ਸਿੰਘੂ ਬਾਰਡਰ ਦੀਆਂ ਘਟਨਾਵਾਂ ਪਿੱਛੇ ਖੂਫੀਆਂ ਏਂਜਸੀਆਂ ਦਾ ਹੱਥ ਹੋਣ ਦਾ ਸ਼ੱਕ-ਸੁਨੀਲ ਜਾਖੜ

By  Riya Bawa October 19th 2021 06:19 PM -- Updated: October 19th 2021 06:22 PM

ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਸਰ ਕਮੇਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਸਿੰਘੂ ਬਾਰਡਰ ਤੇ ਇਕ ਵਿਅਕਤੀ ਦੀ ਹੋਈ ਹੱਤਿਆਂ ਦੇ ਮਾਮਲੇ ਵਿਚ ਕੇਂਦਰ ਦੀਆਂ ਖੂਫੀਆਂ ਏਂਜਸੀਆਂ ਦਾ ਹੱਥ ਹੋਣ ਦਾ ਸ਼ੱਕ ਪ੍ਰਗਟ ਕਰਦਿਆਂ ਕਿਹਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਦੇ ਅੰਦੋਲਣ ਨੂੰ ਇਕ ਧਰਮ ਵਿਸੇਸ਼ ਦਾ ਅੰਦੋਲਣ ਸਿੱਧ ਕਰਨ ਅਤੇ ਸਿੱਖਾਂ ਅਤੇ ਨਿਹੰਗ ਜੱਥੇਬੰਦੀਆਂ ਵਿਚ ਪਾੜਾ ਪਾਉਣ ਦੀ ਸਾਜਿਸ ਕਰ ਰਹੀ ਹੈ।

ਅੱਜ ਇੱਥੋਂ ਜਾਰੀ ਬਿਆਨ ਵਿਚ ਜਾਖੜ ਨੇ ਕਿਹਾ ਕਿ ਪਿੱਛਲੇ ਦਿਨੀਂ ਕੇਂਦਰੀ ਖੇਤੀ ਮੰਤਰੀ ਨਾਲ ਹੋਈਆਂ ਬੈਠਕਾਂ ਦੀਆਂ ਜਨਤਕ ਹੋਈਆਂ ਤਸਵੀਰਾਂ ਵਿਚ ਇਕ ਸਾਬਕਾ ਪੁਲਿਸ ਕੈਟ ਪਿੰਕੀ ਦੀ ਹਾਜਰੀ ਅਤੇ ਪਿੱਛਲੇ ਦਿਨਾਂ ਦੌਰਾਨ ਇਕ ਤੋਂ ਬਾਅਦ ਇਕ ਸਿਲਸਿਲੇਵਾਰ ਵਾਪਰੀਆਂ ਘਟਨਾਵਾਂ ਸਿੱਧ ਕਰਦੀਆਂ ਹਨ ਕਿ ਕੇਂਦਰ ਸਰਕਾਰ ਪੰਜਾਬ ਦੇ ਅਮਨ ਭਾਈਚਾਰੇ ਨੂੰ ਭੰਗ ਕਰਨ ਲਈ  ਸਾਜਿਸ਼ਾਂ ਵਿਚ ਸਾਮਿਲ ਹੈ। ਉਨ੍ਹਾਂ ਨੇ ਮੋਦੀ ਸਰਕਾਰ ਨੂੰ ਵਰਜਿਆ ਕਿ ਉਹ ਬਾਰੂਦ ਦੇ ਢੇਰ ਨਾਲ ਖੇਡਣਾ ਬੰਦ ਕਰੇ ।

Taking up sacrilege case only way to regain power: Sunil Jakhar

ਜਾਖੜ ਨੇ ਕਿਹਾ ਕਿ ਕੇਂਦਰ ਦੀਆਂ ਏਂਜਸੀਆਂ ਦੀ ਸ਼ੁਰੂ ਤੋਂ ਹੀ ਕੋਸ਼ਿਸ਼ ਰਹੀ ਹੈ ਕਿ ਕਿਸਾਨਾਂ ਦੇ ਧਰਮ ਨਿਰਪੱਖ ਸੰਘਰਸ਼ ਨੂੰ ਸਿੱਖਾਂ ਦਾ ਸੰਘਰਸ਼ ਐਲਾਣਿਆ ਜਾਵੇ ਅਤੇ ਇਸੇ ਲਈ ਅੰਦੋਲਣ ਕਰ ਰਹੇ ਕਿਸਾਨਾਂ ਨੂੰ ਖਾਲੀਸਤਾਨੀ ਕਿਹਾ ਗਿਆ। ਉਨ੍ਹਾਂ ਨੇ ਕਿਹਾ ਕਿ ਸਿੱਖ ਅਤੇ ਪੰਜਾਬੀ ਦੇਸ਼ ਦੀ ਖੜਗ ਭੁਜਾ ਹਨ ਅਤੇ ਇੰਨ੍ਹਾਂ ਨੇ ਆਪਣੀ ਦੇਸ਼ ਭਗਤੀ ਸਿਰਾਂ ਦੀ ਕੁਰਬਾਨੀ ਦੇ ਕੇ ਸਿੱਧ ਕੀਤੀ ਹੋਈ ਹੈ।

ਉਨ੍ਹਾਂ ਨੇ ਕਿਹਾ ਕਿ ਕੇਂਦਰੀ ਮੰਤਰੀ ਦੀ ਬੈਠਕ ਵਿਚ ਪੁਲਿਸ ਕੈਟ ਦਾ ਹੋਣਾ ਕੇਂਦਰ ਸਰਕਾਰ ਦੀ ਮੰਸਾਂ ਤੇ ਸਵਾਲ ਖੜੇ ਕਰਦਾ ਹੈ।ਉਨ੍ਹਾਂ ਨੇ ਕਿਹਾ ਕਿ ਨਿਹੰਗ ਜੱਥੇਬੰਦੀਆਂ ਗੁਰੂ ਦੀ ਲਾੜਲੀ ਫੌਜ਼ ਹਨ ਪਰ ਸਿੰਘੂ ਬਾਰਡਰ ਦੀ ਘਟਨਾ ਕਿੰਨ੍ਹਾਂ ਨੇ ਕਿਸ ਨੂੰ ਪ੍ਰੇਰ ਕੇ ਕਰਵਾਈ ਜਾ ਕਿੰਨਾਂ ਹਲਾਤਾਂ ਵਿਚ ਵਾਪਰੀ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਹਤਿਆ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਘੱਟ ਹੋਵੇਗੀ ਪਰ ਇਸ ਸਾਰੇ ਵਰਤਾਰੇ ਵਿਚ ਏਂਜਸੀਆਂ ਸਿੱਖਾਂ, ਨਿੰਹਗਾਂ, ਕਿਸਾਨਾਂ ਅਤੇ ਐਸਸੀ ਭਾਈਚਾਰਿਆਂ ਦੇ ਅੰਦਰ ਵੀ ਪਾੜੇ ਪਾਉਣ ਦੀ ਫਿਰਾਕ ਵਿਚ ਹਨ, ਜਿਸ ਤੋਂ ਸਭ ਨੂੰ ਸੁਚੇਤ ਰਹਿਣ ਦੀ ਜਰੂਰਤ ਹੈ।

ਜਾਖੜ ਨੇ ਕਿਹਾ ਕਿ ਨਿਹੰਗ ਜੱਥੇਬੰਦੀਆਂ ਦਾ ਦਿੱਲੀ ਤੇ ਬਾਰਡਰਾਂ ਦੇ ਹੋਣਾਂ ਅੰਦੋਲਣ ਲਈ ਨੁਕਸਾਨਦਾਇਕ ਬਿਲਕੁਲ ਨਹੀਂ ਹੈ ਕਿਉਂਕਿ ਉਨ੍ਹਾਂ ਦੇ ਉਥੇ ਹੋਣ ਨਾਲ ਹੀ ਭਾਜਪਾ ਦੇ ਦੰਬਗਾਂ ਨੇ ਅੰਦੋਲਣਕਾਰੀ ਕਿਸਾਨਾਂ ਨੂੰ ਉਥੇ ਉਠਾਉਣ ਦਾ ਹੌਂਸਲਾ ਨਹੀਂ ਸੀ ਕੀਤਾ ਪਰ ਜ਼ੇਕਰ ਉਹ ਉਥੇ ਨਾ ਹੋਏ ਤਾਂ ਅੰਦੋਲਣ ਕਮਜੋਰ ਹੋਵੇਗਾ। ਜਾਖੜ ਨੇ ਕਿਹਾ ਕਿ ਪਹਿਲਾਂ ਹਰਿਆਣਾ ਦੇ ਇਕ ਐਸਡੀਐਮ ਵੱਲੋਂ ਪੁਲਿਸ ਨੂੰ ਕਿਸਾਨਾਂ ਦੇ ਸਿਰ ਪਾੜਨ ਦਾ ਕਹਿਣਾ, ਫਿਰ ਹਰਿਆਣਾ ਦੇ ਮੁੱਖ ਮੰਤਰੀ ਦਾ ਲੋਕਾਂ ਨੂੰ ਡਾਂਗਾਂ ਚੁੱਕਣ ਲਈ ਕਹਿਣਾ, ਲਖੀਮਪੁਰ ਖੀਰੀ ਵਿਚ ਕਿਸਾਨਾਂ ਨੂੰ ਭਾਜਪਾ ਨੇਤਾ ਵੱਲੋਂ ਗੱਡੀ ਥੱਲੇ ਦੇ ਕੇ ਮਾਰਿਆ ਜਾਣਾ, ਸਿੰਘੂ ਬਾਰਡਰ ਦੀ ਘਟਨਾ ਅਤੇ ਪੰਜਾਬ ਵਿਚ ਬੀਐਸਐਫ ਨੂੰ 50 ਕਿਲੋਮੀਟਰ ਤੱਕ ਦਾ ਅਧਿਕਾਰ ਦੇਣਾ ਇਹ ਸਭ ਇਕ ਵੱਡੀ ਸਾਜਿਸ ਦੀਆਂ ਕੜੀਆਂ ਜਾਪਦੀਆਂ ਹਨ।

ਜਾਖੜ ਨੇ ਕਿਹਾ ਕਿ ਭਾਜਪਾ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਅੱਗ ਨਾਲ ਖੇਡਣ ਦੀ ਬਜਾਏ ਕਿਸਾਨਾਂ ਦੀ ਮੰਗ ਮੰਨ ਕੇ ਕਾਨੂੰਨ ਰੱਦ ਕਰਨ। ਉਨ੍ਹਾਂ ਨੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਸੂਬੇ ਦੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਲਈ ਇਕਜੁੱਟ ਹੋਣ।

-PTC News

Related Post