ਮੁੜ ਵਿਵਾਦ 'ਚ ਫਸੇ ਨਵਜੋਤ ਸਿੰਘ ਸਿੱਧੂ,ਗੁਰਬਾਣੀ ਦੀਆਂ ਤੁਕਾਂ ਦਾ ਅਪਮਾਨ ਕਰਨ ਦਾ ਲੱਗਾ ਦੋਸ਼

By  Shanker Badra June 5th 2018 03:05 PM -- Updated: June 5th 2018 03:15 PM

ਮੁੜ ਵਿਵਾਦ 'ਚ ਫਸੇ ਨਵਜੋਤ ਸਿੰਘ ਸਿੱਧੂ,ਗੁਰਬਾਣੀ ਦੀਆਂ ਤੁਕਾਂ ਦਾ ਅਪਮਾਨ ਕਰਨ ਦਾ ਲੱਗਾ ਦੋਸ਼:ਬੀਤੇ ਦਿਨੀਂ ਬਿਆਸ ਦਰਿਆ ਵਿੱਚ ਚੱਢਾ ਸ਼ੂਗਰ ਮਿਲ ਵਲੋਂ ਛੱਡੇ ਗਏ ਜ਼ਹਿਰੀਲੇ ਪਾਣੀ ਕਾਰਨ ਹਜ਼ਾਰਾਂ ਮੱਛੀਆਂ ਮਰ ਗਈਆਂ ਸਨ।ਅੱਜ ਵਾਤਾਵਰਨ ਦਿਵਸ ਮੌਕੇ ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੱਧੂ ਵੱਲੋਂ ਬਿਆਸ ਦਰਿਆ ਦਾ ਦੌਰਾ ਕਰਨ ਲਈ ਪੁੱਜੇ ਸਨ।Punjab Cabinet Minister Navjot Singh Sidhu Again Trapped in Controversyਨਵਜੋਤ ਸਿੱਧੂ ਬਿਆਸ ਦਰਿਆ ਵਿੱਚ ਮੱਛੀਆਂ ਛੱਡਣ ਪੁੱਜੇ ਹਨ।ਉਨ੍ਹਾਂ ਦੇ ਨਾਲ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕਮਲਜੀਤ ਸਿੰਘ ਸੰਘਾ ਵੀ ਬਿਆਸ ਦਰਿਆ ਵਿੱਚ 10000 ਦੇ ਕਰੀਬ ਤਾਜ਼ਾ ਮੱਛੀਆਂ ਛੱਡਣ ਪਹੁੰਚੇ ਸਨ।ਸਿੱਧੂ ਆਪ ਕਿਸ਼ਤੀ 'ਚ ਸਵਾਰ ਹੋ ਕੇ ਦਰਿਆ 'ਚ ਦਾਖਲ ਹੋਏ ਅਤੇ ਮੱਛੀਆਂ ਨੂੰ ਦਰਿਆ 'ਚ ਛੱਡਿਆ।ਇਸ ਮੌਕੇ ਨਵਜੋਤ ਸਿੰਘ ਸਿੱਧੂ ਮੁੜ ਵਿਵਾਦ 'ਚ ਫਸ ਗਏ ਹਨ।ਉਨ੍ਹਾਂ 'ਤੇ ਗੁਰਬਾਣੀ ਦੀਆਂ ਤੁਕਾਂ ਦਾ ਅਪਮਾਨ ਕਰਨ ਦਾ ਦੋਸ਼ ਲੱਗਾ ਹੈ।Punjab Cabinet Minister Navjot Singh Sidhu Again Trapped in Controversyਬੋਰਡ 'ਤੇ ਲਿਖੀਆਂ ਗੁਰਬਾਣੀ ਦੀਆਂ ਤੁਕਾਂ ਨੂੰ ਨਵਜੋਤ ਸਿੱਧੂ ਨੇ ਪੈਰਾਂ 'ਚ ਰੱਖਿਆ ਹੋਇਆ ਸੀ।ਜਿਸ ਤੋਂ ਬਾਅਦ ਇੱਕ ਸਖਸ਼ ਵੱਲੋਂ ਉਸ ਬੋਰਡ ਨੂੰ ਸਿੱਧੂ ਦੇ ਪੈਰਾਂ 'ਚੋਂ ਚੁੱਕਿਆ ਜਾਂਦਾ ਹੈ।ਤੁਸੀਂ ਦੇਖ ਸਕਦੇ ਹੋ ਕਿ ਨਵਜੋਤ ਸਿੰਘ ਸਿੱਧੂ ਕਿਵੇਂ ਗੁਰਬਾਣੀ ਦੀਆਂ ਤੁਕਾਂ ਦਾ ਅਪਮਾਨ ਕਰਦੇ ਨਜ਼ਰ ਆ ਰਹੇ ਹਨ।

https://www.facebook.com/ptcnewsonline/videos/1858072894212771/

-PTCNews

Related Post