ਦੇਸ਼ ਦੀ ਪਹਿਲੀ ਆਨਲਾਈਨ 'Udhaar Ki Dukaan', ਹੁਣੇ ਸਾਮਾਨ ਖਰੀਦੋ, ਬਾਅਦ 'ਚ ਦੇਵੋ ਪੈਸੇ

By  Shanker Badra August 28th 2020 06:32 PM

ਦੇਸ਼ ਦੀ ਪਹਿਲੀ ਆਨਲਾਈਨ 'Udhaar Ki Dukaan', ਹੁਣੇ ਸਾਮਾਨ ਖਰੀਦੋ, ਬਾਅਦ 'ਚ ਦੇਵੋ ਪੈਸੇ:ਨਵੀਂ ਦਿੱਲੀ : ਭਾਰਤ 'ਚ ਆਨਲਾਈਨ ਸ਼ਾਪਿੰਗ ਕਰਨ ਵਾਲਿਆਂ ਨੂੰ ਅੱਜ ਤੋਂ ਨਵੀਂ ਸਹੂਲਤ ਮਿਲਣ ਜਾ ਰਹੀ ਹੈ। ਜਿਸ ਤਹਿਤ ਇਸ ਪਲੇਟਫਾਰਮ 'ਤੇ ਅੱਜ ਸਾਮਾਨ ਉਧਾਰ ਖਰੀਦੋ ਤੇ ਬਾਅਦ 'ਚ ਭੁਗਤਾਨ ਕਰਨਾ ਹੋਵੇਗਾ। ਪੁਣੇ ਦੀ ਮੁਦਰਾਕਿਵਕ ਫਿਨਟੇਕ ਕੰਪਨੀ ਦੇਸ਼ ਦੀ ਇਹ ਪਹਿਲੀ ਆਨਲਾਈਨ ਉਧਾਰ ਦੀ ਦੁਕਾਨ Udhaar Ki Dukaan ਲਿਆਈ ਹੈ ਤੇ CreditKart Fin Com ਨਾਮੀ ਇਹ ਪਲੇਟਫਾਰਮ ਅੱਜ ਤੋਂ ਸ਼ੁਰੂ ਹੋ ਰਿਹਾ ਹੈ। [caption id="attachment_426834" align="aligncenter" width="300"] ਦੇਸ਼ ਦੀ ਪਹਿਲੀ ਆਨਲਾਈਨ 'Udhaar Ki Dukaan', ਹੁਣੇ ਸਾਮਾਨ ਖਰੀਦੋ, ਬਾਅਦ 'ਚ ਦੇਵੋ ਪੈਸੇ[/caption] ਭਾਰਤ ਦੇ 2,3,4, ਤੇ 5 ਸ਼੍ਰੈਣੀ ਦੇ ਸ਼ਹਿਰਾਂ ਦੇ ਗਾਹਕਾਂ ਨੂੰ 'ਹੁਣ ਖਰੀਦੋ, ਭੁਗਤਾਨ ਬਾਅਦ 'ਚ' ਦੀ ਸਹੂਲਤ ਦਿੱਤੀ ਜਾਵੇਗੀ। ਇਸ 'ਚ ਵੀ ਗਾਹਕਾਂ ਨੂੰ ਬਿਨਾਂ ਵਿਆਜ ਤੇ ਪ੍ਰੋਸੈਸਿੰਗ ਫੀਸ ਦੇ ਖਰੀਦਦਾਰੀ ਦਾ ਮੌਕਾ ਮਿਲੇਗਾ। ਕੰਪਨੀ ਮੁਤਾਬਕ ਮੌਜੂਦਾ ਸਮੇਂ 'ਚ ਆਰਥਿਕ ਸਮੇਂ 'ਚ ਆਰਥਿਕ ਦ੍ਰਿਸ਼ਟੀ ਤੋਂ ਫਿਨਕਾਮ ਬਹੁਤ ਜ਼ਰੂਰੀ ਹੋ ਗਿਆ ਹੈ। ਇਸ ਨਾਲ ਗਤੀ ਆਰਾਮਦਾਇਕ ਅਨੁਭਾਵ ਦੋਵੇਂ ਮਿਲਦੇ ਹਨ। [caption id="attachment_426833" align="aligncenter" width="300"] ਦੇਸ਼ ਦੀ ਪਹਿਲੀ ਆਨਲਾਈਨ 'Udhaar Ki Dukaan', ਹੁਣੇ ਸਾਮਾਨ ਖਰੀਦੋ, ਬਾਅਦ 'ਚ ਦੇਵੋ ਪੈਸੇ[/caption] Swapnil Madiyar ਦਾ ਇਹ ਆਈਡੀਆ ਹੈ ਤੇ ਉਨ੍ਹਾਂ ਨੇ ਕਿਹਾ ਕਿ ਇਸ ਰਾਹੀਂ ਨਿਰਮਾਤਾਵਾਂ ਨੂੰ ਸਿੱਧੇ ਗਾਹਕਾਂ ਨਾਲ ਜੋੜਣਾ ਚਾਹੁੰਦੇ ਹਨ ਤਾਂ ਜੋ ਸਪਲਾਈ ਚੈਨ ਛੋਟੀ ਹੋ ਸਕੇ ਤੇ ਗਾਹਕਾਂ ਨੂੰ ਵੀ ਘੱਟ ਕੀਮਤ 'ਤੇ ਸਾਮਾਨ ਉਪਲਬਧ ਹੋ ਸਕੇ। ਗਾਹਕ ਜਦੋਂ ਕੰਪਨੀ ਦਾ ਬਿਹਤਰ 'ਤੇ ਸਾਈਨਅਪ ਕਰੋਗੇ ਉਦੋਂ ਉਨ੍ਹਾਂ ਨੂੰ 'ਹੁਣ ਖਰੀਦੋ, ਬਾਅਦ 'ਚ ਭੁਗਤਾਨ' ਦਾ ਬਦਲਾਅ ਦਿਖਾਈ ਦੇਵੇਗਾ। ਇਸ ਨਾਲ ਘਰੇਲੂ ਵਪਾਰ ਨੂੰ ਉਤਸ਼ਾਹ ਮਿਲੇਗਾ ਤੇ ਆਤਮਨਿਰਭਰ ਭਾਰਤ ਵੱਲ ਪਹਿਲਾਂ ਕਦਮ ਹੋਵੇਗਾ। ਦੁਕਾਨ ਤੋਂ ਸਾਮਾਨ ਖਰੀਦਣ ਲਈ ਕਿਸੇ ਵੀ ਤਰ੍ਹਾਂ ਕਿਸੇ ਵੀ ਤਰ੍ਹਾਂ ਦਾ ਡਾਊਨ ਪੈਮੇਂਟ ਜਾਂ ਪ੍ਰੋਸੈਸਿੰਗ ਫੀਸ ਨਹੀਂ ਲੱਗੇਗੀ ,ਜਿਸ ਕੋਲ ਸਮਾਰਟਫੋਨ ਹੈ ਉਹ ਹੁਣ ਆਸਾਨੀ ਨਾਲ ਇਸ ਪਲੇਟਫਾਰਮ ਤੋਂ ਸ਼ਾਪਿੰਗ ਕਰ ਸਕਣਗੇ। ਇਸ ਪਲੇਟਫਾਰਮ 'ਤੇ ਕੱਪੜੇ, ਫੁਟਵੇਅਰ, ਬੈਗ, ਅਕਸੈਸਰੀਜ਼, ਘਰੇਲੂ ਪ੍ਰੋਡਕਟਸ, ਇਲੈਕਟ੍ਰਾਨਿਕ ਸਾਮਾਨ ਉਪਲਬਧ ਹੋਵੇਗਾ। -PTCNews

Related Post