ਸੀਨੀਅਰ ਵਕੀਲ ਰਾਮ ਜੇਠਮਲਾਨੀ ਦੇ ਦੇਹਾਂਤ 'ਤੇ PM ਮੋਦੀ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ

By  Jashan A September 8th 2019 12:48 PM

ਸੀਨੀਅਰ ਵਕੀਲ ਰਾਮ ਜੇਠਮਲਾਨੀ ਦੇ ਦੇਹਾਂਤ 'ਤੇ PM ਮੋਦੀ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ,ਨਵੀਂ ਦਿੱਲੀ: ਸੀਨੀਅਰ ਵਕੀਲ ਰਾਮ ਜੇਠਮਲਾਨੀ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ ਹੈ। 95 ਸਾਲਾਂ ਰਾਮ ਜੇਠਮਲਾਨੀ ਲੰਬੇ ਸਮੇਂ ਤੋਂ ਬੀਮਾਰ ਸਨ, ਜਿਨ੍ਹਾਂ ਨੇ ਅੱਜ ਸਵੇਰੇ ਆਖਰੀ ਸਾਹ ਲਏ।ਉਹਨਾਂ ਦੇ ਦੇਹਾਂਤ 'ਤੇ ਰਾਜਨੀਤਿਕ ਨੇਤਾਵਾਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।

https://twitter.com/narendramodi/status/1170552265389666304?s=20

ਇਸ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਉਹਨਾਂ ਦੇ ਦੇਹਾਂਤ 'ਤੇ 'ਤੇ ਸੋਗ ਜ਼ਾਹਰ ਕੀਤਾ।ਉਨ੍ਹਾਂ ਨੇ ਕਿਹਾ ਕਿ ਦੇਸ਼ ਨੇ ਅਸਾਧਾਰਣ ਹੁਨਰ ਦੇ ਧਨੀ ਵਕੀਲ ਅਤੇ ਮਸ਼ਹੂਰ ਸ਼ਖਸੀਅਤ ਨੂੰ ਗੁਆ ਦਿੱਤਾ, ਜਿਨ੍ਹਾਂ ਨੇ ਅਦਾਲਤਾਂ ਅਤੇ ਸੰਸਦ 'ਚ ਕਾਫੀ ਯੋਗਦਾਨ ਦਿੱਤਾ। ਉਹਨਾਂ ਕਿਹਾ ਕਿ ਐਮਰਜੈਂਸੀ ਦੇ ਬੁਰੇ ਦਿਨਾਂ ਦੌਰਾਨ ਉਨ੍ਹਾਂ ਨੇ ਧੀਰਜ ਅਤੇ ਜਨਤਕ ਆਜ਼ਾਦੀ ਲਈ ਉਨ੍ਹਾਂ ਦੀ ਲੜਾਈ ਨੂੰ ਯਾਦ ਰੱਖਿਆ ਜਾਵੇਗਾ।

ਹੋਰ ਪੜ੍ਹੋ:ਕਾਂਗਰਸ ਸਰਕਾਰ ਜੁਆਬ ਦੇਵੇ ਕਿ ਫੰਡ ਹੋਣ ਦੇ ਬਾਵਜੂਦ ਇਸ ਨੇ ਹੜ੍ਹਾਂ ਦਾ ਮੁਆਵਜ਼ਾ ਕਿਉਂ ਰੋਕ ਕੇ ਰੱਖਿਆ ਹੈ: ਸ਼੍ਰੋਮਣੀ ਅਕਾਲੀ ਦਲ

https://twitter.com/narendramodi/status/1170552268246011904?s=20

ਪੀ. ਐੱਮ. ਮੋਦੀ ਨੇ ਟਵੀਟ ਕੀਤਾ, ''ਰਾਮ ਜੇਠਮਲਾਨੀ ਜੀ ਦੇ ਦਿਹਾਂਤ ਨਾਲ ਭਾਰਤ ਨੇ ਇਕ ਅਸਾਧਾਰਣ ਹੁਨਰ ਦੇ ਧਨੀ ਵਕੀਲ ਅਤੇ ਮਸ਼ਹੂਰ ਹਸਤੀ ਨੂੰ ਗੁਆ ਦਿੱਤਾ।

https://twitter.com/narendramodi/status/1170552260536832000?s=20

ਮੋਦੀ ਨੇ ਕਿਹਾ ਕਿ ਜੇਠਮਲਾਨੀ ਹਾਜ਼ਿਰਜਵਾਬ, ਸਾਹਸੀ ਅਤੇ ਕਿਸੇ ਵੀ ਵਿਸ਼ੇ 'ਤੇ ਖੁਦ ਨੂੰ ਨਿਡਰਤਾਪੂਰਨ ਜ਼ਾਹਰ ਕਰਨ ਤੋਂ ਝਿਜਕਦੇ ਨਹੀਂ ਸਨ। ਉਨ੍ਹਾਂ ਨੇ ਕਿਹਾ ਕਿ ਮੈਂ ਖੁਦ ਨੂੰ ਕਿਸਮਤਵਾਲਾ ਸਮਝਦਾ ਹਾਂ ਕਿ ਮੈਨੂੰ ਰਾਮ ਜੇਠਮਲਾਨੀ ਜੀ ਨਾਲ ਗੱਲਬਾਤ ਕਰਨ ਦੇ ਕਈ ਮੌਕੇ ਮਿਲੇ।

-PTC News

Related Post