ਮੁੱਖ ਮੰਤਰੀ ਅਮਰਿੰਦਰ ਸਿੰਘ ਯੂਰਪ 'ਚ ਮਨਾ ਰਹੇ ਨੇ ਛੁੱਟੀਆਂ , ਪੰਜਾਬ 'ਚ ਲੋਕਾਂ ਦੇ ਹੋ ਰਹੇ ਨੇ ਕਤਲ , ਪੁਲਿਸ ਨੇ ਵੱਟੀ ਚੁੱਪ

By  Shanker Badra November 21st 2019 04:40 PM -- Updated: November 21st 2019 05:31 PM

ਮੁੱਖ ਮੰਤਰੀ ਅਮਰਿੰਦਰ ਸਿੰਘ ਯੂਰਪ 'ਚ ਮਨਾ ਰਹੇ ਨੇ ਛੁੱਟੀਆਂ , ਪੰਜਾਬ 'ਚ ਲੋਕਾਂ ਦੇ ਹੋ ਰਹੇ ਨੇ ਕਤਲ , ਪੁਲਿਸ ਨੇ ਵੱਟੀ ਚੁੱਪ:ਅੰਮ੍ਰਿਤਸਰ : ਪੰਜਾਬ ਵਿਚ ਕਾਨੂੰਨ ਵਿਵਸਥਾ ਕਿਸ ਹੱਦ ਤੱਕ ਵਿਗੜ ਚੁੱਕੀ ਹੈ, ਇਸ ਦੀ ਮਿਸਾਲ ਪਿਛਲੇ ਦਿਨਾਂ ਤੋਂ ਸੂਬੇ ਅੰਦਰ ਵਾਪਰੀਆਂ ਵੱਡੀਆਂ ਵਾਰਦਾਤਾਂ ਤੋਂ ਦੇਖਣ ਨੂੰ ਮਿਲਦੀ ਹੈ। ਅਜਿਹਾ ਹੀ ਤਾਜ਼ਾ ਮਾਮਲਾ  ਅੰਮ੍ਰਿਤਸਰ ਦੇ ਪਿੰਡ ਵਰਪਾਲ ਤੋਂ ਸਾਹਮਣੇ ਆਇਆ ਹੈ। ਜਿੱਥੇ ਬੀਤੀ ਰਾਤ ਇੱਕ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ।

Punjab Cm Amarinder Singh celebrates holiday in Europe , People happening Murder ਮੁੱਖ ਮੰਤਰੀ ਅਮਰਿੰਦਰ ਸਿੰਘ ਯੂਰਪ 'ਚ ਮਨਾ ਰਹੇ ਨੇ ਛੁੱਟੀਆਂ , ਪੰਜਾਬ 'ਚ ਲੋਕਾਂ ਦੇ ਹੋ ਰਹੇ ਨੇ ਕਤਲ , ਪੁਲਿਸ ਨੇ ਵੱਟੀ ਚੁੱਪ

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਬਲਕਾਰ ਸਿੰਘ (47) ਵਾਸੀ ਪਿੰਡ ਵਰਪਾਲ ਵਜੋਂ ਹੋਈ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਆਲੇ-ਦੁਆਲੇ ਦੇ ਸੀਸੀਟੀਵੀ ਚੈੱਕ ਕੀਤੇ ਜਾ ਰਹੇ ਹਨ।

Punjab Cm Amarinder Singh celebrates holiday in Europe , People happening Murder ਮੁੱਖ ਮੰਤਰੀ ਅਮਰਿੰਦਰ ਸਿੰਘ ਯੂਰਪ 'ਚ ਮਨਾ ਰਹੇ ਨੇ ਛੁੱਟੀਆਂ , ਪੰਜਾਬ 'ਚ ਲੋਕਾਂ ਦੇ ਹੋ ਰਹੇ ਨੇ ਕਤਲ , ਪੁਲਿਸ ਨੇ ਵੱਟੀ ਚੁੱਪ

ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਿਛਲੇ ਕਈ ਦਿਨਾਂ ਤੋਂ ਯੂਰਪ 'ਚ ਛੁੱਟੀਆਂਮਨਾ ਰਹੇ ਹਨ। ਉਨ੍ਹਾਂ ਦੇ ਮਗਰੋਂ ਸੂਬਾ ਲਿਵਾਰਸ ਹੋ ਗਿਆ ਹੈ ਅਤੇ ਇਸ ਦਾ ਕੋਈ ਵੀ ਬਾਲੀਵਾਰਸ ਨਹੀਂ ਹੈ। ਜਿਸ ਕਰਕੇ ਪੰਜਾਬ 'ਚ ਹਰ ਰੋਜ਼ ਕਤਲ ਤੇ ਕੁੱਟਮਾਰ ਦੀਆਂ ਘਟਨਾਵਾਂ ਆਮ ਵਾਪਰ ਰਹੀਆਂ ਹਨ। ਇਨ੍ਹਾਂ ਸਭ ਕੁੱਝ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਡੀਜੀਪੀ ਸਮੇਤ ਸਾਰੀ ਪੁਲਿਸ ਨੇ ਚੁੱਪ ਵੱਟੀ ਹੋਈ ਹੈ।

Punjab Cm Amarinder Singh celebrates holiday in Europe , People happening Murder ਮੁੱਖ ਮੰਤਰੀ ਅਮਰਿੰਦਰ ਸਿੰਘ ਯੂਰਪ 'ਚ ਮਨਾ ਰਹੇ ਨੇ ਛੁੱਟੀਆਂ , ਪੰਜਾਬ 'ਚ ਲੋਕਾਂ ਦੇ ਹੋ ਰਹੇ ਨੇ ਕਤਲ , ਪੁਲਿਸ ਨੇ ਵੱਟੀ ਚੁੱਪ

ਜ਼ਿਕਰਯੋਗ ਹੈ ਕਿ ਇਸ ਤੋਂ ਇੱਕ ਦਿਨ ਪਹਿਲਾਂ ਅੰਮ੍ਰਿਤਸਰ ਦੇ ਪਿੰਡ ਚਾਟੀਵਿੰਡ 'ਚ ਇੱਕ ਨੌਜਵਾਨ ਦੀ ਕੁੱਝ ਵਿਅਕਤੀਆਂ ਵੱਲੋਂ ਕੁੱਟਮਾਰ ਕੀਤੀ ਗਈ ਹੈ। ਇਨ੍ਹਾਂ ਹੀ ਨਹੀਂ ਉਸ ਨੂੰ ਨੰਗਾ ਕਰਕੇ ਵੀ ਕੁੱਟਿਆ ਗਿਆ ਹੈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

-PTCNews

Related Post