ਬਰਫ਼ ਦੀ ਚਾਦਰ 'ਚ ਲਿਪਟੇ ਪਹਾੜ, ਸੈਲਾਨੀਆਂ 'ਚ ਖ਼ੁਸ਼ੀ ਦੀ ਲਹਿਰ

By  Riya Bawa January 13th 2022 11:38 AM

ਸ਼ਿਮਲਾ- ਦੇਸ਼ ਵਿਚ ਠੰਡ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਇਸ ਦੌਰਾਨ ਅੱਜ ਉਪਰੀ ਸ਼ਿਮਲਾ 'ਚ ਬਰਫਬਾਰੀ ਲਗਾਤਾਰ ਵੱਧ ਰਹੀ ਹੈ। ਬਰਫਬਾਰੀ ਤੋਂ ਬਾਅਦ ਉਪਰੀ ਸ਼ਿਮਲਾ ਤੇ ਭਰਮੌਰ 'ਚ ਜਨਜੀਵਨ ਆਮ ਨਹੀਂ ਹੋ ਪਾ ਰਿਹਾ ਹੈ। ਬੀਤੇ ਦਿਨੀ ਉਪਰੀ ਸ਼ਿਮਲਾ ਦੇ ਨਾਰਕੰਡਾ, ਖਿੜਕੀ ਅਤੇ ਖੜਪੱਥਰ ਵਿਚ ਬਰਫਬਾਰੀ ਦਾ ਦੌਰ ਜਾਰੀ ਰਿਹਾ। ਇਸ ਦੌਰਾਨ 3 ਤੋਂ 4 ਇੰਚ ਤੱਕ ਤਾਜ਼ਾ ਬਰਫਬਾਰੀ ਦਰਜ ਕੀਤੀ ਗਈ, ਜਿਸ ਨਾਲ ਖੋਲ੍ਹੇ ਗਏ ਰਸਤੇ ਵੀ ਮੁੜ ਪ੍ਰਭਾਵਿਤ ਹੋ ਗਏ। ਮੌਸਮ ਵਿਭਾਗ ਦੇ ਪੂਰਵ ਅਨੁਮਾਨ ਮੁਤਾਬਕ ਸੂਬੇ ਵਿਚ 15 ਜਨਵਰੀ ਤੱਕ ਮੌਸਮ ਸਾਫ ਰਹਿਣ ਦੇ ਆਸਾਰ ਹਨ। 16 ਜਨਵਰੀ ਨੂੰ ਮੁੜ ਮੀਂਹ ਅਤੇ ਬਰਫਬਾਰੀ ਦਾ ਦੌਰ ਸ਼ੁਰੂ ਹੋ ਜਾਵੇਗਾ। ਸੂਬੇ ਵਿਚ ਹੁਣ 2 ਦਿਨ ਧੁੰਦ ਦਾ ਯੈਲੋ ਅਲਰਟ ਹੈ। ਵੀਰਵਾਰ ਅਤੇ ਸ਼ੁੱਕਰਵਾਰ ਸੂਬੇ ਦੇ 6 ਜ਼ਿਲਿਆਂ ਵਿਚ ਸਵੇਰੇ ਅਤੇ ਸ਼ਾਮ ਦੇ ਸਮੇਂ ਧੁੰਦ ਛਾਈ ਰਹੇਗੀ। ਅਜਿਹੇ ਵਿਚ ਵਿਜ਼ੀਬਿਲਿਟੀ ਘੱਟ ਹੋਵੇਗੀ। ਸੈਲਾਨੀਆਂ ਅਤੇ ਸਥਾਨਕ ਲੋਕਾਂ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ। ਬਰਫਬਾਰੀ ਤੋਂ ਬਾਅਦ ਹਿਮਾਚਲ ਪ੍ਰਦੇਸ਼ ਵਿਚ ਸੜਕ ਰਸਤੇ ਵਿਚ ਤਿਲਕਣ ਨਾਲ ਹਾਦਸੇ ਵਧ ਗਏ ਹਨ। ਸੈਰ-ਸਪਾਟਾ ਵਾਲੀ ਥਾਂ ਜੋਤ ਵਿਚ ਚੰਡੀਗੜ੍ਹ ਦੇ ਸੈਲਾਨੀ ਬਰਫ ਵਿਚ ਪਿਛਲੇ 1 ਹਫਤੇ ਤੋਂ ਫਸੇ ਹਨ। ਆਲਮ ਇਹ ਹੈ ਕਿ ਚੰਬਾ ਅਤੇ ਚੁਵਾੜੀ ਜਾਣ ਵਾਲੇ ਦੋਵੇਂ ਰਸਤੇ ਭਾਰੀ ਬਰਫਬਾਰੀ ਕਾਰਨ ਬੰਦ ਹੋ ਚੁੱਕੇ ਹਨ ਅਤੇ ਸੈਲਾਨੀਆਂ ਦੇ ਵਾਹਨ 4 ਫੁੱਟ ਬਰਫ ਦੇ ਅੰਦਰ ਦੱਬ ਚੁੱਕੇ ਹਨ। ਦੋਵਾਂ ਪਾਸਿਆਂ ਤੋਂ ਰਸਤੇ ਖੋਲ੍ਹਣ ਦਾ ਕੰਮ ਜਾਰੀ ਹੈ। ਰਾਜਧਾਨੀ ਸ਼ਿਮਲਾ ਅਤੇ ਕੁਫਰੀ 'ਚ ਵੀ ਮੰਗਲਵਾਰ ਰਾਤ ਨੂੰ ਬਰਫਬਾਰੀ ਹੋਈ। ਸੋਲਨ, ਨਾਹਨ ਅਤੇ ਪਾਉਂਟਾ ਸਾਹਿਬ ਵਿੱਚ ਮੀਂਹ ਰਿਕਾਰਡ ਕੀਤਾ ਗਿਆ। ਹਿਮਾਚਲ ਵਿੱਚ 15 ਜਨਵਰੀ ਤੱਕ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। 16 ਜਨਵਰੀ ਤੋਂ, ਸਰਗਰਮ ਪੱਛਮੀ ਗੜਬੜ ਕਾਰਨ, ਬਾਰਸ਼ ਅਤੇ ਬਰਫਬਾਰੀ ਦੀ ਸੰਭਾਵਨਾ ਹੈ। ਵੇਖੋ Photos--- -PTC News

Related Post