ਦਿੱਲੀ ਪੁਲਿਸ ਦਾ ਕਿਸਾਨਾਂ 'ਤੇ ਤਸ਼ੱਦਦ, ਰੋਕਣ ਲਈ ਸੁੱਟੇ ਹੰਝੂ ਗੈਸ ਦੇ ਗੋਲੇ

By  Anish P January 26th 2021 12:39 PM -- Updated: January 26th 2021 12:53 PM

ਨਵੀਂ ਦਿੱਲੀ : ਦੇਸ਼ ਭਰ ‘ਚ ਅੱਜ 72ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। ਇੱਕ ਪਾਸੇ ਦਿੱਲੀ ਵਿੱਚ ਹਰ ਸਾਲ ਵਾਂਗ ਇਸ ਵਾਰ ਵੀ (Republic Day Parade) ਗਣਤੰਤਰ ਦਿਵਸ ਦੀ ਪਰੇਡ ਕੀਤੀ ਜਾ ਰਹੀ ਹੈ। ਓਥੇ ਹੀ ਦੂਜੇ ਪਾਸੇ ਕਿਸਾਨਾਂ ਦੀ ਟਰੈਕਟਰ ਪਰੇਡ ‘ਤੇ ਵੀ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਅੱਜ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਟਰੈਕਟਰ ਪਰੇਡ ਕੱਢ ਹਨ। ਇਸ ਪਰੇਡ ‘ਚ ਕਿਸਾਨੀ ਦੇ ਰਵਾਇਤੀ ਸਾਧਨਾਂ ਤੋਂ ਲੈ ਕੇ ਮਾਡਰਨ ਖੇਤੀ ਸੰਦਾਂ ਨਾਲ ਸਬੰਧਿਤ ਝਾਕੀਆਂ ਕੱਢੀਆਂ ਜਾ ਰਹੀਆਂ ਹਨ।

https://www.youtube.com/watch?v=GHDIwcv7im0&feature=youtu.be

PTC News

Related Post