ਹੁਣ ਦਫ਼ਤਰੀ ਕੰਮਕਾਜ ਲਈ ਨਹੀਂ ਵਰਤਿਆ ਜਾਵੇਗਾ WhatsApp ,ਜਾਣੋਂ ਅਸਲੀ ਵਜ੍ਹਾ

By  Shanker Badra April 18th 2019 02:09 PM

ਹੁਣ ਦਫ਼ਤਰੀ ਕੰਮਕਾਜ ਲਈ ਨਹੀਂ ਵਰਤਿਆ ਜਾਵੇਗਾ WhatsApp ,ਜਾਣੋਂ ਅਸਲੀ ਵਜ੍ਹਾ:ਚੰਡੀਗੜ੍ਹ : ਪੰਜਾਬ ਸਰਕਾਰ ਨੇ ਸਾਰੇ ਸਰਕਾਰੀ ਵਿਭਾਗਾਂ ਦੇ ਮੁਖੀਆਂ, ਡਵਿਜ਼ਨਾਂ ਦੇ ਕਮਿਸ਼ਨਰ ਤੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕਰਕੇ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਕਿਸੇ ਵੀ ਦਫ਼ਤਰ ਵਿੱਚ ਸਰਕਾਰੀ ਕੰਮਕਾਜ ਨੂੰ ਵ੍ਹਟਸਐਪ 'ਤੇ ਨਹੀਂ ਕੀਤਾ ਜਾਵੇਗਾ।

Punjab Government office Government Work whatsapp And Private mail Ban
ਹੁਣ ਦਫ਼ਤਰੀ ਕੰਮਕਾਜ ਲਈ ਨਹੀਂ ਵਰਤਿਆ ਜਾਵੇਗਾ WhatsApp ,ਜਾਣੋਂ ਅਸਲੀ ਵਜ੍ਹਾ

ਮਿਲੀ ਜਾਣਕਾਰੀ ਮੁਤਾਬਕ ਸਰਕਾਰੀ ਕੰਮਕਾਜ ਲਈ ਪ੍ਰਾਈਵੇਟ ਈਮੇਲ ਅਤੇ ਵ੍ਹਟਸਐਪ ਨੂੰ ਨਹੀਂ ਵਰਤਿਆ ਜਾਵੇਗਾ ਸਗੋਂ ਸਰਕਾਰੀ ਈਮੇਲ ਰਾਹੀਂ ਹੀ ਸਮੁੱਚੇ ਦਫਤਰੀ ਕੰਮ ਕੀਤੇ ਜਾਣ ਤਾਂ ਜੋ ਸਰਕਾਰੀ ਰਿਕਾਰਡ ਸੁਰੱਖਿਅਤ ਰਹਿ ਸਕੇ।

Punjab Government office Government Work whatsapp And Private mail Ban
ਹੁਣ ਦਫ਼ਤਰੀ ਕੰਮਕਾਜ ਲਈ ਨਹੀਂ ਵਰਤਿਆ ਜਾਵੇਗਾ WhatsApp ,ਜਾਣੋਂ ਅਸਲੀ ਵਜ੍ਹਾ

ਉਨ੍ਹਾਂ ਕਿਹਾ ਕਿ ਪ੍ਰਾਈਵੇਟ ਈਮੇਲ ਅਤੇ ਵ੍ਹਟਸਐਪ ਰਾਹੀਂ ਭਵਿੱਖ 'ਚ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।ਇਸ ਲਈ ਪੰਜਾਬ ਸਰਕਾਰ ਵੱਲੋਂ ਵ੍ਹਟਸਐਪ ਤੇ ਪ੍ਰਾਈਵੇਟ ਮੇਲ 'ਤੇ ਪੂਰਨ ਤੌਰ 'ਤੇ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।

-PTCNews

Related Post