ਐਲਨ ਮਸਕ ਵੱਲੋਂ ਟਵਿੱਟਰ ਦੇ CEO ਪਰਾਗ ਅਗਰਵਾਲ ਬਰਖਾਸਤ, ਇਕ ਅਧਿਕਾਰੀ ਨੂੰ ਇਮਾਰਤ 'ਚੋਂ ਕੱਢਿਆ ਬਾਹਰ

By  Ravinder Singh October 28th 2022 11:41 AM

ਸੈਨ ਫਰਾਂਸਿਸਕੋ : ਟਵਿਟਰ ਦੇ ਨਵੇਂ ਮਾਲਕ ਬਣਦੇ ਹੀ ਐਲਨ ਮਸਕ ਨੇ ਇਸ ਸੋਸ਼ਲ ਮੀਡੀਆ ਕੰਪਨੀ ਦੇ ਚਾਰ ਉੱਚ ਅਧਿਕਾਰੀਆਂ ਨੂੰ ਹਟਾ ਦਿੱਤਾ ਹੈ। ਇਨ੍ਹਾਂ ਵਿੱਚ ਭਾਰਤੀ ਮੂਲ ਦੇ CEO ਪਰਾਗ ਅਗਰਵਾਲ, ਕਾਨੂੰਨੀ ਮਾਮਲਿਆਂ ਦੇ ਕਾਰਜਕਾਰੀ ਅਧਿਕਾਰੀ ਵਿਜੇ ਗੱਡੇ, ਮੁੱਖ ਵਿੱਤੀ ਅਧਿਕਾਰੀ ਨੇਦ ਸਹਿਗਲ ਅਤੇ ਜਨਰਲ ਕੌਂਸਲ ਸਿਆਨ ਏਜੰਟ ਸ਼ਾਮਲ ਹਨ। ਇਸ ਮਾਮਲੇ ਤੋਂ ਜਾਣੂ ਲੋਕਾਂ ਮੁਤਾਬਕ ਸਿਆਨ ਏਜੰਟ ਨੂੰ ਇਮਾਰਤ ਤੋਂ ਬਾਹਰ ਕੱਢ ਦਿੱਤਾ ਹੈ। ਸਿਆਨ ਸਾਲ 2012 ਤੋਂ ਇਸ ਕੰਪਨੀ ਨਾਲ ਜੁੜੇ ਹੋਏ ਸਨ। ਬਲੂਮਬਰਗ ਅਨੁਸਾਰ ਮਸਕ ਦਾ ਪਹਿਲਾ ਮਕਸਦ ਕੰਪਨੀ ਦੇ ਮਾਲਕ ਬਣਦੇ ਹੀ ਲੀਡਰਸ਼ਿਪ ਨੂੰ ਬਦਲਣਾ ਹੈ। ਐਲਨ ਮਸਕ ਵੱਲੋਂ ਟਵਿੱਟਰ ਦੇ CEO ਪਰਾਗ ਅਗਰਵਾਲ ਬਰਖਾਸਤਸ਼ੇਅਰਧਾਰਕਾਂ ਨੂੰ ਪ੍ਰਤੀ ਸ਼ੇਅਰ 54.20 ਡਾਲਰ ਦਾ ਭੁਗਤਾਨ ਕੀਤਾ ਜਾਵੇਗਾ ਅਤੇ ਟਵਿੱਟਰ ਹੁਣ ਇਕ ਨਿੱਜੀ ਕੰਪਨੀ ਦੇ ਰੂਪ ਵਿਚ ਕੰਮ ਕਰੇਗਾ। ਕਾਬਿਲੇਗੌਰ ਹੈ ਕਿ ਡੇਲਾਵੇਅਰ ਕੋਰਟ ਨੇ ਐਲਨ ਮਸਕ ਅਤੇ ਟਵਿੱਟਰ ਦੀ ਕਾਨੂੰਨੀ ਲੜਾਈ ਉਤੇ ਕੁਝ ਸਮੇਂ ਲਈ ਰੋਕ ਲਗਾਉਂਦੇ ਹੋਏ ਟਵਿੱਟਰ ਖ਼ਰੀਦ ਦੇ ਸੌਦੇ ਨੂੰ ਪੂਰਾ ਕਰਨ ਲਈ ਐਲਨ ਮਸਕ ਨੂੰ 28 ਅਕਤੂਬਰ 2022 ਸ਼ਾਮ ਪੰਜ ਵਜੇ ਤੱਕ ਦਾ ਸਮਾਂ ਦਿੱਤਾ ਸੀ ਜਿਸ ਨੂੰ ਉਨ੍ਹਾਂ ਨੇ ਹੁਣ ਪੂਰਾ ਕਰ ਲਿਆ ਹੈ। ਇਹ ਵੀ ਪੜ੍ਹੋ : ਸਰਕਾਰ ਦੇ ਕੰਮ ਨਿਆਰੇ, 'ਬਾਬੂ' ਕੱਢ ਰਹੇ ਲਗਜ਼ਰੀ ਗੱਡੀਆਂ ਦੇ ਟੈਂਡਰ ਤੇ ਤਨਖ਼ਾਹਾਂ ਨੂੰ ਤਰਸੇ ਮੁਲਾਜ਼ਮ ਵਿਚਾਰੇ ਅਗਰਵਾਲ ਨੂੰ ਪਿਛਲੇ ਸਾਲ ਨਵੰਬਰ ਵਿਚ ਕੰਪਨੀ ਦੇ ਸਹਿ-ਸੰਸਥਾਪਕ ਜੈਕ ਡੋਰਸੀ ਦੇ ਅਸਤੀਫ਼ੇ ਤੋਂ ਬਾਅਦ ਟਵਿੱਟਰ ਦਾ ਸੀਈਓ ਨਿਯੁਕਤ ਕੀਤਾ ਗਿਆ ਸੀ। ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈਆਈਟੀ)ਬੰਬੇ ਅਤੇ ਸਟੈਨਫੋਰਡ ਯੂਨੀਵਰਸਿਟੀ ਤੋਂ ਪੜ੍ਹਾਈ ਕਰ ਚੁੱਕੇ ਅਗਰਵਾਲ ਨੇ ਇਕ ਦਹਾਕੇ ਤੋਂ ਜ਼ਿਆਦਾ ਸਮਾਂ ਪਹਿਲਾਂ ਟਵਿੱਟਰ ਵਿਚ ਨੌਕਰੀ ਸ਼ੁਰੂ ਕੀਤੀ ਸੀ। ਉਸ ਸਮੇਂ ਕੰਪਨੀ ਵਿਚ 1,000 ਤੋਂ ਘੱਟ ਕਰਮਚਾਰੀ ਸਨ। ਪਿਛਲੇ ਸਾਲ ਟਵਿੱਟਰ ਦੇ ਸੀਈਓ ਨਿਯੁਕਤ ਕੀਤੇ ਗਏ ਅਗਰਵਾਲ ਦਾ ਐਲਨ ਮਸਕ ਨਾਲ ਜਨਤਕ ਅਤੇ ਨਿੱਜੀ ਤੌਰ 'ਤੇ ਝਗੜਾ ਹੋਇਆ ਸੀ। -PTC News  

Related Post