PSPCL ਨੇ ਪਿਛਲੇ ਸਾਲ ਦੇ ਮੁਕਬਾਲੇ 43% ਜ਼ਿਆਦਾ ਬਿਜਲੀ ਕਰਵਾਈ ਉਪਲਬਧ: ਹਰਭਜਨ ਸਿੰਘ

By  Riya Bawa April 10th 2022 04:08 PM

ਪਟਿਆਲਾ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਇੱਕ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ 1 ਤੋਂ 9 ਅਪ੍ਰੈਲ, 2022 ਤੱਕ 16,085 ਲੱਖ ਯੂਨਿਟ ਬਿਜਲੀ ਉਪਲਬਧ ਕਰਵਾਈ ਹੈ ਜੋ ਕਿ ਪਿਛਲੇ ਸਾਲ ਦੀ ਸਮਾਨ ਮਿਆਦ ਦੌਰਾਨ 11,206 ਲੱਖ ਯੂਨਿਟ ਉਪਲਬਧ ਬਿਜਲੀ ਦੇ ਮੁਕਾਬਲੇ 43% ਵੱਧ ਹੈ। ਅਪ੍ਰੈਲ 2022 ਦੌਰਾਨ ਵੱਧ ਤੋਂ ਵੱਧ ਉਪਲਬਧ ਬਿਜਲੀ 8758 ਮੈਗਾਵਾਟ ਅਤੇ ਇਹ ਪਿਛਲੇ ਸਾਲ ਅਪ੍ਰੈਲ 2021 ਦੌਰਾਨ 6308 ਮੈਗਾਵਾਟ ਬਿਜਲੀ ਉਪਲਬਧ ਕਰਵਾਈ ਗਈ।

PSPCL ਨੇ ਪਿਛਲੇ ਸਾਲ ਦੇ ਮੁਕਬਾਲੇ 43% ਜ਼ਿਆਦਾ ਬਿਜਲੀ ਕਰਵਾਈ ਉਪਲਬਧ: ਹਰਭਜਨ ਸਿੰਘ

ਪੀ.ਐਸ.ਪੀ.ਸੀ.ਐਲ. ਨੇ ਇਸ ਸਮੇਂ ਦੌਰਾਨ ਰਾਜ ਦੇ ਵਿੱਚ 32% ਵੱਧ ਬਿਜਲੀ ਦੀ ਸਪਲਾਈ ਕੀਤੀ ਹੈ ਅਤੇ ਰਾਜ ਤੋਂ ਬਾਹਰ ਬੈਂਕਿੰਗ ਲਈ 4 ਗੁਣਾ ਬਿਜਲੀ ਸਪਲਾਈ ਕੀਤੀ ਹੈ। ਪੀਐਸਪੀਸੀਐਲ ਨੇ ਅਪ੍ਰੈਲ 2022 ਵਿੱਚ 1044 ਮੈਗਾਵਾਟ ਦੀ ਵੱਧ ਤੋਂ ਵੱਧ ਬੈਂਕਿੰਗ ਪਾਵਰ ਸਪਲਾਈ ਕੀਤੀ ਹੈ ਜੋ ਕਿ ਪਿਛਲੇ ਸਾਲ 2021 ਦੀ ਸਮਾਨ ਮਿਆਦ ਦੇ 253 ਮੈਗਾਵਾਟ ਨਾਲੋਂ 791 ਮੈਗਾਵਾਟ ਵੱਧ ਹੈ।ਚੱਲ ਰਹੇ ਗਰਮੀਆਂ ਦੇ ਮੌਸਮ ਦੌਰਾਨ ਮਾਰਚ 2022 ਵਿੱਚ ਬਿਜਲੀ ਦੀ ਮੰਗ ਵਿੱਚ ਵਾਧਾ ਦੇ ਨਾਲ ਅਪਰੈਲ 2022 ਵਿੱਚ ਰਾਜ ਵਿੱਚ ਝੁਲਸ ਰਹੇ ਤਾਪਮਾਨ ਅਤੇ ਤੀਬਰ ਗਰਮੀ ਦੀਆਂ ਲਹਿਰਾਂ ਕਾਰਨ ਨਿਰੰਤਰ ਜਾਰੀ ਹੈ।

ਵਾਢੀ ਦੇ ਸੀਜ਼ਨ ਦੇ ਮੱਦੇਨਜ਼ਰ ਦਿਨ ਵੇਲੇ ਅੱਗ ਤੋਂ ਬਚਣ ਲਈ ਏ.ਪੀ. ਲੋਡ ਨੂੰ ਬਦਲਣ ਕਾਰਨ ਰਾਤ ਵੇਲੇ ਇਸ ਅਸਾਧਾਰਣ ਮੰਗ ਨੂੰ ਪੂਰਾ ਕਰਨ ਲਈ ਅਪ੍ਰੈਲ 9,2022 ਤੱਕ ਪੀ.ਐਸ.ਪੀ.ਸੀ.ਐਲ. ਨੇ ਸਾਲ 2021 ਵਿੱਚ ਖਰੀਦੇ ਗਏ 186 ਲੱਖ ਯੂਨਿਟ ਬਿਜਲੀ ਦੇ ਮੁਕਾਬਲੇ ਪਾਵਰ ਐਕਸਚੇਂਜ ਤੋਂ 655 ਲੱਖ ਯੂਨਿਟ ਬਿਜਲੀ ਖਰੀਦੀ ਹੈ। ਇਸ ਸਾਲ ਪੀ.ਐਸ.ਪੀ.ਸੀ.ਐਲ. ਨੇ 8 ਅਪ੍ਰੈਲ, 2022 ਨੂੰ 7714 ਮੈਗਾਵਾਟ ਦੀ ਸਿਖਰ ਮੰਗ ਪੂਰੀ ਕੀਤੀ ਹੈ ਜੋ ਕਿ 9 ਅਪ੍ਰੈਲ, 2021 ਨੂੰ ਦਰਜ ਕੀਤੀ ਗਈ 6055 ਮੈਗਾਵਾਟ ਦੀ ਸਿਖਰ ਮੰਗ ਦੇ ਮੁਕਾਬਲੇ 1659 ਮੈਗਾਵਾਟ ਵੱਧ ਹੈ।

power

ਇਹ ਵੀ ਪੜ੍ਹੋ: ਦਿੱਲੀ 'ਚ ਆਰੇਂਜ ਅਲਰਟ, 45 ਤੋਂ ਪਾਰ ਪਹੁੰਚਿਆ ਪਾਰਾ, ਜਾਣੋ ਕਿੰਨੇ ਸਾਲਾਂ ਦਾ ਟੁੱਟਿਆ ਰਿਕਾਰਡ

ਬਿਜਲੀ ਮੰਤਰੀ ਨੇ ਆਗਾਮੀ ਝੋਨੇ ਦੇ ਸੀਜ਼ਨ ਦੌਰਾਨ ਖੇਤੀਬਾੜੀ ਪੰਪ ਸੈੱਟਾਂ ਨੂੰ 8 ਘੰਟੇ ਨਿਯਮਤ ਸਪਲਾਈ ਅਤੇ ਸੂਬੇ ਦੇ ਉਦਯੋਗਾਂ ਸਮੇਤ ਸਾਰੇ ਵਰਗਾਂ ਦੇ ਖਪਤਕਾਰਾਂ ਨੂੰ ਨਿਰਵਿਘਨ ਅਤੇ ਮਿਆਰੀ ਬਿਜਲੀ ਸਪਲਾਈ ਦੇਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ।

ਬਿਜਲੀ ਮੰਤਰੀ ਨੇ ਦੱਸਿਆ ਕਿ ਆਉਣ ਵਾਲੇ ਝੋਨੇ ਦੇ ਸੀਜ਼ਨ ਦੌਰਾਨ ਵੱਧ ਤੋਂ ਵੱਧ ਮੰਗ 15,000/15,500 ਮੈਗਾਵਾਟ ਹੋਣ ਦੀ ਸੰਭਾਵਨਾ ਹੈ। ਪੀ.ਐਸ.ਪੀ.ਸੀ.ਐਲ. ਦੂਜੇ ਰਾਜਾਂ ਦੇ ਨਾਲ ਵੱਧ ਤੋਂ ਵੱਧ ਬੈਂਕਿੰਗ 'ਤੇ ਧਿਆਨ ਕੇਂਦਰਿਤ ਕਰ ਰਿਹਾ ਹੈ, ਨਵੰਬਰ 2021 ਤੋਂ ਬੈਂਕਿੰਗ ਲਈ ਬਿਜਲੀ ਦੀ ਸਪਲਾਈ ਕੀਤੀ ਜਾ ਰਹੀ ਹੈ ਅਤੇ ਅਪ੍ਰੈਲ ਤੱਕ ਜਾਰੀ ਰੱਖੀ ਜਾ ਰਹੀ ਹੈ ਤਾਂ ਜੋ ਆਉਣ ਵਾਲੇ ਝੋਨੇ ਦੇ ਸੀਜ਼ਨ ਦੌਰਾਨ 2300 ਮੈਗਾਵਾਟ ਬਿਜਲੀ ਵਾਪਸ ਪ੍ਰਾਪਤ ਕੀਤੀ ਜਾ ਸਕੇ।

power

ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰੀ ਊਰਜਾ ਮੰਤਰੀ ਅਤੇ ਕੋਲਾ ਮੰਤਰੀ ਨਾਲ ਮੀਟਿੰਗਾਂ ਦੌਰਾਨ, ਭਾਰਤ ਸਰਕਾਰ ਨੇ ਪੰਜਾਬ ਦੇ ਥਰਮਲਾਂ ਨੂੰ ਵਾਧੂ 20 ਲੱਖ ਟਨ ਕੋਲੇ ਦੀ ਸਪਲਾਈ ਅਤੇ ਰਾਜ ਦੇ ਸੁਤੰਤਰ ਪਾਵਰ ਪਲਾਂਟਾਂ ਨੂੰ ਵਾਧੂ 30 ਲੱਖ ਟਨ ਕੋਲੇ ਦੀ ਸਪਲਾਈ ਅਤੇ ਪੰਜਾਬ ਨੂੰ ਵਾਧੂ ਬਿਜਲੀ ਅਲਾਟ ਕਰਨ ਬਾਰੇ ਸਪੱਸ਼ਟ ਤੌਰ 'ਤੇ ਭਰੋਸਾ ਦਿੱਤਾ ਹੈ।

ਝਾਰਖੰਡ ਵਿਖੇ ਪੀ.ਐਸ.ਪੀ.ਸੀ.ਐਲ. ਦੀ ਆਪਣੀ ਪਛਵਾੜਾ ਕੋਲਾ ਖਾਨ 2015 ਤੋਂ ਚਾਲੂ ਨਹੀਂ ਸੀ, ਇਸ ਨੂੰ ਚਾਲੂ ਕਰਨ ਲਈ ਸਾਰੇ ਠੋਸ ਯਤਨ ਕੀਤੇ ਜਾ ਰਹੇ ਹਨ। ਮਾਈਨ ਨੂੰ ਮੁੜ ਚਾਲੂ ਕਰਨ ਲਈ, ਪਿਛਲੇ ਹਫ਼ਤੇ ਤੋਂ ਖਾਨ ਦੇ ਡੀਵਾਟਰਿੰਗ ਦੀ ਪਹਿਲੀ ਗਤੀਵਿਧੀ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਮਾਈਨਿੰਗ ਜੂਨ-2022 ਦੇ ਅੰਤ ਤੱਕ ਸ਼ੁਰੂ ਹੋ ਜਾਵੇਗੀ। ਇਹ ਝੋਨੇ ਦੇ ਸੀਜ਼ਨ ਲਈ ਲੋੜੀਂਦੇ ਕੋਲੇ ਦੀ ਉਪਲਬਧਤਾ ਨੂੰ ਯਕੀਨੀ ਬਣਾਏਗਾ।

-PTC News

Related Post