ਅੱਜ ਦੇ ਦਿਨ ਕੀ ਹੋਇਆ ਸੀ ਸਿੱਖ ਇਤਿਹਾਸ 'ਚ ?

By  Shanker Badra November 16th 2017 12:22 PM -- Updated: November 16th 2017 05:08 PM

ਅੱਜ ਦੇ ਦਿਨ ਕੀ ਹੋਇਆ ਸੀ ਸਿੱਖ ਇਤਿਹਾਸ 'ਚ ?ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਦੇ ਦਸਵੇਂ ਵਾਰਿਸ ਥਾਪ ਕੇ ਆਪ ਕਸ਼ਮੀਰੀ ਪੰਡਿਤਾਂ ਦੀ ਰੱਖਿਆ ਲਈ ਭਾਈ ਮਤੀ ਦਾਸ ਜੀ,ਭਾਈ ਸਤੀ ਦਾਸ ਜੀ,ਭਾਈ ਜੈਤਾ ਜੀ ਅਤੇ ਭਾਈ ਦਿਆਲਾ ਜੀ ਆਦਿ ਸਿੱਖਾਂ ਨਾਲ ਦਿੱਲੀ ਵੱਲ ਕੁਰਬਾਨੀ ਦੇਣ ਚੱਲ ਪਏ।ਅੱਜ ਦੇ ਦਿਨ ਕੀ ਹੋਇਆ ਸੀ ਸਿੱਖ ਇਤਿਹਾਸ 'ਚ ?ਗੁਰੂ ਸਾਹਿਬ ਨੂੰ ਔਰੰਗਜੇਬ ਦੇ ਸਾਹਮਣੇ ਲਿਆਂਦਾ ਗਿਆ ਤਾਂ ਉਸ ਨੇ ਇਸਲਾਮ ਦੀ ਮਹਿਮਾ ਗਾਉਂਦਿਆਂ ਗੁਰੂ ਜੀ ਨੂੰ ਇਸਲਾਮ ਕਬੂਲਣ ਲਈ ਪ੍ਰੇਰਿਆ।ਪਰ ਗੁਰੂ ਜੀ ਨੇ ਉਸ ਦੀ ਉਮੀਦ ਦੇ ਉਲਟ ਉੱਤਰ ਦਿੱਤਾ ਕਿ ਧਰਮ ਜਬਰਦਸਤੀ ਤਲਵਾਰਾਂ ਦੀ ਨੋਕ ਉੱਤੇ ਨਹੀਂ ਬਦਲਾਇਆ ਜਾ ਸਕਦਾ।ਅੰਤ 11 ਨਵੰਬਰ,1675 ਈ: ਨੂੰ ਚਾਂਦਨੀ ਚੌਕ ਵਿਖੇ ਕਾਜੀ ਨੇ ਫਤਵਾ ਪੜ੍ਹਿਆ।ਅੱਜ ਦੇ ਦਿਨ ਕੀ ਹੋਇਆ ਸੀ ਸਿੱਖ ਇਤਿਹਾਸ 'ਚ ?ਜੱਲਾਦ ਜਲਾਲਦੀਨ ਨੇ ਤਲਵਾਰ ਨਾਲ ਵਾਰ ਕੀਤਾ ਅਤੇ ਗੁਰੂ ਸਾਹਿਬ ਦਾ ਸੀਸ ਧੜ ਨਾਲੋਂ ਅਲੱਗ ਹੋ ਗਿਆ।ਪਰ ਆਪਣੇ ਮੂੰਹੋਂ ਸੀਅ ਨਾ ਉਚਾਰੀ।ਸਾਹੀ ਆਦੇਸ਼ ਸੀ ਕਿ ਗੁਰੂ ਜੀ ਦੇ ਸਰੀਰ ਦੇ ਟੁਕੜੇ-ਟੁਕੜੇ ਕਰ ਕੇ ਦਿੱਲੀ ਸ਼ਹਿਰ ਦੇ ਦਰਵਾਜਿਆਂ ਉੱਤੇ ਲਟਕਾਏ ਜਾਣ ਪਰ ਸ਼ਹੀਦੀ ਤੋਂ ਤੁਰੰਤ ਬਾਅਦ ਅਜਿਹੀ ਹਨੇਰੀ ਝੁੱਲੀ ਕਿ ਸਭ ਆਪੋ ਆਪਣੇ ਬਚਾਅ ਲਈ ਭੱਜ ਉੱਠੇ।ਗੁਰੂ ਜੀ ਸ਼ਹੀਦੀ ਮਗਰੋਂ ਭਾਈ ਜੈਤਾ (ਪਾਹੁਲ ਲੈਣ ਮਗਰੋਂ ਭਾਈ ਜੀਵਨ ਸਿੰਘ),ਭਾਈ ਨਾਨੂ ਰਾਮ,ਭਾਈ ਤੁਲਸੀ ਤੇ ਭਾਈ ਊਦਾ ਨੇ ਗੁਰੂ ਸਾਹਿਬ ਦਾ ਸੀਸ ਚੁਕ ਕੇ ਲਿਆਉਣ ਦੀ ਯੋਜਨਾ ਬਣਾਈ।ਅੱਜ ਦੇ ਦਿਨ ਕੀ ਹੋਇਆ ਸੀ ਸਿੱਖ ਇਤਿਹਾਸ 'ਚ ?ਭਾਈ ਜੈਤਾ ਟੋਕਰੀ ਸਿਰ 'ਤੇ ਚੁੱਕ ਕੇ ਲੈ ਗਿਆ ਅਤੇ ਰਾਤ ਦੇ ਹਨ੍ਹੇਰੇ ਵਿੱਚ ਗੁਰੂ ਸਾਹਿਬ ਦਾ ਸੀਸ ਚੁੱਕ ਲਿਆਇਆ ਜਿਸ ਨੂੰ ਮਗਰੋਂ ਭਾਈ ਜੈਤਾ,ਊਦਾ ਤੇ ਨਾਨੂ ਰਾਮ ਚੱਕ ਨਾਨਕੀ ਲੈ ਗਏ।ਉਹ ਦਿੱਲੀ ਤੋਂ ਚੱਲ ਕੇ ਬਾਗਪਤ ਪੁੱਜੇ ਅਤੇ ਇੱਥੋਂ ਜਮਨਾ ਦਰਿਆ ਪਾਰ ਕਰ ਕੇ ਕਰਨਾਲ,ਅੰਬਾਲਾ 'ਤੇ ਨਾਭਾ ਪੜਾਅ ਕਰਦੇ ਹੋਏ 16 ਨਵੰਬਰ ਨੂੰ ਕੀਰਤਪੁਰ ਤੋਂ ਬਾਅਦ ਅਨੰਦਪੁਰ ਸਾਹਿਬ ਪੁੱਜੇ।ਅੱਜ ਦੇ ਦਿਨ ਕੀ ਹੋਇਆ ਸੀ ਸਿੱਖ ਇਤਿਹਾਸ 'ਚ ?ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੀਸ ਸਤਿਕਾਰ ਪੂਰਵਕ ਪ੍ਰਾਪਤ ਕਰਦਿਆਂ ਭਾਈ ਜੈਤਾ ਜੀ ਨੂੰ 'ਰੰਘਰੇਟਾ ਗੁਰੂ ਕਾ ਬੇਟਾ' ਵਰ ਦਿੱਤਾ।ਗੁਰੂ ਜੀ ਦਾ ਧੜ ਭਾਈ ਲੱਖੀ ਸਾਹ ਆਪਣੇ ਘਰ ਲੈ ਗਿਆ।ਅੱਜ ਦੇ ਦਿਨ ਕੀ ਹੋਇਆ ਸੀ ਸਿੱਖ ਇਤਿਹਾਸ 'ਚ ?ਉਸ ਨੇ ਆਪਣੇ ਘਰ ਨੂੰ ਅਗਨ-ਭੇਂਟ ਕਰ ਕੇ ਗੁਰੂ ਜੀ ਦਾ ਦਾਹ-ਸੰਸਕਾਰ ਕੀਤਾ ਅਤੇ ਆਪ ਜੀ ਦੀਆਂ ਅਸਥੀਆਂ ਨੂੰ ਗਾਗਰ ਵਿੱਚ ਪਾ ਕੇ ਉਥੇ ਹੀ ਦੱਬ ਦਿੱਤਾ।ਅਗਲੇ ਦਿਨ ਸੀਸ ਦਾ ਸਸਕਾਰ ਮੌਜੂਦਾ ਗੁਰਦੁਆਰਾ ਸੀਸ ਗੰਜ (ਅਨੰਦਪੁਰ ਸਾਹਿਬ)ਵਾਲੀ ਥਾਂ 'ਤੇ ਕੀਤਾ ਗਿਆ।

ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ

-PTCNews

Related Post