Sat, Apr 20, 2024
Whatsapp

ਵਾਹਿਗੁਰੂ ਸਿਮਰਨ ਦੇ ਮਹੱਤਵ ਸਬੰਧੀ ਭਾਈ ਰੇਸ਼ਮ ਸਿੰਘ ਵੱਲੋਂ ਤਿਆਰ ਕੀਤਾ ਕੈਲੰਡਰ ਭਾਈ ਲੌਂਗੋਵਾਲ ਨੇ ਕੀਤਾ ਜਾਰੀ

Written by  Jashan A -- October 24th 2019 05:19 PM
ਵਾਹਿਗੁਰੂ ਸਿਮਰਨ ਦੇ ਮਹੱਤਵ ਸਬੰਧੀ ਭਾਈ ਰੇਸ਼ਮ ਸਿੰਘ ਵੱਲੋਂ ਤਿਆਰ ਕੀਤਾ ਕੈਲੰਡਰ ਭਾਈ ਲੌਂਗੋਵਾਲ ਨੇ ਕੀਤਾ ਜਾਰੀ

ਵਾਹਿਗੁਰੂ ਸਿਮਰਨ ਦੇ ਮਹੱਤਵ ਸਬੰਧੀ ਭਾਈ ਰੇਸ਼ਮ ਸਿੰਘ ਵੱਲੋਂ ਤਿਆਰ ਕੀਤਾ ਕੈਲੰਡਰ ਭਾਈ ਲੌਂਗੋਵਾਲ ਨੇ ਕੀਤਾ ਜਾਰੀ

ਵਾਹਿਗੁਰੂ ਸਿਮਰਨ ਦੇ ਮਹੱਤਵ ਸਬੰਧੀ ਭਾਈ ਰੇਸ਼ਮ ਸਿੰਘ ਵੱਲੋਂ ਤਿਆਰ ਕੀਤਾ ਕੈਲੰਡਰ ਭਾਈ ਲੌਂਗੋਵਾਲ ਨੇ ਕੀਤਾ ਜਾਰੀ,ਅੰਮ੍ਰਿਤਸਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਘਰ ਦੇ ਸ਼ਰਧਾਲੂ ਭਾਈ ਰੇਸ਼ਮ ਸਿੰਘ ਵੱਲੋਂ ਤਿਆਰ ਕੀਤਾ ਵਾਹਿਗੁਰੂ ਸਿਮਰਨ ਦੇ ਮਹੱਤਵ ਨੂੰ ਉਜਾਗਰ ਕਰਦਾ ਇਕ ਵਿਸ਼ੇਸ਼ ਕੈਲੰਡਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਜਾਰੀ ਕੀਤਾ। ਇਸ ਮੌਕੇ ਭਾਈ ਰੇਸ਼ਮ ਸਿੰਘ ਨੇ ਕੈਲੰਡਰ ਦੀ ਕਾਪੀ ਭਾਈ ਲੌਂਗੋਵਾਲ ਨੂੰ ਭੇਟ ਵੀ ਕੀਤੀ। ਦੱਸਣਯੋਗ ਹੈ ਕਿ ਅੰਮ੍ਰਿਤਸਰ ਨਿਵਾਸੀ ਭਾਈ ਰੇਸ਼ਮ ਸਿੰਘ ਬੀਤੇ ਵੀਹ ਸਾਲਾਂ ਤੋਂ ਗੁਰਬਾਣੀ ਦੇ ਉਪਦੇਸ਼ਾਂ ਅਧਾਰਿਤ ਭੇਟਾ ਰਹਿਤ ਕਿਤਾਬਚੇ ਤਿਆਰ ਕਰਕੇ ਸੰਗਤ ਵਿਚ ਵੰਡਣ ਦੀ ਸੇਵਾ ਕਰਦੇ ਆ ਰਹੇ ਹਨ। ਕਿਤਾਬਚਾ ਜਾਰੀ ਕਰਨ ਮੌਕੇ ਭਾਈ ਲੌਂਗੋਵਾਲ ਨੇ ਭਾਈ ਰੇਸ਼ਮ ਸਿੰਘ ਦੇ ਉੱਦਮ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਮਹਿੰਦਰ ਸਿੰਘ ਆਹਲੀ, ਮੈਨੇਜਰ ਮੁਖਤਾਰ ਸਿੰਘ ਤੇ ਵਧੀਕ ਮੈਨੇਜਰ ਰਾਜਿੰਦਰ ਸਿੰਘ ਰੂਬੀ ਵੀ ਮੌਜੂਦ ਸਨ। -PTC News


Top News view more...

Latest News view more...