ਪੁਲਿਸ ਭਰਤੀ ਦੇ ਨਾਂ 'ਤੇ ਲੋਕਾਂ ਤੋਂ ਠੱਗਦਾ ਸੀ ਲੱਖਾਂ ਰੁਪਏ, ਦਿੱਲੀ ਦਾ ਕਾਂਸਟੇਬਲ ਸੋਨੀਪਤ ਤੋਂ ਗ੍ਰਿਫ਼ਤਾਰ

By  Riya Bawa October 17th 2022 11:58 AM -- Updated: October 17th 2022 12:16 PM

ਲੁਧਿਆਣਾ:  ਜਾਅਲੀ ਪੁਲਿਸ ਭਰਤੀ ਮਾਮਲੇ (Fraud Police Recruitment) ਵਿੱਚ ਲੁਧਿਆਣਾ ਪੁਲਿਸ (Ludhiana Police)ਨੂੰ ਅੱਜ ਵੱਡੀ ਕਾਮਯਾਬੀ ਮਿਲੀ ਹੈ। ਲੁਧਿਆਣਾ ਪੁਲਿਸ (Ludhiana Police)ਨੇ ਪੰਜਾਬ ਪੁਲਿਸ (Punjab Police) ਜਾਅਲੀ ਭਰਤੀ ਮਾਮਲੇ ਵਿੱਚ ਇੱਕ ਸ਼ਖ਼ਸ ਨੂੰ ਸੋਨੀਪਤ ਤੋਂ ਗ੍ਰਿਫ਼ਤਾਰ ਕੀਤਾ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਮੁਲਜ਼ਮ ਦਿੱਲੀ ਪੁਲਿਸ ਦੇ ਵਿੱਚ ਕਾਂਸਟੇਬਲ ਹੈ। ਪੰਜਾਬ ਪੁਲਿਸ ਦੇ ਵਿਚ ਭਰਤੀ ਨੂੰ ਲੈ ਕੇ ਦਿੱਲੀ ਵਿੱਚ ਜਾਅਲੀ ਟੈਸਟ (Fake test) ਪਾਸ ਕਰਵਾ ਰਿਹਾ ਸੀ। ਮੁਲਜ਼ਮ ਦਾ ਨਾਮ ਰੌਬਿਨ ਹੈ। ਲੁਧਿਆਣਾ ਪੁਲਿਸ (Ludhiana Police) ਅੱਜ ਅਦਾਲਤ ਵਿਚ ਪੇਸ਼ ਕਰਕੇ ਮੁਲਜ਼ਮ ਦਾ ਪੁਲਿਸ ਰਿਮਾਂਡ ਹਾਸਿਲ ਕਰੇਗੀ।

PunjabPolice

ਦੱਸ ਦੇਈਏ ਕਿ ਲੁਧਿਆਣਾ ਦੀ ਸੀਆਈਏ-2 ਟੀਮ ਨੇ ਭੋਲੇ ਭਾਲੇ ਲੋਕਾਂ ਨੂੰ ਪੁਲਿਸ 'ਚ ਭਰਤੀ ਕਰਵਾਉਣ ਦੇ ਨਾਂ 'ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਠੱਗ ਨੂੰ ਗ੍ਰਿਫਤਾਰ ਕੀਤਾ ਹੈ। ਟੀਮ ਨੇ ਮੁਲਜ਼ਮ ਨੂੰ ਸੋਮਵਾਰ ਨੂੰ ਸਮਰਾਲਾ ਚੌਕ ਤੋਂ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਰੋਬਿਨ ਵਾਸੀ ਸੋਨੀਪਤ, ਹਰਿਆਣਾ ਵਜੋਂ ਹੋਈ ਹੈ। ਉਹ ਦਿੱਲੀ ਪੁਲਿਸ ਵਿੱਚ ਕਾਂਸਟੇਬਲ ਹੈ। ਹਾਲ ਹੀ 'ਚ ਉਹ ਪੰਜਾਬ ਪੁਲਿਸ ਦੀ ਭਰਤੀ 'ਚ ਲੋਕਾਂ ਨਾਲ ਧੋਖਾਧੜੀ ਕਰਨ ਲਈ ਵੀ ਪੰਜਾਬ ਆਇਆ ਸੀ। ਇਸ ਮੁਲਜ਼ਮ ਨੇ ਹਰਿਆਣਾ ਤੇ ਦਿੱਲੀ 'ਚ ਇੰਸਟੀਚਿਊਟ ਖੋਲ੍ਹੇ ਹੋਈ ਸੀ ਜਿੱਥੇ ਇਹ ਪੇਪਰ ਕਰਵਾਉਂਦਾ ਸੀ।

ਭਲਕੇ ਤੋਂ ਸ਼ੁਰੂ ਹੋਵੇਗੀ ਪੰਜਾਬ ਪੁਲਿਸ 'ਚ ਭਰਤੀ ਲਈ ਪ੍ਰੀਖਿਆ/The examination for recruitment in Punjab Police will start from tomorrow

ਇਹ ਵੀ ਪੜ੍ਹੋ: Weather Today: ਅਗਲੇ 3 ਦਿਨਾਂ ਤੱਕ ਇਸ ਸੂਬੇ 'ਚ ਹੋਵੇਗੀ ਬਾਰਿਸ਼, ਯੈਲੋ ਅਲਰਟ ਜਾਰੀ 

ਪੁਲਿਸ ਨੇ ਮੁਲਜ਼ਮ ਕੋਲੋਂ ਕਈ ਅਜਿਹੇ ਦਸਤਾਵੇਜ਼ ਬਰਾਮਦ ਕੀਤੇ ਹਨ, ਜਿਨ੍ਹਾਂ ਤੋਂ ਵੱਡੇ ਖੁਲਾਸੇ ਹੋ ਸਕਦੇ ਹਨ। ਮੁਲਜ਼ਮ ਰੌਬਿਨ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪੁਲਿਸ ਮੁਲਜ਼ਮ ਦਾ ਰਿਮਾਂਡ ਹਾਸਲ ਕਰੇਗੀ ਤਾਂ ਜੋ ਪਤਾ ਲੱਗ ਸਕੇ ਕਿ ਮੁਲਜ਼ਮ ਨੇ ਕਿਸ ਨਾਲ ਠੱਗੀ ਮਾਰੀ ਹੈ ਅਤੇ ਉਸ ਦੇ ਰੈਕੇਟ ਵਿੱਚ ਕਿੰਨੇ ਲੋਕ ਸ਼ਾਮਲ ਹਨ।

ਦੱਸ ਦਈਏ ਕਿ ਦੋ ਦਿਨ ਪਹਿਲਾਂ ਹੀ ਖੰਨਾ ਪੁਲਿਸ ਨੇ ਵੀ ਡੀਐਸਪੀ ਹੋਣ ਦਾ ਝਾਂਸਾ ਦੇ ਕੇ ਲੋਕਾਂ ਨੂੰ ਪੁਲਿਸ ਵਿੱਚ ਭਰਤੀ ਦਾ ਝਾਂਸਾ ਦੇ ਕੇ ਲੁੱਟਣ ਵਾਲੇ ਇੱਕ ਅਜਿਹੇ ਹੀ ਵਿਅਕਤੀ ਨੂੰ ਕਾਬੂ ਕੀਤਾ ਸੀ। ਇਸ ਮਾਮਲੇ ਵਿੱਚ ਅੱਜ ਜ਼ਿਲ੍ਹਾ ਪੁਲਿਸ ਵੀ ਪ੍ਰੈੱਸ ਕਾਨਫਰੰਸ ਕਰਨ ਜਾ ਰਹੀ ਹੈ।

(ਨਵੀਨ ਸ਼ਰਮਾ ਦੀ ਰਿਪੋਰਟ)

-PTC News

Related Post