Elections 2022: ਰਾਹੁਲ ਗਾਂਧੀ ਨੇ AAP ਤੇ BJP 'ਤੇ ਸਾਧਿਆ ਨਿਸ਼ਾਨਾ, ਕਿਹਾ ਮੈਂ ਝੂਠੇ ਵਾਅਦੇ ਨਹੀਂ ਕਰਾਂਗਾ

By  Riya Bawa February 15th 2022 03:20 PM -- Updated: February 15th 2022 03:23 PM

Punjab Elections 2022: ਪੰਜਾਬ 'ਚ ਵਿਧਾਨ ਸਭਾ ਚੋਣਾਂ (Punjab Election 2022) ਲਈ ਕੁਝ ਹੀ ਦਿਨ ਰਹਿ ਗਏ ਹਨ ਤੇ ਇਸ ਦੌਰਾਨ ਵੱਖ ਵੱਖ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਵੋਟਾਂ ਪੈਣ ਵਿੱਚ ਇੱਕ ਹਫ਼ਤੇ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ, ਸਿਆਸੀ ਪਾਰਟੀਆਂ ਨੇ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਲਗਾਤਾਰ ਦੂਜੇ ਦਿਨ ਪੰਜਾਬ 'ਚ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਰੈਲੀ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਲੋਕ ਵੱਡੇ-ਵੱਡੇ ਵਾਅਦੇ ਕਰ ਰਹੇ ਹਨ।

Punjab Elections 2022: ਰਾਹੁਲ ਗਾਂਧੀ ਨੇ AAP ਤੇ BJP 'ਤੇ ਸਾਧਿਆ ਨਿਸ਼ਾਨਾ, ਕਿਹਾ ਮੈਂ ਝੂਠੇ ਵਾਅਦੇ ਨਹੀਂ ਕਰਾਂਗਾ

ਉਨ੍ਹਾਂ ਕਿਹਾ ਕਿ ਮੈਨੂੰ ਯਾਦ ਹੈ 2014 'ਚ ਪ੍ਰਧਾਨ ਮੰਤਰੀ ਮੋਦੀ ਆਉਂਦੇ ਸਨ, ਕਹਿੰਦੇ ਸਨ 2 ਕਰੋੜ ਲੋਕਾਂ ਨੂੰ ਰੁਜ਼ਗਾਰ ਦੇਵਾਂਗੇ ਪਰ ਹੁਣ ਉਹ ਪੰਜਾਬ ਆਉਂਦੇ ਹਨ ਤਾਂ ਰੁਜ਼ਗਾਰ ਅਤੇ ਕਾਲੇ ਧਨ ਦੀ ਗੱਲ ਨਹੀਂ ਕਰਦੇ। ਹੁਣ ਭਾਜਪਾ ਵਾਲੇ ਸਿਰਫ਼ ਡਰੱਗਜ਼ ਦੀ ਗੱਲ ਕਰਦੇ ਹਨ। ਰਾਹੁਲ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਨਹੀਂ ਆਉਣ ਵਾਲੀ ਹੈ। ਰਾਹੁਲ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦੇ ਸਾਹਮਣੇ ਸਭ ਤੋਂ ਵੱਡਾ ਖ਼ਤਰਾ ਡਰੱਗਜ਼ ਹੈ। ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਤੇ ਆਮ ਆਦਮੀ ਪਾਰਟੀ 'ਤੇ ਤਿੱਖਾ ਨਿਸ਼ਾਨਾ ਸਾਧਿਆ।

Punjab Elections 2022: ਰਾਹੁਲ ਗਾਂਧੀ ਨੇ AAP ਤੇ BJP 'ਤੇ ਸਾਧਿਆ ਨਿਸ਼ਾਨਾ, ਕਿਹਾ ਮੈਂ ਝੂਠੇ ਵਾਅਦੇ ਨਹੀਂ ਕਰਾਂਗਾ

ਰਾਹੁਲ ਨੇ ਕਿਹਾ ਕਿ ਮੈਂ ਜਦੋਂ ਮੂੰਹ ਖੋਲ੍ਹਦਾ ਹਾਂ, ਸੋਚ ਸਮਝ ਕੇ ਬੋਲਦਾ ਹਾਂ। ਮੈਂ ਇਸ ਸਟੇਜ ਤੋਂ ਝੂਠੇ ਵਾਅਦੇ ਨਹੀਂ ਕਰਾਂਗੇ। ਮੈਨੂੰ ਸਿਖਾਇਆ ਗਿਆ ਹੈ ਕਿ ਜਦੋਂ ਵੀ ਮੂੰਹ ਖੋਲ੍ਹੋ ਸੱਚ ਬੋਲੋ, ਝੂਠ ਨਾ ਬੋਲੋ। ਰਾਹੁਲ ਨੇ ਕਿਹਾ,''ਗੁਰੂ ਨਾਨਕ ਜੀ ਨੇ ਪੰਜਾਬ ਅਤੇ ਪੂਰੀ ਦੁਨੀਆ ਨੂੰ ਰਸਤਾ ਦਿਖਾਇਆ ਜਿਨ੍ਹਾਂ ਤੋਂ ਮੈਂ ਵੀ ਬਹੁਤ ਕੁਝ ਸਿਖਿਆ ਹੈ। ਗੁਰੂ ਜੀ ਨੇ ਵੀ ਇਹੀ ਗੱਲ ਬੋਲੀ ਸੀ, ਸੋਚ ਸਮਝ ਕੇ ਅਤੇ ਹੰਕਾਰ ਨੂੰ ਮਾਰ ਕੇ ਮੂੰਹ ਖੋਲ੍ਹੋ ਅਤੇ ਜਦੋਂ ਮੂੰਹ ਖੋਲ੍ਹੋ ਤਾਂ ਸੱਚੀ ਗੱਲ ਕਰੋ।''

Punjab Elections 2022: ਰਾਹੁਲ ਗਾਂਧੀ ਨੇ AAP ਤੇ BJP 'ਤੇ ਸਾਧਿਆ ਨਿਸ਼ਾਨਾ, ਕਿਹਾ ਮੈਂ ਝੂਠੇ ਵਾਅਦੇ ਨਹੀਂ ਕਰਾਂਗਾ

ਰਾਹੁਲ ਨੇ ਕਿਹਾ ਕਿ ਜਦੋਂ ਕੋਰੋਨਾ ਵਾਇਰਸ ਆਇਆ ਤਾਂ ਸੰਸਦ ਦੇ ਸਾਹਮਣੇ ਮੈਂ ਕਿਹਾ ਹਿੰਦੁਸਤਾਨ ਨੂੰ ਭਿਆਨਕ ਸੱਟ ਲੱਗਣ ਵਾਲੀ ਹੈ। ਲੱਖਾਂ ਲੋਕ ਮਰਨ ਜਾ ਰਹੇ ਹਨ। ਦਿੱਲੀ ਦੀ ਸਰਕਾਰ ਨੂੰ ਇਕ ਵਾਰ ਨਹੀਂ ਅਨੇਕ ਵਾਰ ਕਿਹਾ ਨੁਕਸਾਨ ਹੋਣ ਵਾਲਾ ਹੈ, ਤਿਆਰੀ ਕਰੋ। ਵੈਂਟੀਲੇਟਰ, ਆਕਸੀਜਨ ਸਿਲੰਡਰ ਨੂੰ ਤਿਆਰ ਕਰੋ, ਹਨ੍ਹੇਰੀ ਆਉਣ ਵਾਲੀ ਹੈ।

ਇਹ ਵੀ ਪੜ੍ਹੋ: ਕਾਂਗਰਸ ਨੂੰ ਵੱਡਾ ਝਟਕਾ, ਸਾਬਕਾ ਕੇਂਦਰੀ ਮੰਤਰੀ ਅਸ਼ਵਨੀ ਕੁਮਾਰ ਨੇ ਦਿੱਤਾ ਅਸਤੀਫਾ

-PTC News

Related Post