Petrol Diesel Price : ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਫਿਰ ਵਧੀਆਂ, ਜਾਣੋ ਤੁਹਾਡੇ ਸ਼ਹਿਰ ਦਾ ਰੇਟ

By  Shanker Badra November 2nd 2021 11:08 AM

ਨਵੀਂ ਦਿੱਲੀ : ਪੈਟਰੋਲ-ਡੀਜ਼ਲ ਦੀਆਂ ਰਿਕਾਰਡ ਉੱਚੀਆਂ ਕੀਮਤਾਂ ਕਾਰਨ ਆਮ ਆਦਮੀ ਦੀ ਜੇਬ 'ਤੇ ਬੋਝ ਵੱਧ ਰਿਹਾ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਅੱਜ ਫਿਰ ਵਾਧਾ ਹੋਇਆ ਹੈ। ਮਹੀਨੇ ਦੇ ਦੂਜੇ ਦਿਨ ਜਾਰੀ ਕੀਤੇ ਗਏ ਤੇਲ ਦੀ ਨਵੀਂ ਕੀਮਤ ਮੁਤਾਬਕ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ 'ਚ ਪੈਟਰੋਲ 110.04 ਰੁਪਏ ਅਤੇ ਡੀਜ਼ਲ 98.42 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

Petrol Diesel Price : ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਫਿਰ ਵਧੀਆਂ, ਜਾਣੋ ਤੁਹਾਡੇ ਸ਼ਹਿਰ ਦਾ ਰੇਟ

ਦਿੱਲੀ 'ਚ ਪੈਟਰੋਲ ਦੀ ਕੀਮਤ 'ਚ 35 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਮੁੰਬਈ 'ਚ ਪੈਟਰੋਲ ਦੀ ਕੀਮਤ 115.85 ਰੁਪਏ ਅਤੇ ਡੀਜ਼ਲ ਦੀ ਕੀਮਤ 106.62 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਕੋਲਕਾਤਾ ਵਿੱਚ ਪੈਟਰੋਲ 110.49 ਪ੍ਰਤੀ ਲੀਟਰ ,ਡੀਜ਼ਲ - 101.56 ਪ੍ਰਤੀ ਲੀਟਰ ਵਿੱਕ ਰਿਹਾ ਹੈ। ਚੇਨਈ ਵਿੱਚ ਪੈਟਰੋਲ 106.66 ਪ੍ਰਤੀ ਲੀਟਰ ਅਤੇ ਡੀਜ਼ਲ 102.59 ਪ੍ਰਤੀ ਲੀਟਰ ਵਿੱਕ ਰਿਹਾ ਹੈ।

Petrol Diesel Price : ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਫਿਰ ਵਧੀਆਂ, ਜਾਣੋ ਤੁਹਾਡੇ ਸ਼ਹਿਰ ਦਾ ਰੇਟ

ਕੌਮਾਂਤਰੀ ਬਾਜ਼ਾਰ 'ਚ ਤੇਲ ਦੀਆਂ ਕੀਮਤਾਂ ਵਧ ਰਹੀਆਂ ਹਨ, ਜਿਸ ਦਾ ਅਸਰ ਘਰੇਲੂ ਬਾਜ਼ਾਰ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਅਕਤੂਬਰ ਮਹੀਨੇ 'ਚ ਪੈਟਰੋਲ 7.45 ਰੁਪਏ ਮਹਿੰਗਾ ਹੋ ਗਿਆ ਹੈ, ਜਦਕਿ ਡੀਜ਼ਲ ਦੀ ਕੀਮਤ 7.90 ਰੁਪਏ ਵਧ ਗਈ ਹੈ। ਸਤੰਬਰ ਦੇ ਆਖਰੀ ਹਫਤੇ ਤੋਂ ਤੇਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਹਰ ਰੋਜ਼ ਪੈਟਰੋਲ ਡੀਜ਼ਲ 30-35 ਪੈਸੇ ਪ੍ਰਤੀ ਲੀਟਰ ਵਧ ਰਿਹਾ ਹੈ। ਬਾਜ਼ਾਰ ਦਾ ਅਨੁਮਾਨ ਹੈ ਕਿ ਹੁਣ ਕੱਚਾ ਤੇਲ ਹੋਰ ਮਹਿੰਗਾ ਹੋਵੇਗਾ, ਜਿਸ ਕਾਰਨ ਤੇਲ ਦੀਆਂ ਕੀਮਤਾਂ ਹੋਰ ਵੀ ਵਧ ਜਾਣਗੀਆਂ।

Petrol Diesel Price : ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਫਿਰ ਵਧੀਆਂ, ਜਾਣੋ ਤੁਹਾਡੇ ਸ਼ਹਿਰ ਦਾ ਰੇਟ

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਰੋਜ਼ਾਨਾ ਬਦਲਦੀਆਂ ਹਨ ਅਤੇ ਸਵੇਰੇ 6 ਵਜੇ ਅਪਡੇਟ ਹੁੰਦੀਆਂ ਹਨ। ਤੁਸੀਂ SMS ਰਾਹੀਂ ਪੈਟਰੋਲ ਅਤੇ ਡੀਜ਼ਲ ਦੇ ਰੋਜ਼ਾਨਾ ਰੇਟ ਵੀ ਜਾਣ ਸਕਦੇ ਹੋ। ਜੇਕਰ ਤੁਸੀਂ ਇੰਡੀਅਨ ਆਇਲ ਦੇ ਗਾਹਕ RSP ਸਪੇਸ ਪੈਟਰੋਲ ਪੰਪ ਕੋਡ ਨੰਬਰ 9224992249 'ਤੇ ਅਤੇ BPCL ਗਾਹਕ ਨੂੰ RSP ਲਿਖ ਕੇ ਨੰਬਰ 9223112222 'ਤੇ ਭੇਜ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਇਸ ਦੇ ਨਾਲ ਹੀ HPCL ਦੇ ਗਾਹਕ HPPprice ਲਿਖ ਕੇ ਅਤੇ 9222201122 ਨੰਬਰ 'ਤੇ ਭੇਜ ਕੇ ਕੀਮਤ ਜਾਣ ਸਕਦੇ ਹਨ।

-PTCNews

Related Post