IND vs SL: ਸ਼੍ਰੀਲੰਕਾ ਦੌਰੇ ਲਈ ਅੱਜ ਹੋ ਸਕਦੀ ਹੈ ਟੀਮ ਇੰਡੀਆ ਦਾ ਐਲਾਨ, ਕਪਤਾਨੀ 'ਚ ਵੱਡੇ ਬਦਲਾਅ ਦੀ ਉਮੀਦ
IND vs SL Series: ਭਾਰਤੀ ਟੀਮ ਨੇ ਹਾਲ ਹੀ ਵਿੱਚ 2024 ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ। ਵਿਸ਼ਵ ਕੱਪ ਜਿੱਤਣ ਤੋਂ ਬਾਅਦ, ਟੀਮ ਇੰਡੀਆ ਦਾ ਨੌਜਵਾਨ ਬੈਚ ਜ਼ਿੰਬਾਬਵੇ ਦੇ ਪੰਜ ਮੈਚਾਂ ਦੇ ਟੀ-20 ਦੌਰੇ 'ਤੇ ਗਿਆ, ਜਿੱਥੇ ਸ਼ੁਭਮਨ ਗਿੱਲ ਕਪਤਾਨ ਦੇ ਰੂਪ 'ਚ ਨਜ਼ਰ ਆਏ। ਜ਼ਿੰਬਾਬਵੇ ਦੌਰੇ ਦੌਰਾਨ ਜ਼ਿਆਦਾਤਰ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਸੀ। ਹੁਣ ਟੀਮ ਦਾ ਅਗਲਾ ਕਾਰਜ ਸ਼੍ਰੀਲੰਕਾ ਦਾ ਦੌਰਾ ਹੈ, ਜਿੱਥੇ 3 ਮੈਚਾਂ ਦੀ ਟੀ-20 ਅਤੇ 3 ਮੈਚਾਂ ਦੀ ਵਨਡੇ ਸੀਰੀਜ਼ ਖੇਡੀ ਜਾਵੇਗੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਸ਼੍ਰੀਲੰਕਾ ਦੌਰੇ 'ਤੇ ਹੋਣ ਵਾਲੀ ਟੀ-20 ਅਤੇ ਵਨਡੇ ਸੀਰੀਜ਼ ਲਈ ਅੱਜ ਯਾਨੀ ਬੁੱਧਵਾਰ, 17 ਜੁਲਾਈ ਨੂੰ ਟੀਮ ਇੰਡੀਆ ਦਾ ਐਲਾਨ ਕਰ ਸਕਦਾ ਹੈ।
ਸ਼੍ਰੀਲੰਕਾ ਦਾ ਦੌਰਾ 27 ਜੁਲਾਈ ਤੋਂ ਸ਼ੁਰੂ ਹੋਵੇਗਾ। ਪਹਿਲਾਂ ਟੀ-20 ਸੀਰੀਜ਼ ਖੇਡੀ ਜਾਵੇਗੀ ਅਤੇ ਫਿਰ ਵਨਡੇ ਸੀਰੀਜ਼ 2 ਅਗਸਤ ਤੋਂ ਸ਼ੁਰੂ ਹੋਵੇਗੀ। ਗੌਤਮ ਗੰਭੀਰ ਇਸ ਸੀਰੀਜ਼ ਤੋਂ ਮੁੱਖ ਕੋਚ ਵਜੋਂ ਆਪਣੇ ਕਾਰਜਕਾਲ ਦੀ ਸ਼ੁਰੂਆਤ ਕਰਨਗੇ। ਇਸ ਦੌਰੇ 'ਤੇ ਟੀ-20 ਸੀਰੀਜ਼ ਲਈ ਟੀਮ ਇੰਡੀਆ ਦੀ ਕਪਤਾਨੀ 'ਚ ਵੱਡਾ ਬਦਲਾਅ ਹੋ ਸਕਦਾ ਹੈ।
ਦਰਅਸਲ ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਰੋਹਿਤ ਸ਼ਰਮਾ ਤੋਂ ਬਾਅਦ ਹਾਰਦਿਕ ਪੰਡਯਾ ਨੂੰ ਟੀ-20 ਟੀਮ ਦਾ ਕਪਤਾਨ ਬਣਾਇਆ ਜਾਵੇਗਾ ਪਰ ਹੁਣ ਸਾਰੀਆਂ ਮੀਡੀਆ ਰਿਪੋਰਟਾਂ 'ਚ ਕਿਹਾ ਜਾ ਰਿਹਾ ਹੈ ਕਿ ਹਾਰਦਿਕ ਪੰਡਯਾ ਨਹੀਂ ਬਲਕਿ ਸੂਰਿਆਕੁਮਾਰ ਯਾਦਵ ਨੂੰ ਸ੍ਰੀਲੰਕਾ ਦੌਰੇ 'ਤੇ ਭਾਰਤੀ ਟੀ-20 ਟੀਮ ਦਾ ਕਪਤਾਨ ਬਣਾਇਆ ਜਾਵੇਗਾ। ਸੂਰਿਆ ਨੂੰ ਨਾ ਸਿਰਫ ਸ਼੍ਰੀਲੰਕਾ ਸੀਰੀਜ਼ ਲਈ ਸਗੋਂ 2026 ਟੀ-20 ਵਿਸ਼ਵ ਕੱਪ ਤੱਕ ਟੀ-20 ਟੀਮ ਦਾ ਨਿਯਮਤ ਕਪਤਾਨ ਨਿਯੁਕਤ ਕੀਤਾ ਜਾ ਸਕਦਾ ਹੈ। ਹਾਲਾਂਕਿ ਅਜੇ ਤੱਕ ਕਪਤਾਨੀ ਨੂੰ ਲੈ ਕੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਹਾਰਦਿਕ ਪੰਡਯਾ ਵਨਡੇ ਸੀਰੀਜ਼ 'ਚ ਬ੍ਰੇਕ 'ਤੇ ਹੋਣਗੇ
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਹਾਰਦਿਕ ਪੰਡਯਾ ਨੇ ਸ਼੍ਰੀਲੰਕਾ ਦੌਰੇ ਦੌਰਾਨ ਵਨਡੇ ਸੀਰੀਜ਼ ਲਈ ਬੀਸੀਸੀਆਈ ਤੋਂ ਬ੍ਰੇਕ ਦੀ ਮੰਗ ਕੀਤੀ ਹੈ। ਹਾਲਾਂਕਿ ਉਹ ਟੀ-20 ਸੀਰੀਜ਼ ਲਈ ਮੌਜੂਦ ਰਹੇਗਾ।
ਟੀ-20 ਸੀਰੀਜ਼ ਲਈ ਸ਼੍ਰੀਲੰਕਾ ਦੌਰੇ ਲਈ ਟੀਮ ਇੰਡੀਆ ਦੀ ਸੰਭਾਵਿਤ 15 ਮੈਂਬਰੀ ਟੀਮ
ਸ਼ੁਭਮਨ ਗਿੱਲ, ਯਸ਼ਸਵੀ ਜੈਸਵਾਲ, ਰੁਤੁਰਾਜ ਗਾਇਕਵਾੜ, ਸੂਰਿਆਕੁਮਾਰ ਯਾਦਵ (ਕਪਤਾਨ), ਰਿਸ਼ਭ ਪੰਤ (ਵਿਕਟਕੀਪਰ), ਸੰਜੂ ਸੈਮਸਨ (ਵਿਕਟਕੀਪਰ), ਹਾਰਦਿਕ ਪੰਡਯਾ, ਰਿੰਕੂ ਸਿੰਘ, ਸ਼ਿਵਮ ਦੂਬੇ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਕੁਲਦੀਪ ਸਿੰਘ ਯਾਦਵ, ਅਰਸ਼ਦੀਪ ਸਿੰਘ ਅਵੇਸ਼, ਅਤੇ ਮੁਹੰਮਦ ਸਿਰਾਜ।
ਵਨਡੇ ਸੀਰੀਜ਼ ਲਈ ਸ਼੍ਰੀਲੰਕਾ ਦੌਰੇ ਲਈ ਟੀਮ ਇੰਡੀਆ ਦੀ ਸੰਭਾਵਿਤ 15 ਮੈਂਬਰੀ ਟੀਮ
ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਯਸ਼ਸਵੀ ਜੈਸਵਾਲ, ਕੇਐਲ ਰਾਹੁਲ (ਵਿਕਟਕੀਪਰ), ਰਿਸ਼ਭ ਪੰਤ (ਵਿਕਟਕੀਪਰ), ਸ਼੍ਰੇਅਸ ਅਈਅਰ, ਰਿੰਕੂ ਸਿੰਘ, ਸ਼ਿਵਮ ਦੂਬੇ, ਅਕਸ਼ਰ ਪਟੇਲ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਅਵੇਸ਼ ਖਾਨ ਅਤੇ ਅਰਸ਼ਦੀਪ ਸਿੰਘ।
- PTC NEWS