ਕੋਰੋਨਾ ਵਾਇਰਸ ਕਾਰਨ 2020 ਟੋਕੀਓ ਓਲੰਪਿਕ ਖੇਡਾਂ ਹੋਈਆਂ ਮੁਲਤਵੀ

By  Jashan A March 25th 2020 10:00 AM

ਨਵੀਂ ਦਿੱਲੀ: ਕੋਰੋਨਾ ਵਾਇਰਸ ਦਾ ਕਹਿਰ ਦੁਨੀਆ ਭਰ 'ਚ ਤਹਿਲਕਾ ਮਚਾ ਰਿਹਾ ਹੈ। ਜਿਸ ਦਾ ਅਸਰ ਖੇਡ ਪ੍ਰਤੀਯੋਗਿਤਾਵਾਂ'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ ਵਾਇਰਸ ਕਾਰਨ ਕਈ ਵੱਡੇ ਟੂਰਨਾਮੈਂਟ ਮੁਲਤਵੀ ਕਰ ਦਿੱਤੇ ਹਨ। ਇਸ ਦੌਰਾਨ ਟੋਕੀਓ ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ 'ਤੇ ਨੂੰ ਇਕ ਸਾਲ ਦੇ ਲਈ ਟਾਲ ਦਿੱਤਾ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਜਾਪਾਨ ਦੇ ਪ੍ਰਧਾਨ ਮੰਤਰੀ ਨੇ ਆਈ. ਓ. ਸੀ. ਪ੍ਰਧਾਨ ਥਾਮਸ ਬਾਕ ਨੂੰ ਓਲੰਪਿਕ ਖੇਡਾਂ ਇਕ ਸਾਲ ਲਈ ਮੁਲਤਵੀ ਕਰਨ ਦੀ ਪੇਸ਼ਕਸ਼ ਕੀਤੀ ਸੀ, ਜਿਸ 'ਤੇ ਆਈ. ਓ. ਸੀ. ਨੇ ਸਹਿਮਤੀ ਜਤਾ ਦਿੱਤੀ ਹੈ।

ਹੋਰ ਪੜ੍ਹੋ:ਭਾਜਪਾ ਆਗੂ ਤਰੁਣ ਚੁੱਘ ਨੂੰ ਗਹਿਰਾ ਸਦਮਾ, ਪਿਤਾ ਬਨਾਰਸੀ ਦਾਸ ਚੁੱਘ ਦਾ ਹੋਇਆ ਦੇਹਾਂਤ

ਆਬੇ ਮੁਤਾਬਕ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਜੇਕਰ ਟੋਕੀਓ 2020 ਖੇਡਾਂ ਵਿਚ ਸਾਰੇ ਦੇਸ਼ ਅਤੇ ਖਿਡਾਰੀ ਹਿੱਸਾ ਨਹੀਂ ਲੈ ਸਕੇ ਤਾਂ ਉਸ ਨੂੰ ਮੁਲਤਵੀ ਕਰਨਾ ਸਹੀ ਹੋਵੇਗਾ।

-PTC News

Related Post