ਪਟਿਆਲਾ ਬਣਿਆ ਪੰਜਾਬ ਦਾ ਸਭ ਤੋਂ ਸਾਫ ਸ਼ਹਿਰ, ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਵਧਾਈ

By  Riya Bawa November 22nd 2021 08:21 AM

ਚੰਡੀਗੜ੍ਹ: ਸਵੱਛ ਸਰਵੇਖਣ 2021' ਦੀ ਰਿਪੋਰਟ ਮੁਤਾਬਿਕ ਇਸ ਵਾਰ ਪਟਿਆਲਾ ਨੂੰ ਪੰਜਾਬ ਦਾ ਸਭ ਤੋਂ ਸਾਫ਼ ਸ਼ਹਿਰ ਚੁਣਿਆ ਗਿਆ ਹੈ। ਸਵੱਛ ਸਰਵੇਖਣ ਭਾਰਤ ਭਰ ਦੇ ਸ਼ਹਿਰਾਂ ਤੇ ਕਸਬਿਆਂ ਵਿੱਚ ਸਫਾਈ ਤੇ ਸਵੱਛਤਾ ਦਾ ਸਾਲਾਨਾ ਸਰਵੇਖਣ ਹੈ। 1 ਤੋਂ 10 ਲੱਖ ਦੀ ਆਬਾਦੀ ਵਾਲੇ ਸ਼ਹਿਰੀ ਲੋਕਲ ਬਾਡੀ (ਯੂਐਲਬੀ) ਦੀ ਸ਼੍ਰੇਣੀ ਵਿੱਚ ਐਸਏਐਸ ਨਗਰ (ਮੁਹਾਲੀ) ਨੂੰ ਦੂਜਾ ਜਦਕਿ ਬਠਿੰਡਾ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਪਟਿਆਲਾ ਨੇ 3713.78 ਅੰਕਾਂ ਨਾਲ ਆਲ ਇੰਡੀਆ ਰੈਂਕ ਵਿੱਚ 58ਵਾਂ ਸਥਾਨ ਹਾਸਲ ਕੀਤਾ ਹੈ।

After Amritsar, Patiala to get heritage street - Hindustan Times

ਜੇਕਰ ਪਿਛਲੇ ਸਾਲ ਦੇ ਮੁਕਾਬਲੇ ਆਪਣੀ ਰੈਂਕਿੰਗ ਵਿੱਚ ਸੁਧਾਰ ਕਰਦੇ ਹੋਏ, ਪਟਿਆਲਾ ਨੇ ਆਪਣੀ ਰੈਂਕਿੰਗ 2020 ਵਿੱਚ 86 ਤੋਂ ਇਸ ਸਾਲ ਅੰਦਰ 58 ਤੱਕ ਪਹੁੰਚਾ ਦਿੱਤੀ ਹੈ। ਇਸ ਪ੍ਰਾਪਤੀ 'ਤੇ ਟਿੱਪਣੀ ਕਰਦਿਆਂ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਕਿਹਾ ਕਿ ਇਹ ਪਟਿਆਲਾ ਵਾਸੀਆਂ ਦੇ ਯੋਗਦਾਨ ਤੇ ਪਟਿਆਲਾ ਨਗਰ ਨਿਗਮ ਦੇ ਵਰਕਰਾਂ ਦੀ ਮਿਹਨਤ ਦਾ ਨਤੀਜਾ ਹੈ।

Patiala gears up for three-day precautionary 'Janata Curfew' - Hindustan Times

ਕੈਪਟਨ ਅਮਰਿੰਦਰ ਸਿੰਘ

ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਦੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਟਵੀਟ ਕੀਤਾ, “ਪਟਿਆਲਾ ਦੇ ਲੋਕਾਂ ਨੂੰ ਇਸ ਨੂੰ ਪੰਜਾਬ ਦਾ ਸਭ ਤੋਂ ਸਾਫ਼ ਸ਼ਹਿਰ ਬਣਾਉਣ ਲਈ ਵਧਾਈ। 2017 ਵਿੱਚ ਏਆਈਆਰ 411 ਰੈਂਕਿੰਗ ਤੋਂ ਲੈ ਕੇ 2021 ਵਿੱਚ 58 ਤੱਕ ਦਾ ਇਹ ਇੱਕ ਨਿਰੰਤਰ ਸਫ਼ਰ ਰਿਹਾ ਹੈ। ਮੇਅਰ, ਕੌਂਸਲਰਾਂ ਤੇ ਐਮਸੀ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਲਈ ਪ੍ਰਸ਼ੰਸਾ ਦਾ ਇੱਕ ਵਿਸ਼ੇਸ਼ ਸ਼ਬਦ। ਲੱਗੇ ਰਹੋ!”

Night curfew extended in worst-affected cities: Ludhiana, Patiala, Jalandhar | Cities News,The Indian Express

-PTC News

Related Post