ਟਰੰਪ ਵੱਲੋਂ ਅਮਰੀਕਾ 'ਚ ਵੱਸਦੇ ਪ੍ਰਵਾਸੀ ਵਿਦਿਆਰਥੀਆਂ ਨੂੰ ਮਿਲਿਆ ਇੱਕ ਹੋਰ ਝਟਕਾ !

By  Joshi May 13th 2018 06:02 PM -- Updated: May 14th 2018 04:24 PM

ਟਰੰਪ ਵੱਲੋਂ ਅਮਰੀਕਾ 'ਚ ਵੱਸਦੇ ਪ੍ਰਵਾਸੀ ਵਿਦਿਆਰਥੀਆਂ ਨੂੰ ਇੱਕ ਹੋਰ ਝਟਕਾ ਮਿਲਿਆ ਹੈ।ਹੁਣ ਉੱਥੇ ਰਹਿ ਰਹੇ ਵਿਦਿਆਰਥੀ ਵੀਜ਼ਾ ਦੀ ਮਿਆਦ ਖਤਮ ਹੋਣ ਤੋਂ ਬਾਅਦ ਨਹੀਂ ਟਿੱਕ ਸਕਣਗੇ। ਇੱਕ ਨਵੀਂ ਪਾਲਿਸੀ ਤਹਿਤ ਹਜ਼ਾਰਾਂ ਦੀ ਤਾਦਾਰ ਵਿੱਚ ਵਿਦਿਆਰਥੀਆਂ ਦੇ ਆਪਣੇ ਪੈਰ ਪੱਕੇ ਕਰਨ ਦੀ ਇੱਛਾ ਲੱਗਭਗ ਖਤਮ ਹੋਣ ਦੀ ਕਗਾਰ ਤੇ ਹੈ ਕਿਉਂਕਿ ਟਰੰਪ ਅਨੁਸਾਰ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਨੌਕਰੀ ਦੀ ਤਲਾਸ਼ ਵਿੱਚ ਰੁਕੇ ਵਿਦਿਆਰਥੀਆਂ ਦੇ ਇਮੀਗਰੇਸ਼ਨ ਸਟੇਟਸ ਖਤਮ ਹੋਣ ਤੇ ਉਨ੍ਹਾਂ ਨੂੰ ਦੇਸ਼ ਛੱਡਣਾ ਪੈ ਸਕਦਾ ਹੈ । ਐੱਫ -1 ਨਿਯਮ ਤਹਿਤ ਜਿਨ੍ਹਾਂ ਵਿਦਿਆਰਥੀਆਂ ਨੂੰ ਸੱਠ ਦਿਨਾਂ ਦਾ ਸਮਾਂ ਦਿੱਤਾ ਹੈ ਤਾਂਕਿ ਉਹ ਇਸ ਸਮੇਂ ਵਿੱਚ ਆਪਣੇ ਵਰਕ ਵਿਜ਼ਾ 'ਚ ਤਬਦੀਲ ਕਰਨ ਤੇ ਜਾਂ  ਫਿਰ ਅਮਰੀਕਾ ਨੂੰ ਛੱਡ ਕੇ ਚਲੇ ਜਾਣ। ਟਰੰਪ ਦੇ ਇਸ ਫੈਸਲੇ ਨਾਲ ਵਿਦਿਆਰਥੀਆਂ ਵਿੱਚ ਚਿੰਤਾ ਬਣੀ ਹੋਈ ਹੈ।

Related Post