਾ ਨਾਮੀ ਇਕ ਕੰਪਨੀ ਨੇ ਇਕ ਪੇਪਰ ਕਲਿੱਪ (paper clip) ਮਾਰਕਿਟ ਵਿੱਚ ਲਾਂਚ ਕੀਤੀ ਹੈ ਜਿਸਦੀ ਕੀਮਤ 11,984 ਰੁਪਏ ਹੈ। ਲੋਕਾਂ ਨੇ ਟਵਿੱਟਰ 'ਤੇ ਇਸ ਕਲਿੱਪ ਦੀ ਕੀਮਤ ਬਾਰੇ ਖੂਬ ਚਰਚਾ ਕੀਤੀ ਹੈ। ਦੇਖੋ, ਕੀ ਕਿਹਾ ਲੋਕਾਂ ਨੇ ਇਸਦੀ ਕੀਮਤ ਬਾਰੇ: ਇਸ ਵਿੱਚ ਕੀ ਮੇਰੀ ਪੂਰੀ ਜ਼ਿੰਦਗੀ ਤਰਤੀਬਵਾਰ ਅਤੇ ਸਲੀਕੇ ਨਾਲ ਰਹਿ ਸਕਦੀ ਹੈ? 185 ਡਾਲਰ ਦੀ ਜੋ ਹੈ। ਇੱਕ ਨੇ ਟਵੀਟ ਕੀਤਾ।ਜੇ ਮੈਂ ਇਸਨੂੰ ਖਰੀਦ ਲਵਾਂ ਤਾਂ ਇਸ 'ਚ ਬੰਨ ਕੇ ਰੱਖਣ ਲਈ ਕੁਝ ਹੋਰ ਨਹੀਂ ਬਚੇਗਾ! ਬੇਕਾਰ ਚੀਜ਼ਾਂ 'ਚ ਇੱਕ ਹੋਰ ਚੀਜ਼ ਦਾ ਨਾਮ ਸ਼ੁਮਾਰ ਹੋ ਚੁੱਕਾ ਹੈ, ਉਹ ਵੀ 185 ਡਾਲਰ ਦੀ! —PTC News

Related Post