ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਖੁਦ ਖੋਲ੍ਹੀ ਕੈਨੇਡਾ ਐਨਆਰਆਈ ਦੇ ਸਾਹਮਣੇ ਆਪਣੇ ਵਿਭਾਗ ਦੀ ਪੋਲ

By  Joshi October 17th 2017 07:21 PM -- Updated: October 17th 2017 11:29 PM

ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਖੁਦ ਖੋਲ੍ਹੀ ਕੈਨੇਡਾ ਐਨਆਰਆਈ ਦੇ ਸਾਹਮਣੇ ਆਪਣੇ ਵਿਭਾਗ ਦੀ ਪੋਲ, ਵੀਡੀਓ ਹੋਈ ਵਾਇਰਲ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਦੇ ਜ਼ਮਾਨੇ 'ਚ ਜਦੋਂ ਕੋਈ ਆਪਣੇ ਹੀ ਵਿਭਾਗ ਦੀ ਪੋਲ੍ਹ ਖੋਲ੍ਹਣ ਲੱਗ ਜਾਵੇ ਅਤੇ ਵੀਡੀਓ ਵੀ ਰਿਕਾਰਡ ਹੋ ਜਾਵੇ ਤਾਂ ਅਸਲੀਅਤ ਤੋਂ ਮੂੰਹ ਛੁਪਾਉਣਾ ਨਾਮੁਮਕਿਨ ਹੈ। ਇਸੇ ਤਰ੍ਹਾਂ ਪੰਜਾਬ ਪੁਲਿਸ ਅਤੇ ਇਸਦੀਆਂ "ਅੰਦਰਲੀਆਂ ਗੱਲਾਂ" ਕੈਨੇਡਾ ਤੋਂ ਅਤਏ ਪਰਮਜੀਤ ਸਿੰਘ ਨਾਲ ਕਰਨ ਵਾਲੇ ਏ.ਐੱਸ.ਆਈ. ਅਵਤਾਰ ਸਿੰਘ ਹੁਣ ਵੱਡੀ ਮੁਸੀਬਤ 'ਚ ਫਸ ਗਏ ਹਨ। ਗੱਲ ਕੁਝ ਇਸ ਤਰ੍ਹਾਂ ਹੋਈ ਕਿ ਪਰਮਜੀਤ ਦੇ ਰਿਸ਼ਤੇਦਾਰ ਕਿਸੇ ਕੇਸ ਵਿੱਚ ਫਸ ਗਏ ਸਨ ਜਿਸ ਕਾਰਨ ਜਿਸ ਬਾਰੇ 'ਚ ਉਹਨਾਂ ਨੇ ਏ.ਅੇੱਸ.ਆਈ ਕੋਲੋਂ ਸਲਾਹ ਮੰਗੀ ਅਤੇ ਬਦਲੇ 'ਚ ਏ.ਅੇੱਸ.ਆਈ ਨੇ ੫ ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ। ਇਸ ਪੂਰੀ ਗੱਲਬਾਤ ਦੀ ਵੀਡੀਓ ਪਰਮਜੀਤ ਸਿੰਘ ਨੇ ਬਣਾਈ ਅਤੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਸੀ। ਇਸ ਵੀਡੀਓ 'ਚ ਏਐਸਆਈ ਉਹਨਾਂ ਨੂੰ ਦੱਸ ਰਿਹਾ ਹੈ ਕਿ ਇਸ ਵਿਭਾਗ 'ਚ ਬਿਨ੍ਹਾਂ ਪੈਸੇ ਦੇ ਕੁਝ ਨਹੀਂ ਹੁੰਦਾ ਅਤੇ ਬਸ ਖੱਜਲਖੁਆਰੀ ਹੀ ਹੱਥ ਲੱਗਦੀ ਹੈ। ਉਹ ਗੱਲ ਕਰਦਾ ਹੈ ਕਿ ਸਾਰੇ ਅਧਿਕਾਰੀਆਂ ਦੇ ਵੱਖੋ ਵੱਖਰੇ ਰੇਟ ਹਨ। ਐਨ.ਆਰ.ਆਈ ਨੇ ਇਸ ਸਟਿੰਗ ਆਪਰੇਸ਼ਨ ਨੂੰ ਅੱਗੇ ਉਚ ਅਧਿਕਾਰੀਆਂ ਨੂੰ ਭੇਜ ਕੇ ਆਪਣਾ ਫਰਜ਼ ਤਾਂ ਨਿਭਾ ਦਿੱਤਾ ਹੈ। ਹੁਣ, ਵਿਭਾਗ ਵੀ ਹਰਕਤ 'ਚ ਆ ਚੁੱਕਾ ਹੈ ਅਤੇ ਏ.ਐੱਸ.ਆਈ. ਨੂੰ ਲਾਇਨ ਹਾਜ਼ਰ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। —PTC News

Related Post