ਦਾਸਤਾਨ-ਏ-ਸ਼ਹਾਦਤ: "ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ"

By  Jashan A December 25th 2018 10:48 AM

ਦਾਸਤਾਨ-ਏ-ਸ਼ਹਾਦਤ: "ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ"

ਚਮਕੌਰ ਸਾਹਿਬ ਦਾ ਕਿਲ੍ਹਾ ਛੱਡਦੇ ਵਕਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲਾਂ ਨੂੰ ਭੁਲੇਖਾ ਪਾਉਣ ਦੇ ਲਈ ਭਾਈ ਸੰਗਤ ਸਿੰਘ ਨੂੰ ਆਪਣੀ ਕਲਗੀ ਲਗਾ ਦਿੱਤੀ।ਭਾਈ ਸੰਗਤ ਸਿੰਘ ਦਾ ਚਿਹਰਾ ਗੁਰੂ ਗੋਬਿੰਦ ਸਿੰਘ ਜੀ ਨਾਲ ਬਹੁਤ ਮਿਲਦਾ ਸੀ ਸੋ ਸਿੰਘਾਂ ਨੇ ਯੋਜਨਾ ਬਣਾਈ ਕਿ ਭਾਈ ਸੰਗਤ ਸਿੰਘ ਜੀ ਨੂੰ ਕਲਗੀ ਲਗਾ ਕਿ ਕਿਲ੍ਹੇ ਦੇ ਉੱਪਰ ਖੜਾ ਕੀਤਾ ਜਾਵੇ ਤਾਂ ਜੋ ਮੁਗਲਾਂ ਦਾ ਧਿਆਨ ਕਿਲ੍ਹੇ ਵੱਲ ਰਹੇ।

sikh history ਦਾਸਤਾਨ-ਏ-ਸ਼ਹਾਦਤ: "ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ"

ਇਸ ਤੋਂ ਬਾਅਦ ਗੁਰੂ ਸਾਹਿਬ ਤੇ ਭਾਈ ਮਾਨ ਸਿੰਘ,ਭਾਈ ਦਇਆ ਸਿੰਘ ,ਭਾਈ ਧਰਮ ਸਿੰਘ ਦੇ ਨਾਲ 8 ਪੌਹ ਦੀ ਰਾਤ ਨੂੰ ਚਮਕੌਰ ਸਾਹਿਬ ਦਾ ਕਿਲ੍ਹਾ ਛੱਡ ਦਿੱਤਾ।ਰਾਤ ਹੋਣ ਕਾਰਨ ਚਮਕੌਰ ਸਾਹਿਬ ਛੱਡਦੇ ਵਕਤ ਗੁਰੂ ਸਾਹਿਬ ਦੇ ਸਿੰਘ ਸਾਥੀ ਗੁਰੂ ਸਾਹਿਬ ਤੋਂ ਵਿੱਛੜ ਗਏ ਤੇ ਗੁਰੂ ਸਾਹਿਬ ਇਕੱਲੇ ਹੀ ਮਾਛੀਵਾੜੇ ਦੇ ਜੰਗਲਾਂ ‘ਚ ਚਲੇ ਗਏ।

sikh history ਦਾਸਤਾਨ-ਏ-ਸ਼ਹਾਦਤ: "ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ"

ਗੁਰੂ ਸਾਹਿਬ ਰਾਤ ਦੇ ਵੇਲੇ ਮਾਛੀਵਾੜੇ ਦੇ ਜੰਗਲਾਂ ‘ਚ ਪਿਛਲੇ ਸਮੇਂ ਨੂੰ ਯਾਦ ਕਰ ਰਹੇ ਸੀ ਤੇ ਉਸ ਵਕਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਪ੍ਰਮਾਤਮਾ ਵਾਹਿਗੁਰੂ ਨੂੰ ਆਪਣੇ ਮਨ ਦੇ ਹਲਤਾਂ ਨੂੰ ਬਿਆਨ ਕਰਦੇ ਹੋਏ ਸ਼ਬਦ ਉਚਾਰਿਆ ”ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ”

”ਤੁਧੁ ਬਿਨੁ ਰੋਗੁ ਰਜਾਈਆ ਦਾ ਓਢਣ ਨਾਗ ਨਿਵਾਸਾ ਦੇ ਰਹਿਣਾ’

”ਸੂਲ ਸੂਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ’

”ਯਾਰੜੇ ਦਾ ਸਾਨੂੰ ਸੱਥਰੁ ਚੰਗਾ ਭਠ ਖੇੜਿਆ ਦਾ ਰਹਿਣਾ”

ਜਿਸ ਦਾ ਮਤਲਬ ਸੀ ਹੇ ਵਾਹਿਗੁਰੂ ਮੈਂਨੂੰ ਹਰ ਇੱਕ ਦੁੱਖ ਮੰਜੂਰ ਹੈ ਜੇ ਤੇਰੀ ਯਾਦ ਮੇਰੇ ਮਨ ਦੇ ਅੰਦਰ ਹੈ।

sikh history ਦਾਸਤਾਨ-ਏ-ਸ਼ਹਾਦਤ: "ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ"

ਜਿਸ ਵਕਤ ਗੁਰੂ ਸਾਹਿਬ ਮਾਛੀਵਾੜੇ ਦੇ ਜੰਗਲਾਂ ‘ਚ ਸੀ ਉਸ ਵਕਤ ਗੁਰੂ ਜੀ ਦੇ ਸਿੰਘ ਗੁਰੂ ਜੀ ਨੂੰ ਲੱਭ ਰਹੇ ਸੀ।ਜਿਸ ਵਕਤ ਗੁਰੂ ਸਾਹਿਬ ਦਾ ਸਿੰਘਾਂ ਨਾਲ ਦੁਬਾਰਾ ਮੇਲ ਹੋਇਆ ਉਸ ਵਕਤ ਗੁਰੂ ਸਾਹਿਬ ਜਮੀਨ ਤੇ ਹੀ ਅਰਾਮ ਕਰ ਰਹੇ ਸੀ ਅਤੇ ਅੱਜ ਇਸ ਅਸਥਾਨ ਤੇ ਗੁਰਦੁਆਰਾ ਚਰਨ ਕਵਲ ਸਾਹਿਬ ਬਣਿਆ ਹੋਇਆ ਹੈ।

-PTC News

Related Post