ਪੰਜਾਬ ਕੈਬਿਨੇਟ ਨੇ ਲਏ ਅਹਿਮ ਫੈਸਲੇ,ਕਿਹਾ -SK ਅਸਥਾਨਾ ਦੀ ਲੀਕ ਚਿੱਠੀ 'ਤੇ ਕਰਵਾਵਾਂਗੇ FIR ਦਰਜ, ਹੋਵੇਗੀ ਜਾਂਚ

By  Riya Bawa December 14th 2021 08:24 PM -- Updated: December 14th 2021 09:04 PM

ਚੰਡੀਗੜ੍ਹ: ਪੰਜਾਬ ਵਿੱਚ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੀ ਕੈਬਨਿਟ ਨੇ ਮੰਗਲਵਾਰ ਨੂੰ ਕਈ ਅਹਿਮ ਫੈਸਲੇ ਲਏ। ਇਸ ਤਹਿਤ ਹੁਣ ਪੰਜਾਬ ਸਰਕਾਰ ਦੇ ਵਿਭਾਗਾਂ ਵਿੱਚ ਨੌਕਰੀਆਂ ਲਈ ਪੰਜਾਬੀ ਪੜ੍ਹਨਾ ਲਾਜ਼ਮੀ ਕਰ ਦਿੱਤਾ ਗਿਆ ਹੈ। ਨਾਲ ਹੀ ਇਨ੍ਹਾਂ ਨੌਕਰੀਆਂ ਵਿੱਚ ਸੂਬੇ ਦੇ ਲੋਕਾਂ ਨੂੰ ਹੀ ਤਰਜੀਹ ਦਿੱਤੀ ਜਾਵੇਗੀ।

Punjab CM Channi convenes emergency Cabinet meeting at 10.30 am on September 29

ਇਸ ਦੇ ਨਾਲ ਹੀ ਸੂਬੇ ਦੇ 36000 ਮੁਲਾਜ਼ਮਾਂ ਨੂੰ ਰੈਗੂਲਰ ਕਰਕੇ ਜਲਦੀ ਹੀ ਨਿਯੁਕਤੀ ਪੱਤਰ ਦਿੱਤੇ ਜਾਣਗੇ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਵਿੱਚ ਲਏ ਗਏ ਫੈਸਲਿਆਂ ਦੀ ਜਾਣਕਾਰੀ ਦਿੱਤੀ।

ਪੰਜਾਬ ਮੰਤਰੀ ਮੰਡਲ ਨੇ ਲਏ ਇਹ ਅਹਿਮ ਫੈਸਲੇ-----

1. ਗਰੀਬਾਂ ਨੂੰ 400 ਏਕੜ 'ਚ 25 ਹਜ਼ਾਰ ਨਵੇਂ ਘਰ ਦਿੱਤੇ ਜਾਣਗੇ, ਸਰਕਾਰ ਸਿਰਫ ਉਸਾਰੀ ਦੇ ਪੈਸੇ ਲਵੇਗੀ।

2.  ਲਾਟਰੀ ਸਿਸਟਮ ਨਾਲ ਮਕਾਨ ਅਲਾਟ ਕੀਤੇ ਜਾਣਗੇ, ਚਾਰ ਹਜ਼ਾਰ ਰੁਪਏ ਦੀ ਕਿਸ਼ਤ ਦੇਣੀ ਪਵੇਗੀ।

3. ਸਿਹਤ ਵਿਭਾਗ ਵਿੱਚ 28 ਨਵੇਂ ਦਫ਼ਤਰ ਬਣਾਏ ਜਾ ਰਹੇ ਹਨ, ਸਿਹਤ ਵਿਭਾਗ ਨੂੰ ਅਪਗ੍ਰੇਡ ਕਰਕੇ 775 ਨਵੀਆਂ ਅਸਾਮੀਆਂ ਬਣਾਈਆਂ ਗਈਆਂ ਹਨ। ਮੋਰਿੰਡਾ ਟਰੌਮਾ ਸੈਂਟਰ ਬਣਾਉਣ ਨੂੰ ਹਰੀ ਝੰਡੀ ਦਿੱਤੀ।

4. ਸੂਬੇ ਦੇ 229 ਸਕੂਲਾਂ ਨੂੰ ਅਪਗ੍ਰੇਡ ਕੀਤਾ ਹੈ।

5..ਆਟੋ ਅਤੇ ਟੈਕਸੀ ਆਪਰੇਟਰਾਂ ਦੇ ਪੁਰਾਣੇ ਟੈਕਸ ਬਕਾਇਆ ਮੁਆਫ, ਸੱਠ ਹਜ਼ਾਰ ਆਟੋ ਅਤੇ ਟੈਕਸੀ ਡਰਾਈਵਰਾਂ ਨੂੰ ਲਾਭ ਮਿਲੇਗਾ। ਆਟੋ ਹੁਣ ਟੈਕਸ ਮੁਕਤ ਹੋਣਗੇ। ਜਿਹੜੇ ਆਟੋ ਮਾਲਕ ਪਿਛਲੇ ਟੈਕਸ ਵਿੱਚ ਫਸੇ ਹੋਏ ਹਨ, ਉਨ੍ਹਾਂ ਦਾ ਨਿਪਟਾਰਾ ਲੋਕ ਅਦਾਲਤ ਲਗਾ ਕੇ ਇੱਕ ਰੁਪਏ ਵਿੱਚ ਕੀਤਾ ਜਾਵੇਗਾ।

6. ਮਿੰਨੀ ਬੱਸ ਟੈਕਸ 30,000 ਰੁਪਏ ਤੋਂ ਘਟਾ ਕੇ 20,000 ਰੁਪਏ ਕਰ ਦਿੱਤਾ ਗਿਆ ਹੈ।

7. ਕ੍ਰਿਸਮਸ ਦੇ ਮੌਕੇ 'ਤੇ ਈਸਾਈ ਭਾਈਚਾਰੇ ਦੀ ਮੰਗ 'ਤੇ ਈਸਾ ਮਸੀਹ 'ਤੇ ਖੋਜ ਲਈ ਚੇਅਰ ਸਥਾਪਿਤ ਕੀਤੀ ਜਾਵੇਗੀ।

8. ਗੀਤਾ ਦੇ ਅਧਿਐਨ ਲਈ ਪਟਿਆਲਾ ਦੀ ਓਪਨ ਯੂਨੀਵਰਸਿਟੀ ਵਿੱਚ ਖੋਜ ਕੇਂਦਰ ਬਣਾਇਆ ਜਾ ਰਿਹਾ ਹੈ।

9. ਡੇਰਾ ਬੱਲਾਂ ਵਿਖੇ ਗੁਰੂ ਰਵਿਦਾਸ ਬਾਰੇ ਖੋਜ ਲਈ ਸਟੱਡੀ ਸੈਂਟਰ ਬਣਾਇਆ ਜਾਵੇਗਾ ਅਤੇ ਇਸ ਲਈ 100 ਏਕੜ ਜ਼ਮੀਨ ਖਰੀਦੀ ਜਾ ਰਹੀ ਹੈ। ਜਨਰਲ ਵਰਗ ਲਈ ਕਮਿਸ਼ਨ ਬਣਾਇਆ ਗਿਆ ਹੈ।

Channi Cabinet expresses solidarity with farmers

ਅਸਥਾਨਾ ਦੀ ਲੀਕ ਰਿਪੋਰਟ 'ਤੇ FIR ਕਰਵਾ ਰਹੇ ਦਰਜ 

ਮੁੱਖ ਮੰਤਰੀ ਨੇ ਕਿਹਾ ਕਿ ਆਈਜੀ ਅਸਥਾਨਾ ਦੀ ਲੀਕ ਹੋਈ ਰਿਪੋਰਟ ਉਸ ਰਿਪੋਰਟ ਦਾ ਬਹੁਤ ਛੋਟਾ ਹਿੱਸਾ ਹੈ। ਰਿਪੋਰਟ ਲੀਕ ਹੋਣ ਤੋਂ ਬਾਅਦ ਅਸਥਾਨਾ ਵੀ ਛੁੱਟੀ 'ਤੇ ਚਲੇ ਗਏ ਹਨ। ਸੀਐਮ ਨੇ ਕਿਹਾ ਕਿ ਪੂਰੇ ਮਾਮਲੇ ਦੀ ਨਿਰਪੱਖਤਾ ਨਾਲ ਜਾਂਚ ਕੀਤੀ ਜਾਵੇਗੀ। ਇਸ ਲਈ ਐਫਆਈਆਰ ਵੀ ਦਰਜ ਕੀਤੀ ਜਾ ਰਹੀ ਹੈ ਤਾਂ ਜੋ ਲੀਕ ਕਰਨ ਵਾਲੇ ਦਾ ਪਤਾ ਲਗਾਇਆ ਜਾ ਸਕੇ।

Charanjit Singh Channi Oath Live Updates: Newly appointed Punjab CM Charanjit Singh Channi to hold cabinet meeting at 8pm today

-PTC News

Related Post