ਸੁਖਬੀਰ ਸਿੰਘ ਬਾਦਲ ਨੇ ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ ਦੇ ਦੇਹਾਂਤ 'ਤੇ ਜਤਾਇਆ ਦੁੱਖ

By  Riya Bawa November 21st 2021 01:49 PM -- Updated: November 21st 2021 02:51 PM

Gurmeet Bawa death: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਤਵਾਰ ਨੂੰ ਪ੍ਰਸਿੱਧ ਪੰਜਾਬੀ ਗਾਇਕ ਗੁਰਮੀਤ ਬਾਵਾ, ਜਿਨ੍ਹਾਂ ਨੂੰ ‘ਹੇਕ ਦੀ ਰਾਣੀ’ ਵੀ ਕਿਹਾ ਜਾਂਦਾ ਹੈ, ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। 'ਹੇਕ ਦੀ ਰਾਣੀ' ਗੁਰਮੀਤ ਬਾਵਾ ਦਾ ਐਤਵਾਰ ਨੂੰ 77 ਸਾਲ ਦੀ ਉਮਰ 'ਚ ਅੰਮ੍ਰਿਤਸਰ 'ਚ ਦਿਹਾਂਤ ਹੋ ਗਿਆ। ਉਨ੍ਹਾਂ ਨੇ ਅੰਮ੍ਰਿਤਸਰ ਦੇ ਆਈਵੀਆਈ ਹਸਪਤਾਲ ਵਿੱਚ ਆਖਰੀ ਸਾਹ ਲਿਆ।

Punjabi singer Gurmeet Bawa dies at 77

ਸੁਖਬੀਰ ਸਿੰਘ ਬਾਦਲ ਨੇ ਗੁਰਮੀਤ ਬਾਵਾ ਦੇ ਦੇਹਾਂਤ 'ਤੇ ਟਵੀਟ ਕੀਤਾ। ਉਨ੍ਹਾਂ ਟਵੀਟ ਕਰਦਿਆਂ ਲਿਖਿਆ- "ਉਘੇ ਪੰਜਾਬੀ ਗਾਇਕਾ ਗੁਰਮੀਤ ਬਾਵਾ ਜੀ ਦੇ ਦੇਹਾਂਤ 'ਤੇ ਦੁੱਖ ਜਤਾਇਆ ਹੈ। ਪੰਜਾਬੀ ਸੰਗੀਤ ਜਗਤ ਵਿੱਚ ਉਹਨਾਂ ਦੇ ਯੋਗਦਾਨ ਅਤੇ ਪ੍ਰਾਪਤੀਆਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਗੁਰੂ ਸਾਹਿਬ ਵਿਛੜੀ ਰੂਹ ਨੂੰ ਸ਼ਾਂਤੀ ਅਤੇ ਪਰਿਵਾਰ ਨੂੰ ਬਲ ਬਖਸ਼ਣ।

 

ਦੱਸ ਦੇਈਏ ਕਿ ਪੰਜਾਬੀ ਲੋਕ ਗਾਇਕੀ ਵਿਚ 45 ਸੈਕਿੰਡ ਦੀ ਹੇਕ ਲਾਉਣ ਦਾ ਰਿਕਾਰਡ ਉਨ੍ਹਾਂ ਦੇ ਨਾਂਅ ਸੀ ਅਤੇ ਕਈ ਰਾਸ਼ਟਰੀ -ਅੰਤਰਰਾਸ਼ਟਰੀ ਮਾਣ ਸਨਮਾਨ ਉਨ੍ਹਾਂ ਨੂੰ ਮਿਲ ਚੁੱਕੇ ਸਨ। ਗੁਰਮੀਤ ਬਾਵਾ ਦੇ ਸਦੀਵੀ ਵਿਛੋੜਾ ਦੇ ਜਾਣ ਨਾਲ ਸੰਗੀਤ ਅਤੇ ਸਾਹਿੱਤਿਕ ਜਗਤ ਵਿਚ ਸੋਗ ਦੀ ਲਹਿਰ ਹੈ। ਬੀਤੀ ਰਾਤ ਤਬੀਅਤ ਵਿਗੜਨ ਤੇ ਆਈ ਵੀ ਵਾਈ ਹਸਪਤਾਲ 'ਚ ਦਾਖਿਲ ਕੀਤਾ ਗਿਆ ਸੀ, ਜਿਥੇ ਅੱਜ ਸਵੇਰੇ ਹੀ ਉਨ੍ਹਾਂ ਦਾ ਦੇਹਾਂਤ ਹੋ ਗਿਆ।

|Honouring Gurmeet Bawa Ji at VIPFFA 2016| - YouTube

-PTC News

Related Post