ਜ਼ਾਹਿਦਾ ਸੁਲੇਮਾਨ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਕੀਤੀ ਮੁਲਾਕਾਤ

By  Pardeep Singh October 17th 2022 02:29 PM -- Updated: October 17th 2022 03:18 PM

ਚੰਡੀਗੜ੍ਹ : ਪੱਤਰਕਾਰ ਜ਼ਾਹਿਦਾ ਸੁਲੇਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੀਟਿੰਗ ਕੀਤੀ।  ਜ਼ਾਹਿਦਾ ਸੁਲੇਮਾਨ ਮਲੇਰਕੋਟਲਾ ਹਲਕੇ ਵਿਚ ਸਰਗਰਮ ਹੋ ਗਈ ਹੈ ਅਤੇ ਹਲਕੇ ਦੇ ਟਕਸਾਲੀ ਅਕਾਲੀਆਂ ਨਾਲ ਮੁਲਾਕਾਤ ਦਾ ਦੌਰ ਜਾਰੀ ਹੈ।

ਸ਼ਹਿਰ ਦੀਆਂ ਸਮਾਜ ਸੇਵੀ ਅਤੇ ਧਾਰਮਿਕ ਜਥੇਬੰਦੀਆਂ ਨਾਲ ਵੀ ਜ਼ਾਹਿਦਾ ਸੁਲੇਮਾਨ ਵਿਚਾਰਾਂ ਕਰ ਰਹੀ ਹੈ। ਯਾਦ ਰਹੇ ਕਿ ਸਿੱਖ ਅਤੇ ਮੁਸਲਿਮ ਬੁੱਧੀਜੀਵੀਆਂ ਵਿਚ ਜ਼ਾਹਿਦਾ ਸੁਲੇਮਾਨ ਦਾ ਆਧਾਰ ਕਾਫ਼ੀ ਮਜ਼ਬੂਤ ਮੰਨਿਆ ਜਾਂਦਾ ਹੈ। ਸਿੱਖ ਮਸਲਿਆਂ ਉਪਰ ਬੇਬਾਕ ਟਿੱਪਣੀਆਂ ਅਤੇ ਮੁਸਲਮਾਨਾਂ ਉਪਰ ਦੇਸ਼ ਵਿਚ ਹੋ ਰਹੇ ਜ਼ੁਲਮਾਂ ਵਿਰੁਧ ਜ਼ਾਹਿਦਾ ਸੁਲੇਮਾਨ ਲੰਬੇ ਸਮੇਂ ਤੋਂ ਆਵਾਜ਼ ਚੁੱਕਦੀ ਆ ਰਹੀ ਹੈ।

ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਚੋਣ ਹਾਰਨ ਤੋਂ ਬਾਅਦ ਗੁਆਂਢੀ ਰਾਜ ਹਰਿਆਣਾ ਵਿਚ ਵਾਪਸ ਚਲੇ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮਲੇਰਕੋਟਲਾ ਦੇ ਲੋਕ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਚਾਹੁੰਦੇ ਹਨ।

ਉਨ੍ਹਾਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਥਾਨਕ ਪੱਧਰ ਉਪਰ ਕੋਈ ਤਬਦੀਲੀ ਨਹੀਂ ਆਈ। ਉਨ੍ਹਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜ਼ਾਹਿਦਾ ਸੁਲੇਮਾਨ ਨਾਲ ਗੱਲਬਾਤ ਕਰਕੇ ਮਲੇਰਕੋਟਲਾ ਦੀ ਸਥਿਤੀ ਬਾਰੇ ਜਾਣਕਾਰੀ ਲਈ ਅਤੇ ਉਥੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨਾਲ ਮੀਟਿੰਗ ਕਰਨ ਅਤੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਕੰਮ ਕਰਨ।


ਇਹ ਵੀ ਪੜ੍ਹੋ: ਸਵਾਤੀ ਮਾਲੀਵਾਲ ਦੇ ਘਰ ਦੀ ਭੰਨਤੋੜ, ਹਮਲਾਵਰ ਗ੍ਰਿਫ਼ਤਾਰ



-PTC News

Related Post