ਪਰਿਵਾਰਕ ਪੈਨਸ਼ਨ ਬਾਰੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਲਿਆ ਅਹਿਮ ਫੈਸਲਾ

By  Riya Bawa October 7th 2021 04:03 PM -- Updated: October 7th 2021 04:09 PM

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਰਿਵਾਰਕ ਪੈਨਸ਼ਨ ਬਾਰੇ ਵੱਡਾ ਫੈਸਲਾ ਕੀਤਾ ਹੈ। ਇਸ ਦੌਰਾਨ ਹਾਈ ਕੋਰਟ ਨੇ ਮਹੱਤਵਪੂਰਨ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਇੱਕ ਸੇਵਾਮੁਕਤ ਕਰਮਚਾਰੀ ਦੀ ਪਹਿਲੀ ਪਤਨੀ ਦੀ ਮੌਤ ਤੋਂ ਬਾਅਦ, ਦੂਜੀ ਪਤਨੀ 100% ਪਰਿਵਾਰਕ ਪੈਨਸ਼ਨ (Family Pension) ਦੀ ਹੱਕਦਾਰ ਹੈ। ਹਾਈ ਕੋਰਟ ਨੇ ਕਿਹਾ ਕਿ ਸੇਵਾਮੁਕਤ ਕਰਮਚਾਰੀ ਦੇ ਦੋ ਵਿਆਹਾਂ ਦੇ ਮਾਮਲੇ ਵਿਚ, ਜੇਕਰ ਪਹਿਲੀ ਪਤਨੀ ਦੀ ਮੌਤ ਕਰਮਚਾਰੀ ਤੋਂ ਪਹਿਲਾਂ ਹੋ ਜਾਂਦੀ ਹੈ, ਤਾਂ ਦੂਜੀ ਪਤਨੀ 100% ਪਰਿਵਾਰਕ ਪੈਨਸ਼ਨ ਦੀ ਹੱਕਦਾਰ ਹੈ।

Central Govt employees may opt for old pension scheme instead of NPS by this date

ਦੱਸ ਦੇਈਏ ਕਿ ਅੰਮ੍ਰਿਤਸਰ ਦੀ ਰਹਿਣ ਵਾਲੀ ਰਾਧਾ ਰਾਣੀ ਨੇ SBI ਵੱਲੋਂ ਭੇਜੇ ਗਏ 364451 ਰੁਪਏ ਦੇ ਰਿਕਵਰੀ ਨੋਟਿਸ (Recovery notice) ਨੂੰ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਸੀ। ਪਟੀਸ਼ਨਰ ਨੇ ਦੱਸਿਆ ਕਿ ਉਸ ਦਾ ਪਤੀ ਪੰਜਾਬ ਪੁਲਿਸ ਵਿਚ ASI ਸੀ, ਜਿਸ ਦੀਆਂ ਦੋ ਪਤਨੀਆਂ ਸਨ। ਉਹ 24 ਅਪ੍ਰੈਲ 1983 ਨੂੰ ਸੇਵਾਮੁਕਤ ਹੋਏ। ਪਹਿਲੀ ਪਤਨੀ ਮਨਜੀਤ ਦੀ 2008 ਵਿਚ ਮੌਤ ਹੋ ਗਈ ਸੀ ਅਤੇ ASI ਦੀ 9 ਸਤੰਬਰ 2012 ਨੂੰ ਮੌਤ ਹੋ ਗਈ ਸੀ। ਇਸ ਤੋਂ ਬਾਅਦ, ਪਟੀਸ਼ਨਰ ਨੂੰ ਪਰਿਵਾਰਕ ਪੈਨਸ਼ਨ ਦੇ ਰੂਪ ਵਿਚ 3520 ਰੁਪਏ ਮਿਲਣ ਲੱਗੇ।

ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ, ਹਾਈ ਕੋਰਟ ਨੇ ਕਿਹਾ ਕਿ ਮ੍ਰਿਤਕ ਕਰਮਚਾਰੀ ਦੀਆਂ ਦੋ ਪਤਨੀਆਂ ਦੇ ਮਾਮਲੇ ਵਿਚ, ਪਰਿਵਾਰਕ ਪੈਨਸ਼ਨ ਦੋਵਾਂ ਵਿਚ ਬਰਾਬਰ ਵੰਡੀ ਜਾਂਦੀ ਹੈ, ਪਰ ਮੌਜੂਦਾ ਮਾਮਲੇ ਵਿਚ ਉਸ ਅਫਸਰ ਦੇ ਕੋਈ ਨਾਬਾਲਗ ਬੱਚੇ ਨਹੀਂ ਹਨ ਜੋ ਪਰਿਵਾਰਕ ਪੈਨਸ਼ਨ ਦੇ ਯੋਗ ਹੋਵੇ। ਕਰਮਚਾਰੀ ਦੀ ਮੌਤ ਸਮੇਂ, ਉਸਦੀ ਸਿਰਫ਼ ਇੱਕ ਪਤਨੀ ਜਿੰਦਾ ਸੀ, ਇਸ ਲਈ ਉਹ 100% ਪਰਿਵਾਰਕ ਪੈਨਸ਼ਨ ਦੀ ਹੱਕਦਾਰ ਹੈ।

-PTC News

Related Post