ਫਾਦਰ ਐਂਥਨੀ ਕਰੋੜਾਂ ਰੁਪਏ ਗਾਇਬ ਕਰਨ ਦਾ ਮਾਮਲਾ: ਪੁਲਿਸ ਨੇ ਜ਼ਿੰਮੇਵਾਰ ਚਾਰ ਪੁਲਿਸ ਮੁਲਾਜ਼ਮਾਂ ਨੂੰ ਕੀਤਾ ਡਿਸਮਿਸ

By  Jashan A August 11th 2019 10:29 AM

ਫਾਦਰ ਐਂਥਨੀ ਕਰੋੜਾਂ ਰੁਪਏ ਗਾਇਬ ਕਰਨ ਦਾ ਮਾਮਲਾ: ਪੁਲਿਸ ਨੇ ਜ਼ਿੰਮੇਵਾਰ ਚਾਰ ਪੁਲਿਸ ਮੁਲਾਜ਼ਮਾਂ ਨੂੰ ਕੀਤਾ ਡਿਸਮਿਸ,ਪਟਿਆਲਾ: ਜਲੰਧਰ ਦੇ ਪਾਦਰੀ ਨਗਦੀ ਲੁੱਟ ਮਾਮਲੇ 'ਚ ਪਟਿਆਲਾ ਪੁਲਿਸ ਨੇ ਇਸ ਕੇਸ 'ਚ ਜ਼ਿੰਮੇਵਾਰ ਚਾਰ ਪੁਲਿਸ ਮੁਲਾਜ਼ਮਾਂ ਨੂੰ ਦਸ ਅਗਸਤ ਤੋਂ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਹੈ। ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਵੱਲੋਂ ਭਾਰਤੀ ਸੰਵਿਧਾਨ ਦੀ ਧਾਰਾ u/s 311 (2) ਦੇ ਤਹਿਤ ਇਹ ਹੁਕਮ ਜਾਰੀ ਕੀਤੇ ਹਨ।

ਤੁਹਾਨੂੰ ਦੱਸ ਦਈਏ ਕਿ ਏਐੱਸਆਈ ਜੋਗਿੰਦਰ ਸਿੰਘ, ਏਐੱਸਆਈ ਰਾਜਪ੍ਰੀਤ ਸਿੰਘ, ਏਐੱਸਆਈ ਦਿਲਬਾਗ ਸਿੰਘ ਅਤੇ ਹੈੱਡ ਕਾਂਸਟੇਬਲ ਅਮਰੀਕ ਸਿੰਘ ਜੋ ਕਿ ਇਸ ਕੇਸ ਵਿੱਚ ਪਟਿਆਲਾ ਸੈਂਟਰਲ ਜੇਲ੍ਹ ਵਿੱਚ ਬੰਦ ਹਨ।

ਇਸ ਮਾਮਲੇ ‘ਚ ਨਾਮਜ਼ਦ 2 ਪੁਲਿਸ ਅਧਿਕਾਰੀ ASI ਜੋਗਿੰਦਰ ਸਿੰਘ ਅਤੇ ASI ਰਾਜਪ੍ਰੀਤ ਸਿੰਘ ਨੂੰ ਕੇਰਲ ਦੇ ਕੋਚੀ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ।

ਹੋਰ ਪੜ੍ਹੋ:ਰਾਜਾਸਾਂਸੀ: ਪੁਲਿਸ ਵੱਲੋਂ ਨਾਕੇਬੰਦੀ ਦੌਰਾਨ 2 ਨੌਜਵਾਨਾਂ ਤੋਂ ਗ੍ਰੇਨੇਡ ਬਰਾਮਦ, ਜਾਂਚ 'ਚ ਜੁਟੀ ਪੁਲਿਸ

ਜ਼ਿਕਰਯੋਗ ਹੈ ਕਿ ਜਲੰਧਰ ਦੇ ਪ੍ਰਤਾਪੁਰਾ ਸਥਿਤ ਗਿਰਜਾਘਰ ਐਮਐਫਜੇ ਹਾਊਸ ਦੇ ਫਾਦਰ ਐਂਥਨੀ ਦੇ ਘਰ ਤੋਂ ਖੰਨਾ ਪੁਲਿਸ ਨੇ ਕਰੋੜਾਂ ਰੁਪਏ ਫੜਨ ਦਾ ਦਾਅਵਾ ਕੀਤਾ ਸੀ।ਜਿਸ ਤੋਂ ਬਾਅਦ ਫਾਦਰ ਐਂਥਨੀ ਨੇ ਖੁਦ ਨੂੰ ਬੇਕਸੂਰ ਦੱਸਦੇ ਹੋਏ ਖੰਨਾ ਪੁਲਿਸ ਉੱਤੇ ਕਰੋੜਾਂ ਰੁਪਏ ਗਾਇਬ ਕਰਨ ਦਾ ਦੋਸ਼ ਲਾ ਦਿੱਤਾ।

ਫਾਦਰ ਐਂਥਨੀ ਵੱਲੋਂ ਲਗਾਤਾਰ ਦੋਸ਼ ਲਗਾਏ ਜਾ ਰਹੇ ਸਨ ਕਿ ਪੁਲਿਸ ਨੇ ਰੇਡ ਦੌਰਾਨ ਉਨ੍ਹਾਂ ਦੇ ਘਰ ਤੋਂ 16 ਕਰੋੜ ਦੀ ਰਕਮ ਬਰਾਮਦ ਕੀਤੀ ਗਈ ਸੀ ਪਰ ਪੁਲਿਸ ਵੱਲੋਂ ਸਿਰਫ 9 ਕਰੋੜ 60 ਲੱਖ ਹੀ ਜਨਤਕ ਕੀਤੇ ਗਏ ਸਨ।

-PTC News

Related Post