ਪੰਜਾਬੀ ਯੂਨੀਵਰਸਿਟੀ ਨੇ 8 ਅਕਤੂਬਰ ਨੂੰ ਹੋਣ ਵਾਲੇ ਸਤਿੰਦਰ ਸਰਤਾਜ ਦੇ ਸ਼ੋਅ ਨੂੰ ਕੀਤਾ ਰੱਦ

By  Riya Bawa September 30th 2022 08:25 AM -- Updated: September 30th 2022 09:51 AM

ਪਟਿਆਲਾ:ਪੰਜਾਬੀ ਯੂਨੀਵਰਸਿਟੀ ਵਿਖੇ 8 ਅਕਤੂਬਰ ਨੂੰ ਸਤਿੰਦਰ ਸਰਤਾਜ ਦੇ ਹੋਣ ਵਾਲੇ ਸ਼ੋਅ ਨੂੰ ਰੱਦ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਸਤਿੰਦਰ ਸਰਤਾਜ ਸ਼ੋਅ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਸਨ ਜਿਸ ਕਰਕੇ ਯੂਨੀਵਰਸਿਟੀ ਦੇ ਸੀਨੀਅਰ ਪ੍ਰੋਫੈਸਰ ਪੁਸ਼ਪਿੰਦਰ ਸਿੰਘ ਗਿੱਲ ਨੇ ਵੀ ਇਤਰਾਜ਼ ਜਤਾਇਆ ਸੀ। ਇਸ ਦੇ ਨਾਲ ਹੀ ਯੂਨੀਵਰਸਿਟੀ ਦੇ ਸੀਨੀਅਰ ਪ੍ਰੋਫੈਸਰ ਨੇ ਦੋਸ਼ ਲਾਇਆ ਕਿ ਇਸ ਨਾਲ ਅਕਾਦਮਿਕ ਮਾਹੌਲ ਵੀ ਖਰਾਬ ਹੋਵੇਗਾ। ਇਸ ਤੋਂ ਬਾਅਦ ਯੂਨੀਵਰਸਿਟੀ ਦੇ ਚਾਂਸਲਰ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਪੱਤਰ ਲਿਖਿਆ ਸੀ। ਇਸ ਤੋਂ ਬਾਅਦ ਹੁਣ ਅੱਜ ਪੰਜਾਬੀ ਯੂਨੀਵਰਸਿਟੀ ਨੇ 8 ਅਕਤੂਬਰ ਨੂੰ ਹੋਣ ਵਾਲੇ ਸਤਿੰਦਰ ਸਰਤਾਜ ਦੇ ਸ਼ੋਅ ਨੂੰ ਰੱਦ ਕਰ ਦਿੱਤਾ ਹੈ।


SatinderSartajshow

ਦੱਸ ਦੇਈਏ ਕਿ ਸਤਿੰਦਰ ਸਰਤਾਜ ਦੇ ਹੋਣ ਵਾਲੇ ਸ਼ੋਅ ਦੀਆਂ ਟਿਕਟਾਂ ਨੂੰ ਲੈ ਕੇ ਸੈਕੁਲਰ ਯੂਥ ਫੈਡਰੇਸ਼ਨ ਆਫ ਇੰਡੀਆ (ਸੈਫੀ) ਵੱਲੋਂ ਇਤਰਾਜ਼ ਪ੍ਰਗਟਾਉਂਦਿਆਂ ਯੂਨੀਵਰਸਿਟੀ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕੀਤੇ ਸਨ।


ਇਹ ਵੀ ਪੜ੍ਹੋ: ਮੁਹਾਲੀ 'ਚ ਝੂਲਾ ਟੁੱਟਣ ਦੇ ਮਾਮਲੇ 'ਚ ਪ੍ਰਬੰਧਕਾਂ ਦੀ ਗਲਤੀ ਆਈ ਸਾਹਮਣੇ, ਬਿਨਾਂ NOC ਤੋਂ ਚੱਲ ਰਹੇ ਸੀ ਝੂਲਾ

ਸੈਫ਼ੀ ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਇਕਾਈ ਦੇ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ 6 ਮਈ ਨੂੰ ਯੂਨੀਵਰਸਿਟੀ ਡੀਨ ਵਿਦਿਆਰਥੀ ਭਲਾਈ ਵੱਲੋਂ ਵਪਾਰਿਕ ਅਤੇ ਪ੍ਰਮੋਸ਼ਨਲ ਪੱਧਰ ਦੇ ਪ੍ਰੋਗਰਾਮਾਂ ਉੱਪਰ ਪੂਰਨ ਪਾਬੰਦੀ ਲਗਾਈ ਜਾਂਦੀ ਹੈ ਦੂਜੇ ਪਾਸੇ ਹੁਣ ਨਿੱਜੀ ਲਾਲਚਾਂ ਅਤੇ ਕੁਝ ਲੋਕਾਂ ਨੂੰ ਮੁਨਾਫ਼ੇ ਦਿਵਾਉਣ ਲਈ 10-10 ਹਜ਼ਾਰ ਵਿਚ ਟਿਕਟਾਂ ਵੇਚ ਮੁਨਾਫ਼ੇ ਕਮਾਉਣ ਵਾਲੇ ਸ਼ੋਅ ਦੀ ਪ੍ਰਵਾਨਗੀ ਦੇ ਦਿੱਤੀ ਜਾਂਦੀ ਹੈ।


(ਪਟਿਆਲਾ ਤੋਂ ਗਗਨਦੀਪ ਆਹੂਜਾ ਦੀ ਰਿਪੋਰਟ )



-PTC News

Related Post