ਮੰਗਾਂ ਨੂੰ ਲੈਕੇ ਸਰਕਾਰ ਖਿਲਾਫ ਸੜਕਾਂ 'ਤੇ ਉਤਰੇ ਸਫਾਈ ਕਰਮਚਾਰੀ

By  Jagroop Kaur May 28th 2021 09:47 PM -- Updated: May 28th 2021 09:48 PM

ਆਪਣੀਆਂ ਮੰਗਾਂ ਨੂੰ ਲੈਕੇ ਸਰਕਾਰ ਖਿਲਾਫ ਰੋਸ ਜਤਾਉਂਦੇ ਸਫਾਈ ਕਰਮੀਆਂ ਵੱਲੋਂ ਅੱਜ ਪੂਰੇ ਦਿਨ ਮੁਹਾਲੀ ਵਿਖੇ ਕੰਮ ਕਾਜ ਠੱਪ ਕਰਕੇ ਸਰਕਾਰ ਖਿਲਾਫ ਰੋਸ ਮੁਜਾਹਰਾ ਕੀਤਾ ਗਿਆ। ਇੱਥੇ ਪੰਜਾਬ ਸਫਾਈ ਮਜ਼ਦੂਰ ਫੈੱਡਰੇਸ਼ਨ ਦੇ ਸੱਦੇ ’ਤੇ ਸਮੂਹ ਸਫਾਈ ਕਾਮਿਆਂ, ਗਾਰਬੇਜ ਕੁਲੈਕਟਰਾਂ ਅਤੇ ਕੂੜਾ ਚੁੱਕਣ ਵਾਲੀਆਂ ਗੱਡੀਆਂ ਦੇ ਡਰਾਈਵਰਾਂ ਸਮੇਤ ਸਮੁੱਚੇ ਸਫਾਈ ਕਾਮਿਆਂ ਵੱਲੋਂ ਸਫਾਈ ਦਾ ਕੰਮ ਬੰਦ ਕਰ ਕੇ ਹੜਤਾਲ ਕੀਤੀ ਗਈ, ਉਪਰੰਤ ਸਮੂਹ ਸਫਾਈ ਕਾਮੇ ਵੱਡੀ ਗਿਣਤੀ ਵਿਚ ਮਿਊਂਸੀਪਲ ਭਵਨ ਸੈਕਟਰ-68 ਮੁਹਾਲੀ ਵਿਖੇ ਇਕੱਠੇ ਹੋਏ ਅਤੇ ਸਰਕਾਰ ਖਿਲਾਫ ਜ਼ੋਰਦਾਰ ਰੈਲੀ ਕੀਤੀ।Sanitation workers and garbage collectors call off strike in Chandigarh |  Hindustan Times

Raed More : ਹੁਣ ਖੁੱਲ੍ਹਣਗੇ ਪੂਰੇ ਬਾਜ਼ਾਰ, ਇਹਨਾ ਹਦਾਇਤਾਂ ਦੀ ਕਰਨੀ ਹੋਵੇਗੀ ਪਾਲਣਾ

ਰੈਲੀ ਨੂੰ ਸੰਬੋਧਨ ਕਰਨ ਵਾਲੇ ਮੁੱਖ ਆਗੂਆਂ ਵਿਚ ਪੰਜਾਬ ਸਫਾਈ ਮਜ਼ਦੂਰ ਫੈੱਡਰੇਸ਼ਨ ਦੇ ਸੂਬਾ ਮੀਤ ਪ੍ਰਧਾਨ ਸਮੇਤ ਹੋਰ ਵੱਡੀ ਗਿਣਤੀ ਵਿਚ ਆਗੂ ਸ਼ਾਮਲ ਹੋਏ। ਇਸ ਮੌਕੇ ਆਗੂਆਂ ਨੇ ਕਿਹਾ ਕਿ ਇਹ ਹੜਤਾਲ ਕਰਨਾ ਸਾਡੀ ਮਜ਼ਬੂਰੀ ਹੈ ਕਿਉਂਕਿ ਨਗਰ ਨਿਗਮ ਮੋਹਾਲੀ ਦੇ ਉੱਚ ਅਧਿਕਾਰੀਆਂ, ਕਮਿਸ਼ਨਰ ਅਤੇ ਮੇਅਰ ਨਾਲ ਜਥੇਬੰਦੀ ਦੇ ਆਗੂਆਂ ਦੀ ਹੋਈ ਮੀਟਿੰਗ ਵਿਚ ਗੱਲ ਸਿਰੇ ਨਹੀਂ ਚੜੀ, ਇਸ ਲਈ ਅੱਜ ਦੀ ਹੜਤਾਲ ਨਗਰ ਨਿਗਮ ਮੋਹਾਲੀ ਵੱਲੋਂ ਸਫਾਈ ਦੇ ਦਿੱਤੇ ਜਾ ਰਹੇ ਠੇਕੇ ਦੇ ਵਿਰੋਧ ਵਿਚ ਕੀਤੀ ਗਈ ਹੈ।Garbage lifting to be hit today in Chandigarh

Read More: ਹੁਣ ਖੁੱਲ੍ਹਣਗੇ ਪੂਰੇ ਬਾਜ਼ਾਰ, ਇਹਨਾ ਹਦਾਇਤਾਂ ਦੀ ਕਰਨੀ ਹੋਵੇਗੀ ਪਾਲਣਾ

ਆਗੂਆਂ ਨੇ ਮੰਗ ਕੀਤੀ ਕਿ ਸਫਾਈ ਦਾ ਠੇਕਾ ਕਿਸੇ ਪ੍ਰਾਈਵੇਟ ਕੰਪਨੀ ਜਾਂ ਠੇਕੇਦਾਰਾਂ ਨੂੰ ਦੇਣ ਦੀ ਬਜਾਏ ਇਨ੍ਹਾਂ ਸਫਾਈ ਸੇਵਕਾਂ ਨੂੰ ਨਿਗਮ ਅਧੀਨ ਸਿੱਧੇ ਤੌਰ ’ਤੇ ਰੱਖ ਕੇ ਕੰਮ ਕਰਵਾਇਆ ਜਾਵੇ ਅਤੇ ਹੋ ਰਹੀ ਸਰਕਾਰੀ ਖਜ਼ਾਨੇ ਦੀ ਲੁੱਟ ਨੂੰ ਰੋਕਿਆ ਜਾਵੇ। ਆਗੂਆਂ ਨੇ ਦੱਸਿਆ ਕਿ ਜਦੋਂ ਤਕ ਸਾਡੀਆਂ ਮੰਗਾਂ ਦਾ ਨਿਪਟਾਰਾ ਨਹੀਂ ਕੀਤਾ ਜਾਂਦਾ ਉਦੋਂ ਤਕ ਹੜਤਾਲ ਜਾਰੀ ਰਹੇਗੀ। ਫੈੱਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਪਵਨ ਗੋਡਿਆਲ ਨੇ ਸ਼ਹਿਰ ਵਾਸੀਆਂ ਨੂੰ ਕਿਹਾ ਕਿ ਹੜਤਾਲ ਕਰਨਾ ਜਥੇਬੰਦੀ ਦੀ ਮਜ਼ਬੂਰੀ ਹੈ। ਹੜਤਾਲ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਵਿਚ ਸਾਡਾ ਸਾਥ ਦਿਓ।

Related Post