ਝੋਨਾ ਲਾਉਣ ਲਈ ਪੰਜਾਬ ਆਏ ਪਰਵਾਸੀ ਮਜ਼ਦੂਰਾਂ ਨਾਲ ਵਾਪਰਿਆ ਦਰਦਨਾਕ ਹਾਦਸਾ

By  Shanker Badra June 12th 2020 02:19 PM

ਝੋਨਾ ਲਾਉਣ ਲਈ ਪੰਜਾਬ ਆਏ ਪਰਵਾਸੀ ਮਜ਼ਦੂਰਾਂ ਨਾਲ ਵਾਪਰਿਆ ਦਰਦਨਾਕ ਹਾਦਸਾ:ਖੰਨਾ  : ਨੈਸ਼ਨਲ ਹਾਈਵੇ 'ਤੇ ਖੰਨਾ 'ਚ ਪੈਂਦੇ ਦੇਹਿੜੂ ਦੇ ਪੁਲ 'ਤੇ ਅੱਜ ਪਰਵਾਸੀ ਮਜ਼ਦੂਰਾਂ ਨਾਲ ਭਰਿਆ ਛੋਟਾ ਹਾਥੀ ਪਲਟ ਗਿਆ, ਜਿਸ ਦੌਰਾਨ 15-20 ਮਜ਼ਦੂਰ ਜ਼ਖਮੀਂ ਹੋ ਗਏ ਹਨ। ਇਨ੍ਹਾਂ 'ਚੋਂ 5 ਮਜ਼ਦੂਰਾਂ ਦੀ ਹਾਲਤ ਜ਼ਿਆਦਾ ਗੰਭੀਰ ਸੀ, ਜਿਨ੍ਹਾਂ ਨੂੰ ਸਿਵਲ ਹਸਪਤਾਲ ਖੰਨਾ ਵਿਖੇ ਭਰਤੀ ਕਰਾਇਆ ਗਿਆ ਹੈ। ਉਥੇ ਹੀ 2 ਜ਼ਖਮੀਆਂ ਨੂੰ ਪਟਿਆਲਾ ਰੈਫ਼ਰ ਕਰ ਦਿੱਤਾ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਮਜ਼ਦੂਰ ਯੂਪੀ ਤੋਂ ਹੁਸ਼ਿਆਰਪੁਰ ਜੀਰੀ ਲਾਉਣ ਲਈ ਆ ਰਹੇ ਸਨ। ਇਸ ਦੌਰਾਨ ਮਜ਼ਦੂਰਾਂ ਦੇ ਇਕ ਸਾਥੀ ਨੇ ਦੱਸਿਆ ਕਿ 2 ਛੋਟੇ ਹਾਥੀ ਟੈਂਪੂਆਂ 'ਚ ਯੂ.ਪੀ. ਤੋਂ ਹੁਸ਼ਿਆਰਪੁਰ ਲਈ ਮਜ਼ਦੂਰ ਝੋਨਾ ਲਾਉਣ ਜਾ ਰਹੇ ਸਨ, ਜਿਸ ਦੌਰਾਨ ਮਜ਼ਦੂਰਾਂ ਨਾਲ ਭਰੇ ਟੈਂਪੂ ਨੂੰ ਇਕ ਗੱਡੀ ਨੇ ਟੱਕਰ ਮਾਰ ਦਿੱਤੀ ਅਤੇ ਇਹ ਹਾਦਸਾ ਵਾਪਰਿਆ ਹੈ।

ਇਸ ਦੌਰਾਨ ਨੈਸ਼ਨਲ ਹਾਈਵੇ 'ਤੇ ਸਫਾਈ ਕਰਨ ਵਾਲੀ ਲੇਬਰ ਦੇ ਇਕ ਸੁਪਰਵਾਈਜ਼ਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸਾਹਮਣੇ ਹੀ ਇਹ ਹਾਦਸਾ ਵਾਪਰਿਆ ਹੈ ਅਤੇ ਜ਼ਖਮੀ ਹੋਏ ਮਜ਼ਦੂਰਾਂ ਨੂੰ ਐਬੂਲੈਂਸ ਦੇ ਲੇਟ ਆਉਣ ਕਾਰਨ ਨਿੱਜੀ ਗੱਡੀਆਂ 'ਚ ਹਸਪਤਾਲ ਭੇਜਿਆ ਗਿਆ ਹੈ, ਜਿਸ 'ਚ 15 ਤੋਂ 20 ਲੇਬਰ ਕਰਨ ਵਾਲੇ ਵਿਅਕਤੀ ਸਨ ,ਜਿਨ੍ਹਾਂ 'ਚੋਂ ਕਈ ਦੀ ਹਾਲਤ ਗੰਭੀਰ ਹੈ।

Tempo traveller carrying migrant workers overturns in Khanna ਝੋਨਾ ਲਾਉਣ ਲਈ ਪੰਜਾਬ ਆਏ ਪਰਵਾਸੀ ਮਜ਼ਦੂਰਾਂ ਨਾਲ ਵਾਪਰਿਆ ਦਰਦਨਾਕ ਹਾਦਸਾ

ਇਸ ਮੌਕੇ 'ਤੇ ਐਸ.ਆਈ ਸੁਨੀਲ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਪਤਾ ਲੱਗਿਆ ਸੀ ਕਿ ਨੈਸ਼ਨਲ ਹਾਈਵੇ 'ਤੇ ਇਕ ਛੋਟਾ ਹਾਥੀ ਟੈਂਪੂ ਪਲਟ ਗਿਆ ਸੀ,ਜਿਸ 'ਚ 15 ਤੋਂ 20 ਬੰਦੇ ਸੀ ,ਜੋ ਯੂਪੀ ਤੋਂ ਹੁਸ਼ਿਆਰਪੁਰ ਜੀਰੀ ਲਗਉਣ ਲਈ ਜਾ ਰਹੇ ਸੀ। ਗੱਡੀ ਦਾ ਸੁੰਤਲਨ ਵਿਗੜਨ ਕਾਰਨ ਇਹ ਹਾਦਸਾ ਵਾਪਰਿਆ ਹੈ ਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਹੈ।

-PTCNews

Related Post