ਸੈਕਰਾਮੈਂਟੋ ਵਿਖੇ 20 ਸਾਲਾ ਸਿੱਖ ਦਾ ਨੌਜਵਾਨ ਗੋਲੀਆਂ ਮਾਰ ਕੇ ਕਤਲ, ਮੁਜਰਿਮ ਗ੍ਰਿਫਤਾਰ

By  Joshi July 28th 2017 01:05 PM -- Updated: July 28th 2017 01:31 PM

Sikh gas station employee shot dead ਬੀਤੇ ਦਿਨ ਦੇਰ ਸ਼ਾਮ ਸੈਕਰਾਮੈਂਟੋ ਵਿਖੇ ਇਕ ਗੈਸ ਸਟੇਸ਼ਨ ਤੇ ਕੰਮ ਕਰ ਰਹੇ 20 ਸਾਲਾ ਸਿੱਖ ਨੌਜਵਾਨ ਸਿਮਰਨਜੀਤ ਸਿੰਘ ਦਾ ਕੁਝ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਬਾਅਦ ਵਿਚ ਪੁਲਿਸ ਨੇ ਇਸ ਮਾਮਲੇ ਵਿਚ ਅਲੈਗਜ਼ੈਂਡਰ ਲੂਪੇਜ਼ ਨਾਂ ਦੇ 40 ਸਾਲਾ ਸ਼ਖਸ ਨੂੰ ਗਿਰਫ਼ਤਾਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਸਿਮਰਨਜੀਤ ਸਿੰਘ 2 ਸਾਲ ਪਹਿਲਾਂ ਹੀ ਚੰਗੇ ਭਵਿੱਖ ਦੀ ਤਾਂਘ ਵਿਚ ਅਮਰੀਕਾ ਵਿਚ ਆਇਆ ਸੀ ਅਤੇ ਆਪਣੀ ਭੈਣ ਦੇ ਘਰ ਵਿਚ ਰਹਿੰਦਾ ਸੀ। ਉਹ ਦਿਨ ਵੇਲੇ ਪੜਾਈ ਕਰਦਾ ਸੀ ਅਤੇ ਰਾਤ ਵੇਲੇ ਗੈਸ ਸਟੇਸ਼ਨ ਅਤੇ ਕਨਵੀਨੀਏਂਸ ਸਟੋਰ ਤੇ ਕੰਮ ਕਰਦਾ ਸੀ।Sikh boy killed in Newyorkਇਹ ਵਾਰਦਾਤ ਉਸ ਵੇਲੇ ਹੋਈ ਜਦ ਸਿਮਰਨਜੀਤ ਸਿੰਘ ਸਟੋਰ ਦੇ ਬਿਲਕੁਲ ਬਾਹਰ ਪਾਰਕਿੰਗ ਲੋਟ ਵਿਚ ਕੰਮ ਕਰ ਰਿਹਾ ਸੀ ਅਤੇ ਪਾਰਕਿੰਗ ਲੋਟ ਵਿਚ ਖੇਡ ਕੁਝ ਲੋਕਾਂ ਵਿਚੋਂ ਇਕ ਨੇ ਉਸਤੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ। ਤਸਵੀਰਾਂ ਵਿਚ ਤੁਸੀਂ ਵੇਖ ਸਕਦੇ ਹੋ ਕਿ ਕੁਝ ਗੋਲੀਆਂ ਸਟੋਰ ਦੇ ਸ਼ੀਸ਼ੇਆਂ ਵਿਚ ਲੱਗੀਆਂ ਨੇ. ਸਿਮਰਨਜੀਤ ਸਿੰਘ ਦੀ ਮੌਤ ਮੌਕੇ ਤੇ ਹੀ ਹੋ ਗਈ ਸੀ ਤੇ ਫੋਰਨ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ। ਹੁਣ ਪੁਲਿਸ ਨੇ ਇਸ ਮਾਮਲੇ ਵਿਚ ਅਲੈਗਜ਼ੈਂਡਰ ਲੂਪੇਜ਼ ਨਾਂ ਦੇ 40 ਸਾਲਾ ਸ਼ਖਸ ਨੂੰ ਗਿਰਫ਼ਤਾਰ ਕਰ ਲਿਆ ਹੈ ਅਤੇ ਉਸ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ। ਜਿਕਰਯੋਗ ਹੈ ਕਿ ਸਿਮਰਨਜੀਤ ਸਿੰਘ ਮੂਲ ਰੂਪ ਨਾਲ ਪੰਜਾਬ ਦੇ ਮੋਹਾਲੀ ਸ਼ਹਿਰ ਨਾਲ ਸੰਬੰਧ ਰੱਖਦਾ ਦੱਸਿਆ ਜਾ ਰਿਹਾ ਹੈ ਅਤੇ ਇਸ ਵਾਰਦਾਤ ਕਾਰਣ ਪੰਜਾਬੀ ਭਾਈਚਾਰੇ ਵਿਚ ਰੋਸ ਅਤੇ ਦੁੱਖ ਦਾ ਮਾਹੌਲ ਬਣਿਆ ਹੋਇਆ ਹੈ। ਪੰਜਾਬੀ ਭਾਈਚਾਰੇ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਸਟੋਰਾਂ ਵਿਚ ਕੰਮ ਕਰਦੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਹਮਲਾਵਰ ਨੂੰ ਸਖ਼ਤ ਤੋਂ ਸਖਤ ਸਜ਼ਾ ਦਵਾਈ ਜਾਏ। —PTC News

Related Post