ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ ਦੀ ਸਲਾਨਾ ਪ੍ਰੀਖਿਆ ਮੁਲਤਵੀ

By  Riya Bawa January 25th 2022 04:16 PM -- Updated: January 25th 2022 04:22 PM

ਅੰਮ੍ਰਿਤਸਰ: ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਵੱਲੋਂ ਕਰਵਾਏ ਜਾਂਦੇ ਦੋ ਸਾਲਾ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ ਦੀ ਸਲਾਨਾ ਪ੍ਰੀਖਿਆ ਜੋ 28 ਤੇ 29 ਜਨਵਰੀ 2022 ਨੂੰ ਕਰਵਾਈ ਜਾਣੀ ਸੀ, ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਧਰਮ ਪ੍ਰਚਾਰ ਕਮੇਟੀ ਦੇ ਵਧੀਕ ਸਕੱਤਰ ਡਾ. ਪਰਮਜੀਤ ਸਿੰਘ ਸਰੋਆ ਨੇ ਦੱਸਿਆ ਕਿ ਧਰਮ ਪ੍ਰਚਾਰ ਕਮੇਟੀ ਵੱਲੋਂ ਹਰ ਸਾਲ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ ਦੀ ਪ੍ਰੀਖਿਆ ਲਈ ਜਾਂਦੀ ਹੈ, ਜੋ ਇਸ ਵਾਰ 28-29 ਜਨਵਰੀ ਨੂੰ ਹੋਣੀ ਸੀ। ਪਰੰਤੂ ਕੋਰੋਨਾ ਮਹਾਂਮਾਰੀ ਕਾਰਨ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਕੂਲ/ਕਾਲਜ ਬੰਦ ਕਰ ਦਿੱਤੇ ਗਏ ਹਨ।

ਅਜਿਹੇ ਹਲਾਤਾਂ ਕਰਕੇ ਸਕੂਲਾਂ/ਕਾਲਜਾਂ ਵਿੱਚ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ ਦੀ ਪ੍ਰੀਖਿਆ ਕਰਵਾਉਣੀ ਅਸੰਭਵ ਹੈ। ਉਨ੍ਹਾਂ ਕਿਹਾ ਕਿ ਧਰਮ ਪ੍ਰਚਾਰ ਕਮੇਟੀ ਵੱਲੋਂ ਪੱਤਰ-ਵਿਹਾਰ ਕੋਰਸ ਦੀ ਪ੍ਰੀਖਿਆ ਫਿਲਹਾਲ ਮੁਲਤਵੀ ਕਰ ਦਿੱਤੀ ਗਈ ਹੈ ਅਤੇ ਜਦੋਂ ਸਕੂਲ/ਕਾਲਜ ਖੁੱਲਣ ਸਬੰਧੀ ਨਵੇਂ ਆਦੇਸ਼ ਆਉਣਗੇ ਤਾਂ ਪ੍ਰੀਖਿਆ ਦੀਆਂ ਅਗਲੀਆਂ ਤਾਰੀਕਾਂ ਸਬੰਧੀ ਸੂਚਿਤ ਕਰ ਦਿੱਤਾ ਜਾਵੇਗਾ।

-PTC News

Related Post