ਰਾਜਪੁਰਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 3 ਕਿਲੋ ਅਫੀਮ ਨਾਲ 2 ਨਸ਼ਾ ਤਸਕਰ ਕੀਤੇ ਕਾਬੂ

By  Riya Bawa August 29th 2022 12:49 PM -- Updated: August 29th 2022 08:12 PM

ਰਾਜਪੁਰਾ: ਪੰਜਾਬ ਵਿੱਚੋਂ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਖਿਲਾਫ਼ ਪੁਲਿਸ ਵੱਲੋਂ ਪੂਰੀ ਸਖ਼ਤੀ ਕੀਤੀ ਹੋਈ ਹੈ। ਇਸ ਦੇ ਚਲਦੇ ਅੱਜ ਰਾਜਪੁਰਾ ਪੁਲਿਸ ਦੇ ਸੀ ਆਈ ਏ ਟੀਮ ਵੱਲੋਂ ਅੰਤਰਰਾਜੀ ਨਸ਼ੇ ਦੇ 2 ਤਸਕਰ ਭਰਾਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਤੋਂ ਅਫੀਮ ਪੰਜਾਬ ਲਿਆ ਕੇ ਵੇਚਣ ਦੇ ਦੋਸ਼ ਹੇਠ ਦੋ ਭਰਾਵਾਂ ਖਿਲਾਫ ਮੁਕੱਦਮਾ ਵੀ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਰਾਜਪੁਰਾ ਥਾਣੇ ਵਿਚ ਐੱਨਡੀਪੀਐੱਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਦੋਸ਼ੀਆਂ ਦੀ ਪਛਾਣ ਰਾਜਪੁਰਾ ਰੇਲਵੇ ਸਟੇਸ਼ਨ ਦੇ ਨਜ਼ਦੀਕ ਪ੍ਰੇਮ ਕਾਲੋਨੀ ਦੇ ਅਜੈ ਕੁਮਾਰ ਅਤੇ ਸੰਜੀਵ ਕੁਮਾਰ ਵਜੋਂ ਹੋਈ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਇਹ ਦੋਵੇਂ ਭਰਾ ਹਨ ਅਤੇ ਸਬਜ਼ੀ ਦਾ ਕੰਮ ਕਰਦੇ ਹਨ। ਦੋਨੋਂ ਭਰਾ ਹਿਮਾਚਲ ਪ੍ਰਦੇਸ਼ ਤੋਂ ਸਬਜ਼ੀ ਰਾਜਪੁਰਾ ਲਿਆ ਕੇ ਵੇਚਦੇ ਹਨ। ਇਹ ਦੋਵੇਂ ਭਰਾਵਾਂ ਸਬਜ਼ੀ ਲਿਆਉਣ ਦੀ ਆੜ ਵਿਚ ਅਫੀਮ ਹਿਮਾਚਲ ਪ੍ਰਦੇਸ਼ ਦੇ ਕੁੱਲੂ ਤੋਂ ਲਿਆ ਕੇ ਪੰਜਾਬ ਵਿਚ ਸਪਲਾਈ ਕਰਦੇ ਸਨ।

ਇਹ ਵੀ ਪੜ੍ਹੋ: Share Market: ਜ਼ਬਰਦਸਤ ਗਿਰਾਵਟ ਨਾਲ ਖੁੱਲ੍ਹਿਆ ਸ਼ੇਅਰ ਬਾਜ਼ਾਰ, ਰੁਪਿਆ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚਿਆ

ਬੀਤੇ ਦਿਨ ਹਿਮਾਚਲ ਪ੍ਰਦੇਸ਼ ਦੀ ਨੰਬਰ ਦੀ ਕਾਰ ਜਦੋਂ ਇਕ ਨਾਕੇ ਤੇ ਰੋਕੀ ਗਈ ਤਾਂ ਪੁਲਿਸ ਨੂੰ ਦੇਖ ਕੇ ਦੋਸ਼ੀ ਕਾਰ ਭਜਾਉਣ ਲੱਗੇ ਅਤੇ ਦੋਸ਼ੀਆਂ ਨੂੰ ਕਾਬੂ ਕਰਨ ਤੋਂ ਬਾਅਦ 3 ਕਿਲੋ 117 ਗ੍ਰਾਮ ਅਫੀਮ ਅਤੇ 8 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਹੋਈ ਹੈ। ਪੁਲਿਸ ਅਨੁਸਾਰ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਰਿਮਾਂਡ ਲੈ ਕੇ ਹੋਰ ਵਧੇਰੇ ਪੁੱਛ ਗਿੱਛ ਕੀਤੀ ਜਾਵੇਗੀ ਅਤੇ ਕਿਹੜੇ ਡੀਲਰਾਂ ਨੂੰ ਇਹ ਨਸ਼ਾ ਵੇਚਦੇ ਸਨ ਉਸ ਦੀ ਪੈੜ ਵੀ ਨੱਪੀ ਜਾਵੇਗੀ।

(ਗਗਨਦੀਪ ਆਹੂਜਾ ਦੀ ਰਿਪੋਰਟ )

-PTC News

Related Post