ਤਾਮਿਲਨਾਡੂ ਸਰਕਾਰ ਨੇ 2 ਹਫ਼ਤਿਆਂ ਲਈ ਮੁਕੰਮਲ ਲੌਕਡਾਊਨ ਦਾ ਕੀਤਾ ਐਲਾਨ   

By  Shanker Badra May 8th 2021 02:50 PM

ਤਾਮਿਲਨਾਡੂ : ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਇੱਕ ਪਾਸੇ ਜਿੱਥੇ ਦੇਸ਼ ਦੇ ਲੋਕ ਦੂਜੀ ਲਹਿਰ ਦਾ ਸਾਹਮਣਾ ਕਰ ਰਹੇ ਹਨ, ਉਥੇ ਹੀ ਦੂਜੇ ਪਾਸੇ ਹੁਣ ਵਿਗਿਆਨੀਆਂ ਨੇ ਤੀਜੀ ਲਹਿਰ ਦੀ ਚੇਤਾਵਨੀ ਦੇ ਦਿੱਤੀ ਹੈ। ਦੇਸ਼ ਦੇ ਕਈ ਸੂਬੇ ਕੋਰੋਨਾ ਦੀ ਵੱਧ ਰਹੇ ਕਹਿਰ ਨੂੰ ਰੋਕਣ ਲਈ ਸਖਤ ਪਾਬੰਦੀਆਂ ਲਗਾ ਰਹੇ ਹਨ।

ਪੜ੍ਹੋ ਹੋਰ ਖ਼ਬਰਾਂ : ਪੰਜਾਬ ਦੇ ਕਿਸਾਨਾਂ ਵੱਲੋਂ 8 ਮਈ ਨੂੰ ਕੈਪਟਨ ਸਰਕਾਰ ਵੱਲੋਂ ਲਾਏ ਲੌਕਡਾਊਨ ਦਾ ਕੀਤਾ ਜਾਵੇਗਾ ਵਿਰੋਧ 

Tamil Nadu announces two-week complete lockdown from May 10 ਤਾਮਿਲਨਾਡੂ ਸਰਕਾਰ ਨੇ 2 ਹਫ਼ਤਿਆਂ ਲਈ ਮੁਕੰਮਲ ਲੌਕਡਾਊਨ ਦਾ ਕੀਤਾ ਐਲਾਨ

ਕੋਰੋਨਾ ਦੀ ਲਾਗ ਦੇ ਵੱਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਤਾਮਿਲਨਾਡੂ ਸਰਕਾਰ ਨੇ 10 ਮਈ ਤੋਂ ਦੋ ਹਫ਼ਤਿਆਂ ਲਈ ਮੁਕੰਮਲ ਲਾਕਡਾਊਨ ਦਾ ਐਲਾਨ ਕੀਤਾ ਹੈ। ਪੀਐਮਕੇ ਦੇ ਸੰਸਥਾਪਕ ਐਸ ਰਾਮਦੋਸ ਨੇ ਤਾਮਿਲਨਾਡੂ ਦੀ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਦੇ ਫੈਲਣ ਨੂੰ ਨਿਯੰਤਰਿਤ ਕਰਨ ਲਈ ਰਾਜ ਭਰ ਵਿੱਚ ਤਾਲਾਬੰਦੀ ਲਾਗੂ ਕਰੇ।

Tamil Nadu announces two-week complete lockdown from May 10 ਤਾਮਿਲਨਾਡੂ ਸਰਕਾਰ ਨੇ 2 ਹਫ਼ਤਿਆਂ ਲਈ ਮੁਕੰਮਲ ਲੌਕਡਾਊਨ ਦਾ ਕੀਤਾ ਐਲਾਨ

ਦਰਅਸਲ 'ਚ ਤਾਮਿਲਨਾਡੂ ਵਿੱਚ 10 ਤੋਂ 24 ਮਈ ਤੱਕ ਮੁਕੰਮਲ ਲਾਕਡਾਊਨ ਰਹੇਗਾ। ਤਾਮਿਲਨਾਡੂ ਸਰਕਾਰ ਵੱਲੋਂ ਕਰਿਆਨੇ, ਰਾਸ਼ਨ, ਮੀਟ ਦੀਆਂ ਦੁਕਾਨਾਂ ਦੁਪਹਿਰ 12 ਵਜੇ ਤੱਕ ਖੁੱਲਣ ਦੀ ਆਗਿਆ ਦਿੱਤੀ ਗਈ ਹੈ। ਦੂਜੇ ਰਾਜਾਂ ਤੋਂ ਆਉਣ ਵਾਲੇ ਲੋਕਾਂ ਨੂੰ ਪਹਿਲਾਂ ਈ-ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ। ਇਸ ਤੋਂ ਇਲਾਵਾ ਸੈਰ-ਸਪਾਟਾ ਸਥਾਨਾਂ ਦੀ ਯਾਤਰਾ 'ਤੇ ਪਾਬੰਦੀ ਹੋਵੇਗੀ ।

Tamil Nadu announces two-week complete lockdown from May 10 ਤਾਮਿਲਨਾਡੂ ਸਰਕਾਰ ਨੇ 2 ਹਫ਼ਤਿਆਂ ਲਈ ਮੁਕੰਮਲ ਲੌਕਡਾਊਨ ਦਾ ਕੀਤਾ ਐਲਾਨ

ਤਾਲਾਬੰਦੀ ਲਾਗੂ ਹੋਣ ਨਾਲ ਲੋਕਾਂ ਨੂੰ ਕਿਸੇ ਵੀ ਪ੍ਰੇਸ਼ਾਨੀ ਤੋਂ ਬਚਣ ਲਈ ਹਰੇਕ ਪਰਿਵਾਰ ਨੂੰ 5000 ਰੁਪਏ ਦੇਣ ਦੀ ਸਲਾਹ ਵੀ ਦਿੱਤੀ ਗਈ। ਇਸ ਦੇ ਨਾਲ ਹੀ ਤਾਮਿਲਨਾਡੂ ਵਿੱਚ ਮੈਡੀਕਲ ਆਕਸੀਜਨ ਦੀ ਉਪਲਬਧਤਾ ਦੇ 'ਗੰਭੀਰ ਸੰਕਟ' ਨੂੰ ਖਤਮ ਕਰਨ ਨੂੰ ਲੈ ਕੇ ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਾਖ਼ਲ ਦੇਣ ਦੀ ਅਪੀਲ ਕੀਤੀ।

Tamil Nadu announces two-week complete lockdown from May 10 ਤਾਮਿਲਨਾਡੂ ਸਰਕਾਰ ਨੇ 2 ਹਫ਼ਤਿਆਂ ਲਈ ਮੁਕੰਮਲ ਲੌਕਡਾਊਨ ਦਾ ਕੀਤਾ ਐਲਾਨ

ਪੜ੍ਹੋ ਹੋਰ ਖ਼ਬਰਾਂ : ਲੁਧਿਆਣਾ 'ਚ ਹੁਣ ਸੋਮਵਾਰ ਤੋਂ ਰੋਜ਼ਾਨਾ ਦੁਪਹਿਰ 12 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗੇਗਾ ਕਰਫ਼ਿਊ

ਦੱਸ ਦੇਈਏ ਕਿ ਤਾਮਿਲਨਾਡੂ ਵਿੱਚ ਕੋਰੋਨਾ ਦੀ ਲਾਗ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ। ਤਾਮਿਲਨਾਡੂ ਵਿੱਚ ਸ਼ੁੱਕਰਵਾਰ ਨੂੰ ਇੱਕ ਦਿਨ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਸਭ ਤੋਂ ਵੱਧ 26,465 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਕੁੱਲ ਗਿਣਤੀ 13 ਲੱਖ 23 ਹਜ਼ਾਰ 965 ਹੋ ਗਈ ਹੈ।

-PTCNews

Related Post