ਲੰਮੇ ਵਕਫ਼ੇ ਮਗਰੋਂ ਅਦਾਕਾਰਾ ਰੇਖਾ ਬਿਖੇਰੇਗੀ ਆਪਣੀ ਅਦਾਕਾਰੀ ਦੇ ਜਲਵੇ, ਪੁੱਜੀ ਬੈਂਕਾਕ

By  Joshi June 23rd 2018 02:57 PM -- Updated: June 23rd 2018 03:42 PM

ਫਿਲਮ ਜਗਤ ਦੀ ਮਸ਼ਹੂਰ ਅਦਾਕਾਰਾ ਰੇਖਾ ਬਾਲੀਵੁੱਡ ਦੀਆਂ ਹਸਤੀਆਂ ਵਿੱਚ ਤਾਂ ਵਿਚਰ ਰਹੀ ਹੈ -ਪਰ ਅਜੇ ਤੱਕ ਉਹਨਾਂ ਨੇ ਬਾਲੀਵੁੱਡ ਦੀਆਂ ਫਿਲਮਾਂ ਤੋਂ ਥੋੜੀ ਦੂਰੀ ਬਣਾ ਕੇ ਰੱਖੀ ਹੈ। ਆਪਣੀ ਅਦਾਕਾਰੀ ਅਤੇ ਖੂਬਸੂਰਤੀ ਦੇ ਜਲਵੇ ਵਿੱਚ ਆਪਣੇ ਫੈਨਸ ਨੂੰ ਕੀਲਣ ਵਾਲੀ ਬਾਕਮਾਲ ਅਦਾਕਾਰਾ ਹੁਣ ਇੱਕ ਨਵੇਂ ਤਰੀਕੇ ਨਾਲ ਆਪਣੇ ਦਰਸ਼ਕਾਂ ਦੇ ਰੂਬਰੂ ਹੋਵੇਗੀ। rekha acting show bangkokਤੁਹਾਨੂੰ ਦੱਸ ਦੇਈਏ ਕਿ 2018 ਦੇ ਆਈਫ਼ਾ ਐਵਾਰਡ ਵਿੱਚ ਸ਼ਿਰਕਤ ਕਰਨ ਲਈ ਇਹ ਪ੍ਰਸਿੱਧ ਅਦਾਕਾਰਾ ਰੇਖਾ ਬੈਂਕਾਕ ਵਿਖੇ ਅੱਪੜ ਚੁੱਕੀ ਹੈ। rekha acting show bangkokਦੱਸਣਯੋਗ ਹੈ ਕਿ ਰੇਖਾ ਫਿਲਮੀ ਦੁਨੀਆਂ ਵਿੱਚ ਆਪਣੇ ਵੀਹ ਸਾਲਾਂ ਦੇ ਲੰਮੇ ਵਕਫ਼ੇ ਦੇ ਬਾਅਦ ਆਈਫ਼ਾ ਦੀ ਸਟੇਜ 'ਤੇ ਆਪਣੀ ਅਦਾਕਾਰੀ ਅਤੇ ਡਾਂਸ ਦੇ ਜਲਵੇ ਬਿਖੇਰੇਗੀ। rekha acting show bangkokਇਨ੍ਹੇ ਲੰਮੇ ਸਮੇਂ ਦੇ ਬਾਅਦ ਰੇਖਾ ਨੂੰ ਸਟੇਜ 'ਤੇ ਵੇਖਣ ਲਈ ਉਸਦੇ ਫੈਨਸ ਅਤੇ ਦਰਸ਼ਕ ਬੇਸਬਰੀ ਨਾਲ ਉਸ ਦਾ ਇੰਤਜ਼ਾਰ ਕਰ ਰਹੇ ਹਨ । —PTC News

Related Post