ਸਪੀਡ ਪੋਸਟ ਰਾਹੀਂ ਵੋਟਰਾਂ ਤੱਕ ਪਹੁੰਚਾਏ ਜਾਣਗੇ ਵੋਟਰ ਸ਼ਨਾਖਤੀ ਕਾਰਡ : ਡਿਪਟੀ ਕਮਿਸ਼ਨਰ

By  Riya Bawa July 27th 2022 03:36 PM -- Updated: July 27th 2022 03:39 PM

ਐਸ.ਏ.ਐਸ ਨਗਰ: ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜਿਲ੍ਹੇ 'ਚ ਜਿਹੜੇ ਵੋਟਰ ਕਾਰਡ ਪਹਿਲਾਂ ਬੀ.ਐਲ.ਓ ਰਾਹੀਂ ਵੋਟਰਾਂ ਨੂੰ ਤਕਸੀਮ ਕੀਤੇ ਜਾਂਦੇ ਸਨ, ਉਹ ਹੁਣ ਸਪੀਡ ਪੋਸਟ ਰਾਹੀਂ ਵੋਟਰਾਂ ਤੱਕ ਪਹੁੰਚਾਏ ਜਾਣਗੇ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਕਰਦੇ ਹੋਏ ਡਿਪਟੀ ਕਮਿਸ਼ਮਰ ਅਮਿਤ ਤਲਵਾੜ ਨੇ ਕਿਹਾ ਕਿ ਵੋਟਰ ਕਾਰਡਾ ਦੇ ਨਾਲ ਇੱਕ ਵੋਟਰ ਗਾਇਡ ਵੀ ਵੋਟਰਾਂ ਨੂੰ ਦਿੱਤੀ ਜਾਵੇਗੀ।

ਸਪੀਡ ਪੋਸਟ ਰਾਹੀਂ ਵੋਟਰਾਂ ਤੱਕ ਪਹੁੰਚਾਏ ਜਾਣਗੇ ਵੋਟਰ ਸ਼ਨਾਖਤੀ ਕਾਰਡ : ਡਿਪਟੀ ਕਮਿਸ਼ਨਰ

ਉਨ੍ਹਾਂ ਕਿਹਾ ਕਿ ਸੂਚੀ ਦੀ ਲਗਾਤਾਰ ਸੁਧਾਈ ਦੌਰਾਨ ਜੂਨ ਮਹੀਨੇ ਵਿੱਚ ਤਿਆਰ ਕੀਤੇ ਗਏ ਕੁੱਲ 1078 ਵੋਟਰ ਸ਼ਨਾਖਤੀ ਕਾਰਡ ਸਪੀਡ ਪੋਸਟ ਰਾਹੀਂ ਵੋਟਰਾਂ ਨੂੰ ਪਹੁੰਚਾਏ ਜਾਣਗੇ ਤਾਂ ਜੋ ਵੋਟਰਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

Voter ID cards, voters, speed post, Deputy Commissioner, Punjabi news, latest news

ਇਹ ਵੀ ਪੜ੍ਹੋ: ਹੁਣ ਪੰਜਾਬ ਦੇ ਇਸ ਹਸਪਤਾਲ 'ਚ ਹੋਵੇਗਾ 'Monkeypox' ਦਾ ਟੈਸਟ

ਇਸ ਦੌਰਾਨ ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਾਂ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਨੰ. 1950 ਤੇ ਸਪੰਰਕ ਕੀਤਾ ਜਾ ਸਕਦਾ ਹੈ।

-PTC News

Related Post