ਸਿੱਖ ਇਤਿਹਾਸ, 5 ਮਾਰਚ, 1716 - ਜਦੋਂ ਸਿੰਘਾਂ ਨੇ ਲਾਲਚ ਜਾਂ ਮੌਤ ਦੇ ਡਰ ਨੂੰ ਠੋਕਰ ਮਾਰੀ ਪਰ ਧਰਮ ਨਹੀਂ ਹਾਰਿਆ

By  Joshi March 5th 2018 07:19 PM -- Updated: March 5th 2018 07:31 PM

Sikh History 5 March: ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ ਖਾਸ ਮਹੱਤਤਾ ਰੱਖਦਾ ਹੈ, ਕਿਉਂਕਿ ਅੱਜ ਦੇ ਦਿਨ ਸਿੱਖਾਂ ਨੇ ਇਹ ਸਾਬਿਤ ਕਰ ਕੇ ਵਿਖਾਇਆ ਸੀ ਕਿ ਕਿਸੇ ਵੀ ਕਿਸਮ ਦਾ ਡਰ ਜਾਂ ਲਾਲਚ ਉਹਨਾਂ ਨੂੰ ਆਪਣੇ ਧਰਮ ਤੋਂ ਪਿੱਛੇ ਨਹੀਂ ਮੋੜ ਸਕਦਾ।

੨੯ ਫਰਵਰੀ ਨੂੰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਕਾਫਲਾ ਦਿੱਲੀ ਪੁੱਜਾ ਤਾਂ ਅੱਜ ਦੇ ਦਿਨ ੫ ਮਾਰਚ, ੧੭੧੬ ਨੂੰ ਉਹਨਾਂ ਦੇ ੭੮੦ ਸਾਥੀ ਸਿੰਘਾਂ ਦਾ ਚਾਂਦਨੀ ਚੌਂਕ ਵਿਖੇ ਕਤਲੇਆਮ ਸ਼ੁਰੂ ਹੋਇਆ।

ਸਿੱਖਾਂ ਨੂੰ ਸੱਤ ਹਿੱਸਿਆਂ 'ਚ ਵੰਡਿਆ ਗਿਆ ਸੀ, ਜਿੱਥੇ ਹਰ ਰੋਜ਼ ੧੦੦ ਸਿੰਘਾਂ ਨੂੰ ਕਤਲ ਕੀਤਾ ਜਾਂਦਾ ਸੀ।

ਹਰ ਰੋਜ਼ ਸਿੱਖਾਂ ਨੂੰ ਟੋਲੀਆਂ 'ਚ ਕੋਤਵਾਲੀ 'ਚ ਲਿਜਾਇਆ ਜਾਂਦਾ ਸੀ, ਜਿੱਥੇ ਉਹਨਾਂ ਨੂੰ ਇਹ ਪੇਸ਼ਕਸ਼ ਕੀਤੀ ਜਾਂਦੀ ਸੀ ਕਿ ਸਿੱਖ ਧਰਮ ਛੱਡ ਇਸਲਾਮ ਕਬੂਲ ਲਵੋ ਤਾਂ ਤੁਹਾਡੀ ਜਾਨ ਬਖਸ਼ ਦਿੱਤੀ ਜਾਵੇਗੀ। ਇਹ ਕਤਲੇਆਮ ਸੱਤ ਦਿਨ ਤੱਕ ਜਾਰੀ ਰਿਹਾ।

ਸੱਤੇ ਦਿਨ ਇਹ ਪੇਸ਼ਕਸ਼ ਸਿੰਘਾਂ ਨੂੰ ਕੀਤੀ ਜਾਂਦੀ ਸੀ, ਪਰ ਸਿੱਖਾਂ ਨੇ ਆਪਣੇ ਧਰਮ ਅਤੇ ਅਣਖ ਨੂੰ ਬਰਕਰਾਰ ਰੱਖਦਿਆਂ ਜਾਲਮ ਦੀ ਈਨ ਨਾ ਮੰਨਦੇ ਹੋਏ, ਸ਼ਹੀਦੀ ਪਾਉਣੀ ਕਬੂਲ ਲਈ ਪਰ ਕਿਸੇ ਇੱਕ ਨੇ ਵੀ ਇਸਲਾਮ ਕਬੂਲ ਨਹੀਂ ਕੀਤਾ।

ਸਿੱਖ ਸ਼ਹੀਦ ਹੋਣ ਤੋਂ ਪਹਿਲਾਂ ਜੱਲਾਦ ਨੂੰ ਮੁਕਤਾ ਕਹਿੰਦੇ ਸਨ ਅਤੇ ਅੱਗੇ ਹੋ ਕੇ ਸ਼ਹੀਦੀਆਂ ਪਾਉਣ ਨੂੰ ਤਿਆਰ ਰਹਿੰਦੇ ਸਨ।

ਇਹ ਸਿੱਖ ਇਤਿਹਾਸ 'ਚ ਸਿੱਖਾਂ ਦੀ ਸੂਰਵੀਰਤਾ ਅਤੇ ਬਹਾਦਰੀ ਦਾ ਉਹ ਸੁਨਹਿਰੀ ਪੰਨਾ ਹੈ, ਜੋ ਕੌਮ ਦੀ ਵਿਲੱਖਣਤਾ, ਅਣਖ ਅਤੇ ਜਜ਼ਬੇ ਦੀ ਗਵਾਹੀ ਭਰਦਾ ਹੈ।

—PTC News

Related Post